ਹਨੀ ਸਿੰਘ ਨੇ ਵਿਆਹ ਦੀ ਵਰ੍ਹੇਗੰਢ ''ਤੇ ਸਾਂਝੀ ਕੀਤੀ ਖ਼ਾਸ ਪੋਸਟ, ਜੋ ਪਲਾਂ ’ਚ ਹੋਈ ਵਾਇਰਲ

Sunday, Jan 24, 2021 - 09:58 AM (IST)

ਹਨੀ ਸਿੰਘ ਨੇ ਵਿਆਹ ਦੀ ਵਰ੍ਹੇਗੰਢ ''ਤੇ ਸਾਂਝੀ ਕੀਤੀ ਖ਼ਾਸ ਪੋਸਟ, ਜੋ ਪਲਾਂ ’ਚ ਹੋਈ ਵਾਇਰਲ

ਚੰਡੀਗੜ੍ਹ (ਬਿਊਰੋ) — ਯੋ ਯੋ ਹਨੀ ਸਿੰਘ ਰੈਪ ਦੁਨੀਆਂ ਦਾ ਰਾਜਾ ਅਤੇ ਨਾਇਕ ਹੈ। ਬੀਤੇ ਦਿਨ ਹਨੀ ਸਿੰਘ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਆਪਣੇ ਪ੍ਰਸ਼ੰਸਕਾਂ ਨੂੰ ਵੀ ਇਹ ਦੱਸਿਆ ਕਿ ਸਿੰਘਸਟਾ ਦਾ ਜਨਮਦਿਨ ਵੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ । ਹਨੀ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਲਵ ਸਟੋਰੀ ਦੀ ਗੱਲ ਕਰੀਏ ਤਾਂ ਹਨੀ ਤੇ ਸ਼ਾਲਿਨੀ ਦੇ ਵਿਆਹ ਨੂੰ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ।

PunjabKesari
ਹਨੀ ਸਿੰਘ ਤੇ ਸ਼ਾਲਿਨੀਇੱਕ ਹੀ ਕਲਾਸ ਵਿਚ ਪੜ੍ਹਦੇ ਸਨ ਤੇ ਇਸੇ ਦੌਰਾਨ ਉਹ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ ਸਨ ਤੇ ਕਈ ਸਾਲ ਦੋਹਾਂ ਨੇ ਇਸ ਰਿਸ਼ਤੇ ਨੂੰ ਲੋਕਾਂ ਤੋਂ ਛੁਪਾ ਕੇ ਰੱਖਿਆ। ਬਾਅਦ ਵਿਚ ਹਨੀ ਸਿੰਘ ਪੜ੍ਹਾਈ ਕਰਨ ਲਈ ਇੰਗਲੈਂਡ ਚਲੇ ਗਏ ਪਰ ਦੋਹਾਂ ਦੇ ਰਿਸ਼ਤੇ ਵਿਚ ਕੋਈ ਵੀ ਦੂਰੀ ਨਹੀਂ ਆਈ ਤੇ ਦੋਵੇਂ ਰਿਲੇਸ਼ਨ ਵਿਚ ਰਹੇ। ਹਨੀ ਸਿੰਘ ਜਦੋਂ ਵੀ ਭਾਰਤ ਆਉਂਦੇ ਤਾਂ ਸ਼ਾਲਿਨੀ ਨਾਲ ਮੁਲਾਕਾਤ ਕਰਦੇ। ਇਸ ਤੋਂ ਬਾਅਦ ਦੋਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤੇ ਪਰਿਵਾਰ ਦੀ ਮੌਜੂਦਗੀ ਵਿਚ ਦੋਹਾਂ ਨੇ ਵਿਆਹ ਕਰਵਾ ਲਿਆ ਸੀ।

PunjabKesari
ਭਾਵੇਂ ਹਨੀ ਸਿੰਘ ਨੇ ਆਪਣੇ ਵਿਆਹ ਤੋਂ ਮੀਡੀਆ ਨੂੰ ਦੂਰ ਰੱਖਿਆ ਪਰ ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਹਰ ਥਾਂ ਤੇ ਵਾਇਰਲ ਹੋਈਆਂ। ਹਨੀ ਸਿੰਘ ਦੀ ਜ਼ਿੰਦਗੀ ਵਿਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਨੀ ਬਾਲੀਵੁੱਡ ਤੋਂ ਗਾਇਬ ਹੋ ਗਏ ਸਨ। ਸ਼ਾਲਿਨੀ ਨੇ ਹਨੀ ਸਿੰਘ ਦੇ ਹਰ ਸੁੱਖ ਦੁੱਖ ਵਿਚ ਸਾਥ ਦਿੱਤਾ, ਜਿਸ ਦੀ ਬਦੌਲਤ ਹਨੀ ਸਿੰਘ ਨੇ ਇੱਕ ਵਾਰ ਫਿਰ ਇੰਡਸਟਰੀ ਵਿਚ ਜ਼ਬਰਦਸਤ ਵਾਪਸੀ ਕੀਤੀ ਹੈ। 

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਦੱਸ ਦੇਈਏ ਕਿ ਬਾਦਸ਼ਾਹ ਅਤੇ ਹਨੀ ਸਿੰਘ ਦੋਨਾਂ ਨੇ ਪਹਿਲਾਂ ਇੱਕ ਟੀਮ ਵਜੋਂ ਇਕੱਠੇ ਕੰਮ ਕੀਤਾ। ਦੋਵੇਂ ਕਈ ਵਾਰ ਇਕੱਠੇ ਹੋਏ ਅਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਪਰ ਅਚਾਨਕ ਇੱਕ ਦਿਨ ਅਜਿਹਾ ਆਇਆ ਜਦੋਂ ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਦੋਵਾਂ ਵਿਚਾਲੇ ਕੜਵਾਹਟ ਦੁਨੀਆਂ ਨੂੰ ਸਾਫ ਦਿਖਾਈ ਦੇ ਰਹੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News