ਮਹਾਕਾਲ ਦੇ ਮੰਦਰ ਵਿਖੇ ਨਤਸਮਤਕ ਹੋਏ ਯੋ-ਯੋ ਹਨੀ ਸਿੰਘ, ਸ਼ਿਵ ਭਗਤੀ ''ਚ ਲੀਨ ਨਜ਼ਰ ਆਏ ਰੈਪਰ
Saturday, Mar 08, 2025 - 12:01 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ ਨੇ ਉਜੈਨ ਵਿਚ ਮਹਾਕਾਲ ਦੇ ਮੰਦਰ ਵਿਚ ਹਾਜ਼ਰੀ ਭਰੀ ਹੈ, ਜਿੱਥੇ ਉਹ ਭਗਤੀ ਵਿਚ ਲੀਨ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ।
ਇਹ ਵੀ ਪੜ੍ਹੋ: ਚੌਥੀ ਸਟੇਜ ਦੇ ਕੈਂਸਰ ਨਾਲ ਜੂਝ ਰਿਹੈ ਇਹ ਮਸ਼ਹੂਰ ਅਦਾਕਾਰ, ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ
ਮੰਦਰ ਵਿਚ ਨਤਮਸਕ ਹੋਣ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਲਪਨਾ ਨਹੀਂ ਕਰ ਸਕਦੇ ਸੀ ਕਿ ਉਨ੍ਹਾਂ ਨੂੰ ਇੰਨੇ ਵਧੀਆ ਦਰਸ਼ਨ ਹੋਣਗੇ। ਉਨ੍ਹਾਂ ਨੇ ਮੰਦਰ ਦੇ ਪੁਜਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਥੇ ਆਉਣ ਚਾਹੁੰਦੇ ਸਨ ਅਤੇ ਬਹੁਤ ਵਾਰ ਉਨ੍ਹਾਂ ਨੇ ਕੋਸ਼ਿਸ਼ ਵੀ ਕੀਤੀ ਪਰ ਨਹੀਂ ਆ ਸਕੇ। ਤਕਰੀਬਨ 12-13 ਸਾਲਾਂ ਤੋਂ ਇੱਥੇ ਆਉਣਾ ਚਾਹੁੰਦਾ ਸੀ ਪਰ ਮੇਰੇ ਨਸੀਬ ਖਰਾਬ ਸਨ ਕਿ ਮੈਂ ਇੱਥੇ ਆ ਨਹੀਂ ਸਕਿਆ। ਅੱਜ ਬਾਬਾ ਜੀ ਦਾ ਬੁਲਾਵਾ ਆਇਆ ਹੈ। ਮੈਂ ਸਾਰੀ ਦੁਨੀਆ ਵਿਚ ਸ਼ਾਂਤੀ ਬਣੀ ਰਹੇ, ਸਾਰੇ ਖੁਸ਼ ਰਹਿਣ ਅਤੇ ਸੰਗੀਤ ਵਿਚ ਲੀਨ ਰਹਿਣ ਇਸ ਦੀ ਕਾਮਨਾ ਕੀਤੀ ਹੈ।
ਇਹ ਵੀ ਪੜ੍ਹੋ : ਇਸ ਮਸ਼ਹੂਰ ਫਿਲਮ ਡਾਇਰੈਕਟਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ, ਗੈਰ-ਜ਼ਮਾਨਤੀ ਵਾਰੰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8