ਹਨੀ ਸਿੰਘ ਦਾ ਮੁੜ ਟੁੱਟਿਆ ਦਿਲ, ਬ੍ਰੇਕਅੱਪ ਤੋਂ ਬਾਅਦ ਪੋਸਟ ’ਚ ਲਿਖਿਆ, ‘ਰੱਬ ਚਾਹੁੰਦੈ ਮੈਂ ਇਕੱਲਾ ਰਹਾਂ’

Wednesday, Apr 19, 2023 - 10:24 AM (IST)

ਹਨੀ ਸਿੰਘ ਦਾ ਮੁੜ ਟੁੱਟਿਆ ਦਿਲ, ਬ੍ਰੇਕਅੱਪ ਤੋਂ ਬਾਅਦ ਪੋਸਟ ’ਚ ਲਿਖਿਆ, ‘ਰੱਬ ਚਾਹੁੰਦੈ ਮੈਂ ਇਕੱਲਾ ਰਹਾਂ’

ਚੰਡੀਗੜ੍ਹ (ਬਿਊਰੋ) : ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਟੈਲੇਂਟ ਦੇ ਸਦਕਾ ਬਾਲੀਵੁੱਡ 'ਚ ਖ਼ੂਬ ਨਾਂ ਕਮਾਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਹਨੀ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਲਾਈਮਲਾਈਟ 'ਚ ਰਹੇ ਹਨ। ਲਾਈਮਲਾਈਟ ਦਾ ਕਾਰਨ ਸੀ ਉਨ੍ਹਾਂ ਦਾ ਪਹਿਲੀ ਪਤਨੀ ਸ਼ਾਲਿਨੀ ਤਲਵਾਰ ਨਾਲ ਅਚਾਨਕ ਤਲਾਕ ਹੋ ਜਾਣਾ।

PunjabKesari

ਇੰਨਾ ਹੀ ਨਹੀਂ ਤਲਾਕ ਤੋਂ ਕੁਝ ਦਿਨਾਂ ਬਾਅਦ ਹੀ ਹਨੀ ਸਿੰਘ ਨੂੰ ਨਵੀਂ ਪ੍ਰੇਮਿਕਾ ਮਿਲ ਜਾਂਦੀ ਹੈ, ਜਿਸ ਕਾਰਨ ਉਹ ਫ਼ਿਰ ਸੁਰਖੀਆਂ 'ਚ ਆ ਜਾਂਦਾ ਹੈ। ਜੀ ਹਾਂ ਸ਼ਾਲਿਨੀ ਨਾਲੋਂ ਤਲਾਕ ਲੈਣ ਸਾਰ ਹੀ ਹਨੀ ਸਿੰਘ ਮਾਡਲ ਟੀਨਾ ਥੰਡਾਨੀ ਨਾਲ ਰਿਲੇਸ਼ਨਸ਼ਿਪ 'ਚ ਆ ਜਾਂਦੇ ਹਨ ਪਰ ਹੁਣ ਲੱਗਦਾ ਹੈ ਕਿ ਹਨੀ ਸਿੰਘ ਦਾ ਹੁਣ ਟੀਨਾ ਨਾਲ ਵੀ ਬ੍ਰੇਕਅਪ ਹੋ ਗਿਆ ਹੈ। 

PunjabKesari

ਦਰਅਸਲ, ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ। ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ, ''ਅਖ਼ੀਰ 'ਚ ਸੱਚੇ ਸਾਥ ਤੋਂ ਜ਼ਿਆਦਾ ਡੂੰਘੀ ਦੁਨੀਆ ਹੋਰ ਕੋਈ ਖਵਾਇਸ਼ ਨਹੀਂ ਹੈ ਪਰ ਪਰਮਾਤਮਾ ਚਾਹੁੰਦਾ ਹੈ ਕਿ ਮੈਂ ਇਕੱਲਾ ਰਹਾਂ।''

PunjabKesari

ਹਨੀ ਸਿੰਘ ਦੀ ਇਸ ਪੋਸਟ 'ਚ ਉਸ ਦੇ ਬ੍ਰੇਕਅਪ ਦਾ ਦਰਦ ਸਾਫ਼ ਝਲਕਦਾ ਹੈ। ਇੰਨਾ ਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਵੀ ਡਿਲੀਟ ਕਰ ਦਿੱਤੀਆਂ ਹਨ ਅਤੇ ਦੋਵਾਂ ਦੋਵਾਂ ਨੇ ਇੱਕ-ਦੂਜੇ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਵੀ ਕਰ ਦਿੱਤਾ ਹੈ।

PunjabKesari

ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਰੈਪ ਨਾਲ ਦੇਸ਼ ਅਤੇ ਵਿਦੇਸ਼ 'ਚ ਬੈਠੇ ਪ੍ਰਸ਼ੰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ। ਹਨੀ ਸਿੰਘ ਨੇ 'ਬ੍ਰਾਊਨ ਰੰਗ', 'ਹਾਈ ਹੀਲਸ', 'ਇੰਗਲਿਸ਼ ਬੀਟ' ਸਮੇਤ ਸਾਰੇ ਗੀਤਾਂ ਰਾਹੀਂ ਦੁਨੀਆ 'ਚ ਪਛਾਣ ਬਣਾਈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News