Radio Mirchi ''ਤੇ ਯੋ ਯੋ ਹਨੀ ਸਿੰਘ ਨੇ ਦੱਸੀਆਂ ਦਿਲ ਦੀਆਂ ਗੱਲਾਂ : VIDEO

Tuesday, Mar 01, 2016 - 03:17 PM (IST)

Radio Mirchi ''ਤੇ ਯੋ ਯੋ ਹਨੀ ਸਿੰਘ ਨੇ ਦੱਸੀਆਂ ਦਿਲ ਦੀਆਂ ਗੱਲਾਂ : VIDEO

ਮੁੰਬਈ  : ਪੰਜਾਬੀ ਰੈਪਰ ਗਾਇਕ ਯੋ ਯੋ ਹਨੀ ਸਿੰਘ ਪਿਛਲੇ ਡੇਢ ਸਾਲ ਤੋਂ ਖਰਾਬ ਸਿਹਤ ਕਾਰਨ ਦਰਸ਼ਕਾਂ ਦੇ ਰੂ-ਬ-ਰੂ ਨਹੀਂ ਹੋ ਸਕੇ। ਹਾਲ ਹੀ ''ਚ ਖ਼ਬਰ ਆਈ ਸੀ ਕਿ ਉਹ  ਸੰਜੇ ਦੱਤ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਲਈ ਗਏ, ਜਿਥੇ ਉਹ ਪਹਿਲਾਂ ਨਾਲ ਥੋੜ੍ਹੇ ਭਾਰੇ ਨਜ਼ਰ ਆ ਰਹੇ ਸਨ।  ਇਸ ਸੰਬੰਧੀ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ।
ਹੁਣ ਖ਼ਬਰ ਹੈ ਕਿ ਭਾਰਤ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮੀਂਗ ਚੈਂਗ ਨੇ  ਯੋ ਯੋ ਹਨੀ ਸਿੰਘ ਨਾਲ ਉਨ੍ਹਾਂ ਦੀ ਬ੍ਰੇਕ ਅਤੇ ਅਗਲੀ ਯੋਜਨਾ ਨੂੰ ਲੈ ਕੇ ਇਕ ਇੰਟਰਵਿਊ ਕੀਤੀ, ਜਿਸ ਨੂੰ ਰੇਡੀਓ ਮਿਰਚੀ ''ਤੇ ਪ੍ਰਸਾਰਿਤ ਕੀਤਾ ਗਿਆ। ਇੰਟਰਵਿਊ ਦੀ ਸ਼ੁਰੂਆਤ ''ਚ ਮੀਂਗ ਚੈਂਗ ਯੋ ਯੋ ਨੂੰ ਪੁੱਛਦੇ ਹਨ ਕਿ ਉਹ ਇੰਨੇ ਲੰਬੇ ਅਰਸੇ ਲਈ ਕਿਥੇ ਸਨ। ਇਸ ''ਤੇ ਯੋ ਯੋ ਨੇ ਦੱਸਿਆ ਕਿ ਇਹ ਇਕ ਲੰਬੀ ਕਹਾਣੀ ਹੈ। ਅਗਲੇ ਕੁਝ ਦਿਨਾਂ ''ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਾਰੇ ਦੱਸਣਗੇ ਕਿ ਪਿਛਲੇ ਡੇਢ ਸਾਲ ''ਚ ਉਨ੍ਹਾਂ ਨਾਲ ਕੀ ਬੀਤਿਆ।
ਇੰਟਰਵਿਊ ਦੌਰਾਨ ਚੈਂਗ ਯੋ ਯੋ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਇਹ ਉਡੀਕ ਕਰ ਰਹੇ ਹਨ ਕਿ ਉਨ੍ਹਾਂ ਦਾ ਅਗਲਾ ਗੀਤ ਕਿਹੜਾ ਹੋਵੇਗਾ। ਇਸ ''ਤੇ ਯੋ ਯੋ ਨੇ ਦੱਸਿਆ ਕਿ ਇਸ ਮਹੀਨੇ ਪੰਜਾਬੀ ਫਿਲਮ ''ਜ਼ੋਰਾਵਰ'' ਲਈ ਗਾਇਆ ਉਨ੍ਹਾਂ ਦਾ ਗੀਤ ''ਰਾਤ ਜਸ਼ਨ ਦੀ'' ਰਿਲੀਜ਼ ਹੋਵੇਗਾ। ਚੈਂਗ ਦੇ ਕਹਿਣ ''ਤੇ ਯੋ ਯੋ ਇਸ ਗੀਤ ਦੀਆਂ ਕੁਝ ਲਾਈਨਾਂ ਗਾ ਕੇ ਸੁਣਾਉਂਦੇ ਹਨ।


Related News