Year Ender 2023: ਸਿਨੇਮਾ ''ਚ ਨਹੀਂ OTT ''ਤੇ ਛਾਏ ਰਹੇ ਬਾਲੀਵੁੱਡ ਦੇ ਇਹ ਸਿਤਾਰੇ, ਖ਼ੂਬ ਲੁੱਟੀ ਵਾਹ-ਵਾਹ

Wednesday, Dec 27, 2023 - 11:11 AM (IST)

Year Ender 2023: ਸਿਨੇਮਾ ''ਚ ਨਹੀਂ OTT ''ਤੇ ਛਾਏ ਰਹੇ ਬਾਲੀਵੁੱਡ ਦੇ ਇਹ ਸਿਤਾਰੇ, ਖ਼ੂਬ ਲੁੱਟੀ ਵਾਹ-ਵਾਹ

ਮੁੰਬਈ (ਬਿਊਰੋ) : ਇਸ ਸਾਲ OTT ਪਲੇਟਫਾਰਮ 'ਤੇ ਕਈ ਫਿਲਮਾਂ ਤੇ ਵੈੱਬ ਸੀਰੀਜਾਂ ਲੌਚ ਹੋਈਆਂ, ਜਿਨ੍ਹਾਂ ਨੂੰ ਫੈਨਜ਼ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਅੱਜ ਦੇ ਸਮੇਂ  'ਚ OTT ਪਲੇਟਫਾਰਮ 'ਤੇ ਦਰਸ਼ਕਾਂ ਜ਼ਿਆਦਾ ਫ਼ਿਲਮਾਂ ਦੇਖਣੀਆਂ ਪਸੰਦ ਕਰਦੇ ਹਨ। ਜਿੱਥੇ OTT ਪਲੇਟਫਾਰਮ ਨੇ ਇੰਡੀਸਰਟੀ ਚ ਨਵੇਂ ਚਿਹਰਿਆਂ ਨੂੰ ਪਛਾਣ ਦਿੱਤੀ, ਉਥੇ ਹੀ ਲੋਕ ਬਾਲੀਵੁੱਡ ਦੇ ਸਿਤਾਰਿਆਂ ਨੂੰ  OTT 'ਤੇ ਕਾਫ਼ੀ ਪਸੰਦ ਕਰ ਰਹੇ ਹਨ। ਜੇ ਗੱਲ 2023 ਦੀ ਕਰੀਏ ਤਾਂ ਵੱਖ-ਵੱਖ OTT ਪਲੇਟਫਾਰਮ 'ਤੇ ਕਈ ਫਿਲਮਾਂ ਤੇ ਵੈੱਬ ਸੀਰੀਜਾਂ ਲੌਚ ਹੋਈਆਂ, ਜਿਨ੍ਹਾਂ ਨੂੰ ਫੈਨਜ਼ ਦੁਆਰਾ ਬੇਹੱਦ ਪਸੰਦ ਕੀਤਾ। ਇਸ ਸਾਲ ਕਰੀਨਾ ਕਪੂਰ ਤੋਂ ਲੈ ਕੇ ਸ਼ਾਹਿਦ ਕਪੂਰ ਤੱਕ ਕਈ ਬਾਲੀਵੁੱਡ ਸਟਾਰਜ਼ ਨੇ OTT ਪਲੇਟਫਾਰਮ 'ਤੇ ਡੈਬਿਊ ਕੀਤਾ, ਜੋ ਉਨ੍ਹਾਂ ਲਈ ਕਾਫ਼ੀ ਸ਼ਾਨਦਾਰ ਰਿਹਾ।

ਕਰੀਨਾ ਕਪੂਰ ਖ਼ਾਨ
ਕਰੀਨਾ ਕਪੂਰ ਖ਼ਾਨ ਬੇਸ਼ੱਕ ਇਸ ਸਾਲ ਵੱਡੇ ਪਰਦੇ ਤੋਂ ਦੂਰ ਰਹੀ ਪਰ OTT 'ਤੇ ਆਪਣੀ ਅਦਾਕਾਰੀ ਦਾ ਜਾਦੂ ਜ਼ਰੂਰ ਚਲਾਇਆ ਹੈ। ਉਹ ਨੈੱਟਫਲਿਕਸ ਦੀ ਫ਼ਿਲਮ 'Jane Jan' 'ਚ ਨਜ਼ਰ ਨੇ ਅਤੇ OTT 'ਤੇ ਉਸਦੀ ਪਹਿਲੀ ਫਿਲਮ ਸੀ। ਇਸ ਵਿੱਚ ਉਸਦੇ ਨਾਲ ਜੈਦੀਪ ਅਹਲਾਵਤ ਅਤੇ ਵਿਜੇ ਹਨ।

PunjabKesari

ਸੋਨਾਕਸ਼ੀ ਸਿਨ੍ਹਾ
ਸੋਨਾਕਸ਼ੀ ਸਿਨ੍ਹਾ ਇਸ ਸਾਲ ਆਪਣੀ ਵੈੱਬ ਸੀਰੀਜ਼ 'Dahaad' ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਇਸ 'ਚ ਸੋਨਾਕਸ਼ੀ ਨੇ ਪੁਲਸ ਅਫ਼ਸਰ ਦੀ ਭੂਮਿਕਾ 'ਚ ਦਿਖਾਇਆ ਗਿਆ ਹੈ ਅਤੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

PunjabKesari

ਮਨੀਸ਼ ਪੌਲ
ਮਨੀਸ਼ ਪੌਲ ਨੂੰ ਅਕਸਰ ਤੁਸੀਂ ਕਈ ਸ਼ੋਅ ਹੋਸਟ ਕਰਦੇ ਹੋਏ ਦੇਖਿਆ ਹੋਵੇਗਾ, ਜਿੱਥੇ ਉਹ ਆਪਣੀ ਕਾਮੇਡੀ ਦੇ ਨਾਲ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ। ਇਸ ਸਾਲ ਮਨੀਸ਼ ਨੇ OTT ਪਲੇਟਫ਼ਾਰਮ 'ਤੇ ਡੇਬਿਊ ਕੀਤਾ। ਉਨ੍ਹਾਂ ਦੀ ਫ਼ਿਲਮ 'Rafoochakkar' ਇਸੇ ਸਾਲ ਰਿਲੀਜ਼ ਹੋਈ।

PunjabKesari

ਆਨਿਲ ਕਪੂਰ 
ਆਨਿਲ ਕਪੂਰ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਨੇ ਇਸ ਸਾਲ ਓ. ਟੀ. ਟੀ. ਪਲੇਟਫਾਰਮ 'ਤੇ ਵੀ ਡੈਬਿਊ ਕੀਤਾ। ਵੈੱਬ ਸੀਰੀਜ਼  'The Night Manager' 'ਚ ਅਨਿਲ ਕਪੂਰ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਏ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ।

PunjabKesari

ਆਦਿਤਿਆ ਰਾਏ ਕਪੂਰ
ਆਦਿਤਿਆ ਰਾਏ ਕਪੂਰ ਇਸ ਸਾਲ ਅਨਿਆ ਪਾਂਡੇ ਨਾਲ ਡੇਟਿੰਗ ਦੀਆਂ ਖ਼ਬਰਾਂ ਨੂੰ ਲੈ ਕੇ ਖੂਬ ਚਰਚਾ 'ਚ ਰਹੇ। ਆਦਿਤਿਆ ਨੇ 2023 ਵਿੱਚ OTT ਪਲੇਟਫਾਰਮ 'ਤੇ ਦਮਦਾਰ ਡੈਬਿਊ ਕੀਤਾ ਹੈ। ਆਪਣੀ ਪਹਿਲੀ ਵੈੱਬ ਸੀਰੀਜ਼ 'The Night Manager' 'ਚ ਲੀਡ ਰੋਲ ਵਿੱਚ ਨਜ਼ਰ ਆਏ ਤੇ ਲੋਕਾਂ ਦੀ ਵਾਹ ਵਾਹੀ ਖੱਟੀ।

PunjabKesari

ਸ਼ਾਹਿਦ ਕਪੂਰ
ਸ਼ਾਹਿਦ ਕਪੂਪ ਨੇ ਭਾਵੇਂ ਹੀ ਇਸ ਸਾਲ ਕਿਸੇ ਫ਼ਿਲਮ 'ਚ ਕੰਮ ਨਹੀਂ ਕੀਤਾ ਪਰ ਉਨ੍ਹਾਂ ਨੇ OTT ਪਲੇਟਫਾਰਮ 'ਤੇ ਡੈਬਿਊ ਜ਼ਰੂਰ ਕੀਤਾ। ਉਨ੍ਹਾਂ ਦੀ ਫ਼ਿਲਮ 'Farzi' ਇਸੇ ਸਾਲ ਸੀਰੀਜ਼ ਹੋਈ । ਦਰਸ਼ਕਾਂ ਨੇ ਸ਼ਾਹਿਦ ਦੀ ਦਮਦਾਰ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।

PunjabKesari


author

sunita

Content Editor

Related News