Year Ender 2023: ''ਪਠਾਨ'' ਤੋਂ ''ਐਨੀਮਲ'' ਤੱਕ ਦੀਆਂ ਇਨ੍ਹਾਂ ਫ਼ਿਲਮਾਂ ਨੇ ਬਾਲੀਵੁੱਡ ਦੀ ਡੁੱਬਦੀ ਬੇੜੀ ਨੂੰ ਲਾਇਆ ਪਾਰ

12/21/2023 2:04:53 PM

ਐਂਟਰਟੇਨਮੈਂਟ ਡੈਸਕ –  ਕੋਰੋਨਾ ਕਾਲ ਮਗਰੋਂ ਇਹ ਸਾਲ ਬਾਲੀਵੁੱਡ ਫ਼ਿਲਮ ਇੰਡਸਟਰੀ ਲਈ ਬਹੁਤ ਚੰਗਾ ਸਾਬਤ ਹੋਇਆ ਹੈ। ਜਿੱਥੇ ਬਾਲੀਵੁੱਡ ਫ਼ਿਲਮਾਂ ਨੇ ਸਿਨੇਮਾਘਰਾਂ 'ਚ ਵਾਪਸੀ ਕੀਤੀ, ਉਥੇ ਹੀ ਇਸ ਸਾਲ ਕਈ ਫ਼ਿਲਮਾਂ ਨੇ ਬਾਕਸ ਆਫਿਸ 'ਤੇ ਕਮਾਈ ਦੇ ਨਵੇਂ ਕਈ ਰਿਕਾਰਡ ਬਣਾਏ, ਜਿਸ 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਤੋਂ ਲੈ ਕੇ ਰਣਬੀਰ ਕਪੂਰ ਦੀ 'ਐਨੀਮਲ' ਤੱਕ ਦੇ ਨਾਂ ਸ਼ਾਮਲ ਹਨ। ਆਓ ਮਾਰਦੇ ਹਾਂ ਇਕ ਨਜ਼ਰ ਫ਼ਿਲਮਾਂ ਦੀ ਪੂਰੀ ਲਿਸਟ 'ਤੇ...।

ਰਣਬੀਰ ਕਪੂਰ ਦੀ ਫ਼ਿਲਮ- 'ਐਨੀਮਲ'
ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਨੇ  ਬਾਕਸ ਆਫਿਸ 'ਤੇ 17 ਦਿਨਾਂ ਅੰਦਰ 835.9 ਕਰੋੜ ਰੁਪਏ ਦੀ ਕਮਾਈ ਕਰਕੇ ਇਸ ਸਾਲ ਦੀ ਬਲਾਕਬਸਟਰ ਫ਼ਿਲਮ ਬਣ ਗਈ ਹੈ।

PunjabKesari

ਸਲਮਾਨ ਖ਼ਾਨ ਦੀ ਫ਼ਿਲਮ 'ਟਾਈਗਰ 3'
ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ 'ਟਾਈਗਰ 3' ਵੀ ​​ਇਸ ਸਾਲ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ 'ਚ ਸ਼ਾਮਲ ਹੈ। ਇਸ ਫ਼ਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ 449.3 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

PunjabKesari

ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' 
ਸ਼ਾਹਰੁਖ ਖ਼ਾਨ ਦੀ 'ਜਵਾਨ' ਨੇ ਇਸ ਸਾਲ ਕਮਾਈ ਦੇ ਮਾਮਲੇ 'ਚ ਕਈ ਰਿਕਾਰਡ ਤੋੜੇ ਅਤੇ ਸਭ ਤੋਂ ਵੱਡੀ ਹਿੱਟ ਰਹੀ। ਇਸ ਫ਼ਿਲਮ ਨੇ ਦੁਨੀਆ ਭਰ 'ਚ 1143 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਇਹ ਸ਼ਾਹਰੁਖ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫ਼ਿਲਮ ਹੈ। ਇਹੀ ਨਹੀਂ ਇਹ ਬਾਲੀਵੁੱਡ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫ਼ਿਲਮ ਵੀ ਹੈ।

PunjabKesari

ਸੰਨੀ ਦਿਓਲ ਦੀ 'ਗਦਰ 2'
ਇਸ ਸਾਲ ਸੰਨੀ ਦਿਓਲ ਦੀ 'ਗਦਰ 2' ਨੇ ਵੀ ਹਲਚਲ ਮਚਾ ਦਿੱਤੀ ਸੀ। ਫ਼ਿਲਮ ਨੇ ਦੁਨੀਆ ਭਰ 'ਚ 691.08 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

PunjabKesari

ਰਣਵੀਰ ਸਿੰਘ ਦੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ'
ਰਣਵੀਰ ਸਿੰਘ ਦੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫ਼ਿਲਮ ਨੇ 350 ਕਰੋੜ ਦਾ ਕਾਰੋਬਾਰ ਕੀਤਾ ਸੀ। ਫ਼ਿਲਮ 'ਚ ਆਲੀਆ ਭੱਟ ਦੀ ਸਾੜੀ ਲੁੱਕ ਤੇ ਰਣਵੀਰ ਸਿੰਘ ਨਾਲ ਉਸ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ ਨਾਲ ਫ਼ਿਲਮ 'ਚ ਧਰਮਿੰਦਰ ਦਾ ਸ਼ਬਾਨਾ ਆਜ਼ਮੀ ਨਾਲ ਕਿੱਸ ਸੀਨ ਸਭ ਤੋਂ ਜ਼ਿਆਂਦਾ ਚਰਚਾ 'ਚ ਰਿਹਾ।

PunjabKesari

ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' 
ਇਸ ਸਾਲ ਦੀ ਪਹਿਲੀ ਬਲਾਕਬਸਟਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਪਠਾਨ' ਸੀ, ਜਿਸ ਨੇ ਦੁਨੀਆ ਭਰ 'ਚ 1050.05 ਰੁਪਏ ਦੀ ਕਮਾਈ ਕੀਤੀ ਸੀ। 'ਪਠਾਨ' ਨਾਲ ਸ਼ਾਹਰੁਖ ਨੇ 5 ਸਾਲਾਂ ਬਾਅਦ ਕਮਬੈਕ ਕੀਤਾ ਸੀ। ਉਸ ਤੋਂ ਬਾਅਦ ਸ਼ਾਹਰੁਖ ਲਗਾਤਾਰ ਧਮਾਕੇ ਕਰ ਰਹੇ ਹਨ। ਹੁਣ ਸਭ ਨੂੰ 'ਡੰਕੀ' ਤੋਂ ਵੀ ਕਾਫ਼ੀ ਉਮੀਦਾਂ ਹਨ। 

PunjabKesari

ਫ਼ਿਲਮ 'ਦਿ ਕੇਰਲਾ ਸਟੋਰੀ'
ਇਸ ਸਾਲ ਘੱਟ ਬਜਟ ਵਾਲੀ ਫ਼ਿਲਮ 'ਦਿ ਕੇਰਲਾ ਸਟੋਰੀ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫ਼ਿਲਮ ਨੇ ਆਪਣੇ ਬਜਟ ਤੋਂ ਕਿਤੇ ਵੱਧ ਕਮਾਈ ਕਰਕੇ ਬਾਕਸ ਆਫਿਸ 'ਤੇ ਕਬਜ਼ਾ ਕਰ ਲਿਆ। ਫ਼ਿਲਮ ਨੇ ਦੁਨੀਆ ਭਰ 'ਚ 234.22 ਕਰੋੜ ਦੀ ਕਮਾਈ ਕੀਤੀ ਸੀ।

PunjabKesari


sunita

Content Editor

Related News