ਯਾਮੀ ਨੇ ਸਾਂਝੀ ਕੀਤੀ ਹਲਦੀ ਸੈਰੇਮਨੀ ਦੀ ਤਸਵੀਰ, ਯੈਲੋ ਸੂਟ 'ਚ ਪਰਫੈਕਟ ਦਿਖੀ ਭੈਣ-ਭਰਾ ਦੀ ਜੋੜੀ

Friday, May 06, 2022 - 03:12 PM (IST)

ਯਾਮੀ ਨੇ ਸਾਂਝੀ ਕੀਤੀ ਹਲਦੀ ਸੈਰੇਮਨੀ ਦੀ ਤਸਵੀਰ, ਯੈਲੋ ਸੂਟ 'ਚ ਪਰਫੈਕਟ ਦਿਖੀ ਭੈਣ-ਭਰਾ ਦੀ ਜੋੜੀ

ਮੁੰਬਈ- ਅਦਾਕਾਰਾ ਯਾਮੀ ਗੌਤਮ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ, ਜੋ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਲੁਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਭਰਾ ਦੇ ਨਾਲ ਆਪਣੀ ਹਲਦੀ ਸੈਰੇਮਨੀ ਦੀ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਦੇਖਦੇ ਹੀ ਦੇਖਦੇ ਇੰਟਰਨੈੱਟ 'ਤੇ ਵਾਇਰਲ ਹੋ ਗਈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਯਾਮੀ ਗੌਤਮ ਨੇ ਇਹ ਪੋਸਟ ਖਾਸ ਕਰਕੇ ਆਪਣੇ ਭਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ। ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'ਹੁਣ ਤੁਸੀਂ ਟੀਨਏਜਰ ਨਹੀਂ ਰਹੇ, ਪਰ ਮੇਰੇ ਲਈ ਤੁਸੀਂ ਹਮੇਸ਼ਾ ਛੋਟੇ ਭਰਾ ਹੀ ਰਹੋਗੇ। ਹੈਪੀ ਬਰਥਡੇਅ, ਓਜਸ'।

PunjabKesari
ਸਾਂਝੀ ਕੀਤੀ ਗਈ ਤਸਵੀਰ 'ਚ ਯਾਮੀ ਗੌਤਮ ਯੈਲੋ ਆਊਟਫਿੱਟ ਦੇ ਨਾਲ ਰੈੱਡ ਦੁਪੱਟਾ ਲਏ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੋਡੀਆਂ ਦੀ ਜਿਊਲਰੀ ਕੈਰੀ ਕੀਤੀ ਹੋਈ ਹੈ, ਜੋ ਉਨ੍ਹਾਂ ਦੇ ਲੁੱਕ ਨੂੰ ਚਾਰ-ਚੰਨ ਲਗਾ ਰਹੀ ਹੈ। ਹੱਥ 'ਚ ਫੋਨ ਲਏ ਉਹ ਆਪਣੇ ਭਰਾ ਨੂੰ ਕੁਝ ਦਿਖਾ ਰਹੀ ਹੈ। ਭੈਣ-ਭਰਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਓਜਸ ਨੂੰ ਜਨਮਦਿਨ ਦੀਆਂ ਵਧਾਈਆਂ ਵੀ ਦੇ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਯਾਮੀ ਗੌਤਮ ਨੂੰ ਹਾਲ ਹੀ 'ਚ 'ਦੱਸਵੀਂ' ਫਿਲਮ 'ਚ ਦੇਖਿਆ ਗਿਆ ਸੀ ਜਿਸ 'ਚ ਉਹ ਅਦਾਕਾਰ ਅਭਿਸ਼ੇਕ ਬੱਚਨ ਦੇ ਨਾਲ ਨਜ਼ਰ ਆਈ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਵੀ ਖੂਬ ਪਿਆਰ ਮਿਲਿਆ।


author

Aarti dhillon

Content Editor

Related News