‘ਲੌਸਟ’ ਫ਼ਿਲਮ ’ਚ ਇਕੱਠੇ ਨਜ਼ਰ ਆਉਣਗੇ ਯਾਮੀ ਗੌਤਮ ਤੇ ਪੰਕਜ ਕਪੂਰ

Tuesday, Jul 13, 2021 - 05:14 PM (IST)

‘ਲੌਸਟ’ ਫ਼ਿਲਮ ’ਚ ਇਕੱਠੇ ਨਜ਼ਰ ਆਉਣਗੇ ਯਾਮੀ ਗੌਤਮ ਤੇ ਪੰਕਜ ਕਪੂਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਵਿਆਹ ਕਰਵਾਉਣ ਤੋਂ ਬਾਅਦ ਮੁੜ ਫ਼ਿਲਮਾਂ ’ਚ ਸਰਗਰਮ ਹੋ ਗਈ ਹੈ। ਯਾਮੀ ਗੌਤਮ ਪੰਕਜ ਕਪੂਰ ਨਾਲ ਫ਼ਿਲਮ ‘ਲੌਸਟ’ ’ਚ ਨਜ਼ਰ ਆਵੇਗੀ। ਫ਼ਿਲਮ ਦੇ ਐਲਾਨ ਦੇ ਨਾਲ-ਨਾਲ ਇਸ ਦੀ ਸਟਾਰ ਕਾਸਟ ਵੀ ਫਾਈਨਲ ਹੋ ਗਈ ਹੈ। ਯਾਮੀ ਤੇ ਪੰਕਜ ਤੋਂ ਇਲਾਵਾ ਫ਼ਿਲਮ ’ਚ ਰਾਹੁਲ ਖੰਨਾ ਵੀ ਅਹਿਮ ਭੂਮਿਕਾ ਨਿਭਾਉਣਗੇ।

‘ਲੌਸਟ’ ਫ਼ਿਲਮ ਅਨਿਰੁੱਧ ਰੌਏ ਵਲੋਂ ਡਾਇਰੈਕਟ ਕੀਤੀ ਜਾਵੇਗੀ। ਅਨਿਰੁੱਧ ਇਸ ਤੋਂ ਪਹਿਲਾਂ ‘ਪਿੰਕ’ ਵਰਗੀ ਫ਼ਿਲਮ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਫ਼ਿਲਮ ਦਾ ਪ੍ਰੋਡਿਊਸਰ ਜ਼ੀ ਸਟੂਡੀਓਜ਼ ਹੋਵੇਗਾ। ਫ਼ਿਲਮ ਦਾ ਸ਼ੂਟ ਇਸੇ ਮਹੀਨੇ ਸ਼ੁਰੂ ਹੋ ਜਾਵੇਗਾ। ਫ਼ਿਲਮ ‘ਲੌਸਟ’ ਦੀ ਸ਼ੂਟਿੰਗ ਕੋਲਕਾਤਾ ਤੇ ਪੁਰੁਲਿਆ ਵਿਖੇ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Yami Gautam Dhar (@yamigautam)

ਯਾਮੀ ਗੌਤਮ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾ ’ਚ ਵੀ ਹੈ। ਹਾਲ ਹੀ ’ਚ ED ਨੇ ਯਾਮੀ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਸੰਮਨ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਯਾਮੀ ਗੌਤਮ ਆਪਣੇ ਵਿਆਹ ਦੀ ਖ਼ਬਰ ਦੇ ਕੇ ਪ੍ਰਸ਼ੰਸਕਾਂ ਨੂੰ ਕਾਫੀ ਹੈਰਾਨ ਕਰ ਚੁੱਕੀ ਹੈ। ਫ਼ਿਲਮ ‘ਲੌਸਟ’ ਸਾਲ 2022 ਦੇ ਸ਼ੁਰੂਆਤੀ ਮਹੀਨਿਆਂ ’ਚ ਰਿਲੀਜ਼ ਹੋਵੇਗੀ।

ਅਦਾਕਾਰਾ ਯਾਮੀ ਗੌਤਮ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਭੂਤ ਪੁਲਿਸ’ ਦਾ ਨਾਂ ਵੀ ਸ਼ਾਮਲ ਹੈ, ਜੋ 17 ਸਤੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News