IFFI ’ਚ ਯਾਮੀ ਗੌਤਮ ਸਟਾਰਰ ‘ਆਰਟੀਕਲ 370’ ਬਣੀ ਸਾਲ ਦੀ ਮਹੱਤਵਪੂਰਨ ਫਿਲਮ

Thursday, Nov 28, 2024 - 02:24 PM (IST)

IFFI ’ਚ ਯਾਮੀ ਗੌਤਮ ਸਟਾਰਰ ‘ਆਰਟੀਕਲ 370’ ਬਣੀ ਸਾਲ ਦੀ ਮਹੱਤਵਪੂਰਨ ਫਿਲਮ

ਮੁੰਬਈ (ਬਿਊਰੋ) - ਯਾਮੀ ਗੌਤਮ ਧਰ ਨੇ ਹਮੇਸ਼ਾ ਆਪਣੀ ਦਮਦਾਰ ਅਦਾਕਾਰੀ ਨਾਲ ਸਾਬਤ ਕੀਤਾ ਹੈ ਕਿ ਉਹ ਇਕ ਸ਼ਾਨਦਾਰ ਅਦਾਕਾਰ ਹੈ। ਹੁਣੇ ਜਿਹੇ ਉਨ੍ਹਾਂ ਦੀ ਫਿਲਮ ‘ਆਰਟੀਕਲ 370’ ’ਚ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੂੰ ਹਰ ਪਾਸਿਓਂ ਕਾਫੀ ਪ੍ਰਸ਼ੰਸਾ ਅਤੇ ਪਿਆਰ ਮਿਲਿਆ ਹੈ। 

ਇਹ ਵੀ ਪੜ੍ਹੋੋ-  'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ

ਯਾਮੀ ਨੇ ‘ਆਰਟੀਕਲ 370’ ਦੀ ਸਕ੍ਰੀਨਿੰਗ ਲਈ ਗੋਵਾ ਵਿਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ. ਐੱਫ. ਐੱਫ. ਆਈ.) ਵਿਚ ਸ਼ਿਰਕਤ ਕੀਤੀ ਅਤੇ ਸਿਨੇਮਾ ਦੇ ਸਫ਼ਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮਾਂ ਬਣਨ ਤੋਂ ਬਾਅਦ ਯਾਮੀ ਦਾ ਇਹ ਪਹਿਲਾ ਜਨਤਕ ਸਮਾਗਮ ਸੀ, ਯਾਮੀ ਗੌਤਮ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਅਜਿਹੀਆਂ ਫਿਲਮਾਂ ਦੀ ਚੋਣ ਕੀਤੀ ਹੈ ਜੋ ਕਿਸੇ ਨਾ ਕਿਸੇ ਰੂਪ ਵਿਚ ਖਾਸ ਹਨ ਅਤੇ ਆਦਿੱਤਿਆ ਨੇ ਵੀ ਅਜਿਹਾ ਹੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News