ਪਹਿਲੀ ਵਾਰ ‘ਆਰਟੀਕਲ 370’ ’ਚ ਇਕੱਠੀਆਂ ਨਜ਼ਰ ਆਉਣਗੀਆਂ ਯਾਮੀ ਤੇ ਪ੍ਰੀਆ ਮਣੀ

Monday, Jan 29, 2024 - 01:27 PM (IST)

ਪਹਿਲੀ ਵਾਰ ‘ਆਰਟੀਕਲ 370’ ’ਚ ਇਕੱਠੀਆਂ ਨਜ਼ਰ ਆਉਣਗੀਆਂ ਯਾਮੀ ਤੇ ਪ੍ਰੀਆ ਮਣੀ

ਮੁੰਬਈ (ਬਿਊਰੋ) - ਹਾਲ ਹੀ ’ਚ ਫਿਲਮ ‘ਆਰਟੀਕਲ 370’ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਇਹ ਲੋਕਾਂ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਸ਼ੈਲੀ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਫਿਲਮ ਦੇ ਟੀਜ਼ਰ ’ਚ ਦੋ ਪਾਵਰਹਾਊਸ ਅਭਿਨੇਤਰੀਆਂ ਯਾਮੀ ਗੌਤਮ ਤੇ ਪ੍ਰੀਆ ਮਣੀ ਨਜ਼ਰ ਆਈਆਂ। 

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਇਹ ਜੋੜੀ ਪਹਿਲੀ ਵਾਰ ਵੱਡੇ ਪਰਦੇ ’ਤੇ ਨਜ਼ਰ ਆਵੇਗੀ। ਯਾਮੀ ਆਪਣੀ ਬਹੁਮੁਖੀ ਪ੍ਰਤਿਭਾ ਲਈ ਜਾਣੀ ਜਾਂਦੀ ਹੈ, ਜਿਸ ਨੇ ‘ਵਿੱਕੀ ਡੋਨਰ’, ‘ਉੜੀ : ਦਿ ਸਰਜੀਕਲ ਸਟ੍ਰਾਈਕ’ ਤੇ ‘ਬਾਲਾ’ ਵਰਗੀਆਂ ਫਿਲਮਾਂ ’ਚ ਆਪਣੀ ਅਦਾਕਾਰੀ ਨਾਲ ਇੰਡਸਟਰੀ ’ਚ ਆਪਣੀ ਪਛਾਣ ਬਣਾਈ ਹੈ। 

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ

ਇਸ ਦੇ ਨਾਲ ਹੀ ਪ੍ਰੀਆ ਮਣੀ ਨੇ ‘ਜਵਾਨ’, ‘ਪਰੂਥੀਵੀਰਨ’ ਵਰਗੀਆਂ ਫਿਲਮਾਂ ਤੇ ‘ਦਿ ਫੈਮਿਲੀ ਮੈਨ’ ਵਰਗੀਆਂ ਵੈੱਬ ਸੀਰੀਜ਼ਾਂ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਜਯੋਤੀ ਦੇਸ਼ਪਾਂਡੇ, ਆਦਿੱਤਿਆ ਧਰ ਤੇ ਲੋਕੇਸ਼ ਧਰ ਦੁਆਰਾ ਨਿਰਮਿਤ ਇਹ ਫਿਲਮ 23 ਫਰਵਰੀ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News