ਬਿਲਕਿਸ ਬਾਨੋ ਲਈ ‘ਵੰਡਨ ਵੁਮੈਨ’ ਦੀ ਅਦਾਕਾਰਾ ਨੇ ਪਾਈ ਪੋਸਟ ਜਾਣੋ ਕਿਉਂ ਕੀਤੀ ਡਿਲੀਟ?

01/01/2021 2:49:43 PM

ਨਵੀਂ ਦਿੱਲੀ (ਬਿਊਰੋ)– ਸ਼ਾਹੀਨ ਬਾਗ ’ਚ ਮਹੀਨਿਆਂ ਤਕ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਚੱਲੇ ਵਿਰੋਧ ਪ੍ਰਦਰਸ਼ਨਾਂ ਦਾ ਚਿਹਰਾ ਬਣ ਕੇ ਉੱਭਰੀ 80 ਸਾਲਾ ਬਿਲਕਿਸ ਬਾਨੋ ਉਰਫ ਬਿਲਕਿਸ ਦਾਦੀ ਨੂੰ ਹਾਲੀਵੁੱਡ ਅਦਾਕਾਰਾ ਗੈਲ ਗੈਡੋਟ ਨੇ ਆਪਣੀ ‘ਮਾਈ ਪਰਸਨਲ ਵੰਡਰ ਵੁਮੈਨ’ ਸੂਚੀ ’ਚ ਸ਼ਾਮਲ ਕੀਤਾ ਹੈ।

ਹਾਲ ਹੀ ’ਚ ਹਾਲੀਵੁੱਡ ਫ਼ਿਲਮ ‘ਵੰਡਰ ਵੁਮੈਨ 1984’ ’ਚ ਨਜ਼ਰ ਆਈ ਗੈਡੋਟ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਦੁਨੀਆ ਭਰ ’ਚ ਆਪਣੇ ਕੰਮ ਕਾਰਨ ਪਛਾਣੀਆਂ ਗਈਆਂ ਲੜਕੀਆਂ ਤੇ ਮਹਿਲਾਵਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਉਸ ਨੇ ਲਿਖਿਆ, ‘ਮੈਂ ਹੈਰਾਨੀਜਨਕ ਮਹਿਲਾਵਾਂ ਦੀ ਆਪਣੀ ਸੂਚੀ ਸਾਂਝੀ ਕਰਦਿਆਂ 2020 ਨੂੰ ਅਲਵਿਦਾ ਆਖ ਰਹੀ ਹਾਂ। ਇਨ੍ਹਾਂ ’ਚ ਕੁਝ ਮੇਰੇ ਕਰੀਬੀ ਦੋਸਤ ਹਨ, ਕੁਝ ਪਰਿਵਾਰ ਦੀਆਂ ਮਹਿਲਾਵਾਂ ਤੇ ਕੁਝ ਮਹਿਲਾਵਾਂ ਤੋਂ ਮੈਂ ਪ੍ਰੇਰਿਤ ਹਾਂ ਤੇ ਮਿਲ ਚੁੱਕੀ ਹਾਂ, ਜਦਕਿ ਕੁਝ ਮਹਿਲਾਵਾਂ ਨੂੰ ਮੈਂ ਭਵਿੱਖ ’ਚ ਮਿਲਣ ਦੀ ਉਮੀਦ ਕਰਦੀ ਹਾਂ।’

 
 
 
 
 
 
 
 
 
 
 
 
 
 
 
 

A post shared by Gal Gadot (@gal_gadot)

ਗੈਡੋਟ ਨੇ ਬਿਲਕਿਸ ਬਾਨੋ ਦੀ ਉਹੀ ਤਸਵੀਰ ਸਾਂਝੀ ਕਰਦਿਆਂ ਗਲਤ ਜਾਣਕਾਰੀ ਦਿੰਦਿਆਂ ਲਿਖਿਆ, ‘ਭਾਰਤ ’ਚ ਮਹਿਲਾ ਅਧਿਕਾਰਾਂ ਦੀ ਲੜਾਈ ਲੜਦੀ 82 ਸਾਲਾ ਇਸ ਕਾਰਜਕਰਤਾ ਨੂੰ ਦੇਖ ਕੇ ਲੱਗਦਾ ਹੈ ਕਿ ਸਹੀ ਲਈ ਲੜਨ ਦੀ ਕੋਈ ਉਮਰ ਨਹੀਂ ਹੁੰਦੀ।’ ਹਾਲਾਂਕਿ ਟਰੋਲ ਹੋਣ ਤੋਂ ਬਾਅਦ ਉਸ ਨੇ ਆਪਣੀ ਉਹ ਸਟੋਰੀ ਹਟਾ ਦਿੱਤੀ ਪਰ ਬਿਲਕਿਸ ਬਾਨੋ ਹੁਣ ਵੀ ਉਸ ਦੀ ਪੋਸਟ ਦਾ ਹਿੱਸਾ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ’ਚ ਸ਼ਾਹੀਨ ਬਾਗ ਦੀ ਦਾਦੀ ਦੇ ਨਾਂ ਤੋਂ ਮਸ਼ਹੂਰ ਬਿਲਕਿਸ ਬਾਨੋ ਨੂੰ ਟਾਈਮ ਮੈਗਜ਼ੀਨ ’ਚ 2020 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News