ਨਵੀਂ ਐਲਬਮ ਨਾਲ ਦੋਸਾਂਝਾਂਵਾਲਾ ਦੇਵੇਗਾ ਚਾਹੁੰਣ ਵਾਲਿਆਂ ਨੂੰ ਖ਼ਾਸ ਤੋਹਫ਼ਾ

Thursday, Jun 17, 2021 - 03:44 PM (IST)

ਨਵੀਂ ਐਲਬਮ ਨਾਲ ਦੋਸਾਂਝਾਂਵਾਲਾ ਦੇਵੇਗਾ ਚਾਹੁੰਣ ਵਾਲਿਆਂ ਨੂੰ ਖ਼ਾਸ ਤੋਹਫ਼ਾ

ਚੰਡੀਗੜ੍ਹ (ਬਿਊਰੋ) - ਇਨ੍ਹੀਂ ਦਿਨੀਂ ਸੰਗੀਤ ਜਗਤ ਐਲਬਮ ਦਾ ਰੁਝਾਨ ਕਾਫ਼ੀ ਜ਼ਿਆਦਾ ਹੈ। ਆਏ ਦਿਨ ਕੋਈ ਨਾ ਕੋਈ ਕਲਾਕਾਰ ਆਪਣੀ ਐਲਬਮ ਦੀ ਅਨਾਊਂਸਮੈਂਟ ਕਰ ਰਿਹਾ ਹੈ। ਹਾਲ ਹੀ 'ਚ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਐਲਬਮ ਬਾਰੇ ਕਾਫ਼ੀ ਅਪਡੇਟਸ ਦਿੱਤੇ ਹਨ। ਹਾਲਾਂਕਿ ਦਿਲਜੀਤ ਨੇ ਐਲਬਮ ਦੀ ਕੈਟੇਗਰੀ ਬਾਰੇ ਕੁਝ ਖ਼ਾਸ ਸ਼ੇਅਰ ਨਹੀਂ ਕੀਤਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੀ ਐਲਬਮ ਨਾਲ ਉਹ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਲਿਆਉਣਗੇ, ਜੋ ਉਹ ਆਪਣੇ ਫੈਨਜ਼ ਨਾਲ ਸ਼ੇਅਰ ਕਰਨਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰੁਕ ਰਿਹੈ ਬੇਬੋ ਦਾ ਵਿਵਾਦ, ਹੁਣ ਬਜਰੰਗ ਦਲ ਨੇ ਦਿੱਤੀ ਕਰੀਨਾ ਕਪੂਰ ਖ਼ਾਨ ਨੂੰ ਚੇਤਾਵਨੀ

ਦਿਲਜੀਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਸਾਫ਼ ਤੌਰ 'ਤੇ ਕੁਝ ਨਵਾਂ ਹੋਣ ਵਾਲਾ ਹੈ ਕਿਉਂਕਿ ਦਿਲਜੀਤ ਜ਼ਿਆਦਾਤਰ ਆਪਣੀ ਐਲਬਮ ਨਾਲ ਭੰਗੜਾ ਨੰਬਰ ਵਾਲੇ ਗੀਤ ਜ਼ਿਆਦਾ ਕਰਦੇ ਹਨ। ਹਾਲਾਂਕਿ ਹੁਣ ਇਹ ਜਾਪਦਾ ਹੈ ਕਿ ਐਲਬਮ 'ਚ ਵੱਧ ਗੀਤ ਕੋਨਟੈਂਟ ਵਾਲੇ ਜਾਂ ਸੇਂਟੀਮੈਂਟ ਗੀਤ ਹੋਣਗੇ। ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੀ ਐਲਬਮ ਬਾਰੇ ਕੁਝ ਸ਼ੇਅਰ ਕੀਤਾ। ਦਿਲਜੀਤ ਨੇ ਕਿਹਾ, "ਜ਼ਿਆਦਾਤਰ ਸਮਾਂ ਅਸੀਂ ਆਪਣੀ ਸੁਫਨੇ ਦੀ ਦੁਨੀਆ 'ਚ ਹੀ ਫਸ ਜਾਂਦੇ ਹਾਂ। ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਬਹੁਤ ਕੁਝ ਸਿਖਾਇਆ ਪਰ ਤੁਸੀਂ ਸਮਝਦੇ ਓਦੋਂ ਹੋ ਜਦੋਂ ਤੁਸੀਂ ਹਰ ਰੋਜ਼ ਆਪਣੇ-ਆਪ ਨੂੰ ਮਿਲਦੇ ਹੋ ਤੇ ਇਕ ਨਵੇਂ ਤਜ਼ੁਰਬੇ ਨੂੰ ਲੈ ਕੇ ਆਉਂਦੇ ਹੋ। ਹਕੀਕਤ ਦੇ ਆਦੀ ਹੋਣ 'ਚ ਸਮਾਂ ਲਗਦਾ ਹੈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਬਾਜ਼ ਆ ਰਹੀ ਕੰਗਨਾ ਰਣੌਤ, ਮਹਾਰਾਸ਼ਟਰ ਸਰਕਾਰ ਦੇ ਨਾਲ-ਨਾਲ ਆਮਿਰ ਖ਼ਾਨ ਨੂੰ ਵੀ ਲਿਆ ਲੰਬੇ ਹੱਥੀਂ

ਇਸ ਦੌਰਾਨ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਐਲਬਮ ਤੋਂ ਇਲਾਵਾ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਲਈ ਵੀ ਸੁਰਖੀਆਂ ਬਟੋਰ ਰਹੇ ਹਨ। ਦਿਲਜੀਤ ਨੇ ਹਾਲ ਹੀ 'ਚ ਸ਼ਹਿਨਾਜ਼ ਗਿੱਲ, ਸ਼ਿੰਦਾ ਗਰੇਵਾਲ ਅਤੇ ਸੋਨਮ ਬਾਜਵਾ ਨਾਲ ਫ਼ਿਲਮ 'ਹੋਂਸਲਾ ਰੱਖ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ ਇਸ ਸਾਲ ਦੁਸਹਿਰੇ 'ਤੇ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਸਾਲ 2021 ਦੀ ਮੋਸਟ ਅਵੇਟੇਡ ਪੰਜਾਬੀ ਫ਼ਿਲਮਾਂ 'ਚੋਂ ਇਕ ਹੈ। 
 

ਇਹ ਖ਼ਬਰ ਵੀ ਪੜ੍ਹੋ : ਜਦੋਂ ਸ਼ਰੇਆਮ ਸੋਨਾ ਮੋਹਾਪਾਤਰਾ ਨੇ ਕਰ ਦਿੱਤੀ ਸੀ ਸਲਮਾਨ ਖ਼ਾਨ ਦੀ ਬੋਲਤੀ ਬੰਦ, ਕਾਫ਼ੀ ਲੰਬਾ ਚੱਲਿਆ ਸੀ ਵਿਵਾਦ


author

sunita

Content Editor

Related News