ਕੀ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨਗੇ ਅਨਿਰੁੱਧਚਾਰੀਆ ਮਹਾਰਾਜ?

Sunday, Oct 06, 2024 - 02:08 PM (IST)

ਕੀ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨਗੇ ਅਨਿਰੁੱਧਚਾਰੀਆ ਮਹਾਰਾਜ?

ਮੁੰਬਈ- ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ (ਐਤਵਾਰ) ਸ਼ੋਅ ਦੇ 18ਵੇਂ ਸੀਜ਼ਨ ਦਾ ਪ੍ਰੀਮੀਅਰ ਹੈ। ਸ਼ੋਅ ਨੂੰ ਲੈ ਕੇ ਕਾਫੀ ਚਰਚਾ ਹੈ। ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ ਅਤੇ ਮੁਕਾਬਲੇਬਾਜ਼ਾਂ ਦੇ ਨਾਵਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਸਲਮਾਨ ਖ਼ਾਨ ਇਸ ਵਾਰ ਸ਼ੋਅ ਨੂੰ ਹੋਸਟ ਕਰ ਰਹੇ ਹਨ। ਹਾਲ ਹੀ 'ਚ ਸ਼ੋਅ ਦੇ ਸੈੱਟ ਤੋਂ ਸਲਮਾਨ ਖਾਨ ਦੀ ਇੱਕ ਤਸਵੀਰ ਸਾਹਮਣੇ ਆਈ ਹੈ।

ਅਨਿਰੁੱਧਾਚਾਰੀਆ ਮਹਾਰਾਜ ਨਾਲ ਮਿਲੇ ਸਲਮਾਨ ਖ਼ਾਨ  

Bigg Boss fan page ਨੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਸਲਮਾਨ ਖਾਨ ਅਤੇ ਅਨਿਰੁੱਧਚਾਰੀਆ ਮਹਾਰਾਜ ਇਕੱਠੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਅਨਿਰੁੱਧਾਚਾਰੀਆ ਮਹਾਰਾਜ ਸਲਮਾਨ ਖਾਨ ਨੂੰ ਭਗਵਤ ਗੀਤਾ ਗਿਫਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫੋਟੋ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਸ਼ੋਅ ਅਤੇ ਪ੍ਰਤੀਯੋਗੀਆਂ ਨੂੰ ਆਸ਼ੀਰਵਾਦ ਦੇਣ ਲਈ ਸ਼੍ਰੀ ਅਨਿਰੁੱਧਚਾਰੀਆ ਮਹਾਰਾਜ ਬਿੱਗ ਬੌਸ 18 ਦੇ ਸੈੱਟ 'ਤੇ ਪਹੁੰਚੇ। ਮਹਾਰਾਜ ਜੀ ਨੇ ਸਲਮਾਨ ਖ਼ਾਨ  ਨੂੰ ਭਗਵਤ ਗੀਤਾ ਭੇਟ ਕੀਤੀ।

PunjabKesari

ਬਿੱਗ ਬੌਸ ਦਾ ਗ੍ਰੈਂਡ ਪ੍ਰੀਮੀਅਰ ਕਦੋਂ ਸ਼ੁਰੂ ਹੋਵੇਗਾ?

ਬਿੱਗ ਬੌਸ 18 ਦਾ ਗ੍ਰੈਂਡ ਪ੍ਰੀਮੀਅਰ ਅੱਜ ਰਾਤ 9 ਵਜੇ ਸ਼ੁਰੂ ਹੋਵੇਗਾ। ਸ਼ੋਅ ਨੂੰ ਕਲਰਸ ਚੈਨਲ ਅਤੇ ਜਿਓ ਸਿਨੇਮਾ ਐਪ 'ਤੇ ਦੇਖਿਆ ਜਾ ਸਕਦਾ ਹੈ। ਇਸ ਵਾਰ ਸ਼ੋਅ ਵਿੱਚ ਸਮੇਂ ਦਾ ਤਾਲਮੇਲ ਹੋਵੇਗਾ। ਸ਼ੋਅ ਦੇ ਪ੍ਰੋਮੋ ਮੁਤਾਬਕ ਇਸ ਵਾਰ ਬਿੱਗ ਬੌਸ ਸਮੇਂ ਦੇ ਨਾਲ ਚੱਲਣ ਵਾਲਾ ਹੈ। ਉਹ ਕੰਟੈਸਟੈਂਟ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਵੇਖਣਗੇ।

ਸ਼ੋਅ 'ਚ ਕੌਣ-ਕੌਣ ਹੋਣਗੇ ਕੰਟੈਸਟੇਂਟ ?

ਸ਼ੋਅ ਦੇ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਪ੍ਰੋਮੋ ਤੋਂ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵਾਰ ਸ਼ੋਅ 'ਚ ਐਲਿਸ ਕੌਸ਼ਿਕ, ਵਿਵਿਅਨ ਦਿਸੇਨਾ, ਸ਼ਹਿਜ਼ਾਦਾ ਧਾਮੀ, ਸ਼ਿਲਪਾ ਸ਼ਿਰੋਡਕਰ, ਚਾਹਤ ਪਾਂਡੇ, ਈਸ਼ਾ ਸਿੰਘ, ਗੁਣਰਤਨਾ ਸਦਾਵਰਤੇ ਵਰਗੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਖਬਰਾਂ ਇਹ ਵੀ ਹਨ ਕਿ ਗੁਣਰਤਨ ਸਦਾਵਰਤੇ ਆਪਣੇ ਪਾਲਤੂ ਗਧੇ ਨੂੰ ਸ਼ੋਅ 'ਚ ਲੈ ਕੇ ਜਾਣ ਵਾਲੇ ਹਨ। ਸ਼ੋਅ 'ਚ ਕੀ ਹੈਰਾਨ ਕਰਨ ਵਾਲੇ ਖੁਲਾਸੇ ਹੋਣਗੇ ਇਹ ਦੇਖਣਾ ਮਜ਼ੇਦਾਰ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News