ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ
Thursday, Aug 13, 2026 - 12:26 PM (IST)
ਐਂਟਰਟੇਨਮੈਂਟ ਡੈਸਕ - ਮਲਿਆਲਮ ਕੰਟੈਂਟ ਕ੍ਰਿਏਟਰ ਅਤੇ ਯੂਟਿਊਬਰ ਅਖਿਲ NDR ਦੀ ਨਿੱਜੀ ਜ਼ਿੰਦਗੀ ਵਿੱਚ ਇਸ ਸਮੇਂ ਭੂਚਾਲ ਆਇਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਸ ਦੀ ਪਤਨੀ ਮੇਘਾ ਇਕ ਬੱਸ ਕੰਡਕਟਰ ਨਾਲ ਫਰਾਰ ਹੋ ਗਈ ਹੈ, ਜਿਸ ਨੂੰ ਹਾਲ ਹੀ ਵਿੱਚ ਸਰਕਾਰੀ ਨੌਕਰੀ ਮਿਲੀ ਸੀ। ਇਸ ਘਟਨਾ ਬਾਰੇ ਜਾਣ ਕੇ ਅਖਿਲ ਦੇ ਦੋਸਤ ਅਤੇ ਸ਼ੁਭਚਿੰਤਕ ਬਹੁਤ ਚਿੰਤਤ ਹੋ ਗਏ। ਰਿਪੋਰਟਾਂ ਦੇ ਅਨੁਸਾਰ, ਮੇਘਾ ਕਾਨੂੰਨੀ ਖੇਤਰ ਨਾਲ ਸਬੰਧਤ ਸੀ ਅਤੇ ਉਸ ਕੋਲ ਪੇਸ਼ੇਵਰ ਬੈਚਲਰ ਆਫ਼ ਲਾਅ (LLB) ਦੀ ਡਿਗਰੀ ਹੈ। ਉਹ ਅਖਿਲ ਨਾਲ ਲੰਬੇ ਸਮੇਂ ਤੋਂ ਰਿਸ਼ਤੇ ਵਿੱਚ ਸੀ ਅਤੇ ਕੁੱਝ ਸਾਲਾਂ ਦੀ ਡੇਟਿੰਗ ਮਗਰੋਂ ਦੋਹਾਂ ਨੇ 2024 ਵਿੱਚ ਇੱਕ ਰਵਾਇਤੀ ਸਮਾਰੋਹ ਵਿੱਚ ਵਿਆਹ ਕਰਵਾ ਲਿਆ।

ਰਿਪੋਰਟਾਂ ਦੇ ਅਨੁਸਾਰ, ਮੇਘਾ ਅਖਿਲ NDR ਨਾਲ ਵਿਆਹ ਤੋਂ ਬਾਅਦ ਵੀ ਪੜ੍ਹਾਈ ਨਾਲ ਜੁੜੀ ਰਹੀ। ਉਹ ਕਥਿਤ ਤੌਰ 'ਤੇ ਇੱਕ ਕੋਰਸ ਕਰਨਾ ਚਾਹੁੰਦੀ ਸੀ, ਜਿਸ 'ਤੇ ਅਖਿਲ ਨੇ ਉਸਨੂੰ ਬਿਨਾਂ ਪੁੱਛੇ ਉਸ ਦਾ ਦਾਖਲਾ ਵੀ ਕਰਵਾਇਆ। ਮੇਘਾ ਕੋਰਸ ਕਰਨ ਲਈ ਬੱਸ ਰਾਹੀਂ ਸਫਰ ਕਰਦੀ। ਇਸ ਦੌਰਾਨ ਉਹ ਬੱਸ ਕੰਡਕਟਰ ਦੇ ਨਜ਼ਦੀਕ ਆ ਗਈ ਅਤੇ ਦੋਹਾਂ ਨੂੰ ਪਿਆਰ ਹੋ ਗਿਆ।
ਇਹ ਵੀ ਪੜ੍ਹੋ: 'ਨਾਟੂ-ਨਾਟੂ' Song ਫੇਮ ਮਸ਼ਹੂਰ ਗਾਇਕ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਅਖਿਲ ਨੂੰ ਮੇਘਾ ਦੇ ਦੌੜਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਸ ਨੂੰ ਲੱਗਾ ਕਿ ਉਹ ਲਾਪਤਾ ਹੋ ਗਈ ਹੈ। ਕੁੱਝ ਦਿਨ ਪਹਿਲਾਂ ਅਖਿਲ ਨੇ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਾਈ ਸੀ ਪਰ ਹੁਣ ਇਕ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਮੇਘਾ ਨੇ ਨਾਈਟ ਸੂਟ ਪਹਿਨਿਆ ਹੋਇਆ ਹੈ ਅਤੇ ਉਸ ਦੇ ਹੱਥ ਵਿੱਚ ਸੂਟਕੇਸ ਵੀ ਫੜੇ ਹੋਏ ਹਨ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਇਕ ਵਿਅਕਤੀ ਉਸ ਕੋਲੋਂ ਸਾਮਾਨ ਫੜਦਾ ਹੈ ਅਤੇ ਫਿਰ ਦੋਵੇਂ ਇਕ ਗੱਡੀ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਹਨ। ਹਾਲਾਂਕਿ, ਇਸ ਪੂਰੇ ਮਾਮਲੇ ਦੀ ਅਜੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ ਦੁਆਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
