ਅਨਿਲ ਕਪੂਰ ਤੇ ਅਨੁਰਾਗ ਦੀ ਫ਼ਿਲਮ ''AK vs AK'' ਤੋਂ ਹਵਾਈ ਸੈਨਾ ਕਿਉਂ ਨਾਰਾਜ਼? ਜਾਣੋ ਕੀ ਹੈ ਪੂਰਾ ਵਿਵਾਦ

12/10/2020 9:48:16 AM

ਨਵੀਂ ਦਿੱਲੀ (ਬਿਊਰੋ) : ਨੈੱਟਫਲਿਕਸ ਫ਼ਿਲਮ 'ਏਕੇ ਵਰਸਿਜ਼ ਏਕੇ' 'ਚ ਭਾਰਤੀ ਹਵਾਈ ਫੌਜ ਨੇ ਹਵਾਈ ਫੌਜ ਦੀ ਵਰਦੀ ਪਹਿਨਣ ਅਤੇ ਵਰਦੀ 'ਚ ਬਦਸਲੂਕੀ ਅਤੇ ਝਗੜਾ ਦਿਖਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਫ਼ਿਲਮ ਦੇ ਟੀਜ਼ਰ ਨੂੰ ਵੇਖਦੇ ਹੋਏ ਏਅਰ ਫੋਰਸ ਨੇ ਸਾਫ਼ ਕਿਹਾ ਹੈ ਕਿ ਨੈੱਟਫਲਿਕਸ ਨੂੰ ਅਜਿਹੇ ਦ੍ਰਿਸ਼ਾਂ ਨੂੰ ਹਟਾਉਣਾ ਲਾਜ਼ਮੀ ਹੈ। ਦਰਅਸਲ, ਫ਼ਿਲਮ ਸਟਾਰ ਅਨਿਲ ਕਪੂਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਨੈੱਟਫਲਿਕਸ ਆਰੀਜਿਨਲ ਫ਼ਿਲਮ 'ਏਕੇ ਵਰਸਸ ਏਕੇ' ਦਾ ਟੀਜ਼ਰ ਸਾਂਝਾ ਕੀਤਾ ਹੈ। ਇਸ 'ਚ ਅਨਿਲ ਕਪੂਰ ਏਅਰ ਫੋਰਸ ਦੀ ਵਰਦੀ ਵਾਲੀ ਕਮੀਜ਼ ਪਹਿਨੇ ਦਿਖਾਈ ਦੇ ਰਹੇ ਹਨ ਪਰ ਉਨ੍ਹਾਂ ਸਿਵਲੀਅਨ ਪੈਂਟ ਪਾਈ ਹੋਈ ਹੈ। ਏਅਰਫੋਰਸ ਦੀ ਕਮੀਜ਼ ਵੀ ਪੈਂਟਾਂ ਤੋਂ ਬਾਹਰ ਹੈ ਅਤੇ ਉਹ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਨਾਲ ਲੜਦੇ ਦਿਖਾਈ ਦਿੰਦੇ ਹਨ। ਇਸ ਬਾਰੇ ਏਅਰ ਫੋਰਸ ਨੇ ਅਨਿਲ ਕਪੂਰ ਦੇ ਟਵੀਟ ਨੂੰ ਕੋਟ ਨਾਲ ਰੀਟਵੀਟ ਕਰਕੇ ਆਪਣੀ ਇਤਰਾਜ਼ ਜ਼ਾਹਰ ਕੀਤਾ ਹੈ।

ਦੱਸ ਦੇਈਏ ਕਿ ਫ਼ਿਲਮਾਂ ਅਤੇ ਵੈੱਬ-ਸੀਰੀਜ਼ 'ਚ ਰੱਖਿਆ ਮੰਤਰਾਲੇ ਨੇ ਫ਼ਿਲਮ ਸੈਂਸਰ ਬੋਰਡ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਅਗਸਤ ਮਹੀਨੇ 'ਚ ਫੌਜ ਅਤੇ ਸੈਨਿਕਾਂ ਦੇ ਅਕਸ ਦੀ ਬੇਅਦਬੀ ਕਰਨ ਲਈ ਇਕ ਇਤਰਾਜ਼ ਜਤਾਇਆ ਸੀ। ਰੱਖਿਆ ਮੰਤਰਾਲੇ ਨੇ ਇਸ ਪੱਤਰ ਦੇ ਰਾਹੀਂ ਸਪੱਸ਼ਟ ਕਰ ਦਿੱਤਾ ਸੀ ਕਿ ਜਿਹੜਾ ਵੀ ਨਿਰਮਾਤਾ-ਨਿਰਦੇਸ਼ਕ ਫੌਜ 'ਤੇ ਅਧਾਰਤ ਫ਼ਿਲਮ, ਵੈੱਬ-ਸੀਰੀਜ਼ ਜਾਂ ਡਾਕਿਊਮੈਂਟਰੀ ਬਣਾਏਗਾ ਜਾਂ ਸਿਪਾਹੀਆਂ ਨਾਲ ਸਬੰਧਤ ਕਿਰਦਾਰ ਜਾਂ ਵਰਦੀ ਦਿਖਾਏਗਾ, ਉਸ ਨੂੰ ਪਹਿਲਾਂ ਰੱਖਿਆ ਮੰਤਰਾਲੇ ਤੋਂ ਮਨਜ਼ੂਰੀ ਲੈਣੀ ਹੋਵੇਗੀ ਹੈ।

ਰੱਖਿਆ ਮੰਤਰਾਲੇ ਦੇ ਪੱਤਰ 'ਚ ਇਹ ਵੀ ਸਪਸ਼ਟ ਲਿਖਿਆ ਗਿਆ ਸੀ ਕਿ ਸੀਬੀਐਫਸੀ ਅਰਥਾਤ ਸੈਂਸਰ ਬੋਰਡ ਨੂੰ ਵੀ ਅਜਿਹੀਆਂ ਫ਼ਿਲਮਾਂ ਜਾਂ ਵੈੱਬ-ਸੀਰੀਜ਼ 'ਚ ਰੱਖਿਆ ਬਲਾਂ (ਭਾਵ ਸੈਨਾ, ਹਵਾਈ ਸੈਨਾ ਅਤੇ ਨੇਵੀ) ਦੇ ਅਕਸ ਨੂੰ ਖ਼ਰਾਬ ਨਾ ਕਰਨ ਵੱਲ ਧਿਆਨ ਦੇਣਾ ਪਵੇਗਾ ਅਤੇ ਨਾ ਹੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਣੀ ਚਾਹੀਦੀ ਹੈ।


sunita

Content Editor

Related News