Diljit Dosanjh ਕਿਉਂ ਨਹੀਂ ਮਨਾਉਂਦੇ ਦੀਵਾਲੀ, ਗਾਇਕ ਨੇ ਦੱਸਿਆ ਕਾਰਨ (ਵੀਡੀਓ)

Sunday, Oct 19, 2025 - 01:15 PM (IST)

Diljit Dosanjh ਕਿਉਂ ਨਹੀਂ ਮਨਾਉਂਦੇ ਦੀਵਾਲੀ, ਗਾਇਕ ਨੇ ਦੱਸਿਆ ਕਾਰਨ (ਵੀਡੀਓ)

ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਬਚਪਨ ਅਤੇ ਦੀਵਾਲੀ ਨਾਲ ਸਬੰਧਤ ਯਾਦਾਂ ਸਾਂਝੀਆਂ ਕੀਤੀਆਂ। ਉਹ ਇੰਸਟਾਗ੍ਰਾਮ 'ਤੇ ਇਕ ਲਾਈਵ ਸੈਸ਼ਨ ਦੌਰਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹਨ ਅਤੇ ਪਟਾਕੇ ਸਾਵਧਾਨੀ ਨਾਲ ਚਲਾਉਣ ਲਈ ਕਹਿੰਦੇ ਹਨ। ਉਹ ਅੱਗੇ ਦੱਸਦੇ ਹਨ ਕਿ ਪਹਿਲਾਂ ਦੀਵਾਲੀ ਉਹਨਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਹੁੰਦਾ ਸੀ। ਪਰ ਪਰਿਵਾਰ ਤੋਂ ਦੂਰ ਹੋਣ ਦੇ ਬਾਅਦ, ਉਹਨਾਂ ਨੇ ਦੀਵਾਲੀ ਮਨਾਉਣਾ ਛੱਡ ਦਿੱਤਾ, ਕਿਉਂਕਿ ਮੈਂ ਉਦਾਸ ਹੋ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਪੁੱਤ ਨੇ ਗੋਰਿਆਂ ਦੇ ਦੇਸ਼ 'ਚ ਜਾ ਗੱਡੇ ਝੰਡੇ ! ਚੋਣਾਂ ਜਿੱਤ ਬਣਿਆ ਪਹਿਲਾ ਭਾਰਤੀ ਕੌਂਸਲਰ

 

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਬਚਪਨ ਵਿੱਚ ਦੀਵਾਲੀ ਦੀਆਂ ਤਿਆਰੀਆਂ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਸਨ। ਮੈਂ ਮਹੀਨਾ ਪਹਿਲਾਂ ਹੀ ਸੋਚਣ ਲੱਗ ਪੈਂਦਾ ਸੀ ਕਿ ਦੀਵਾਲੀ ਆਏਗਾ ਤਾਂ ਪਟਾਕੇ ਚਲਾਵਾਂਗੇ। ਗਾਇਕ ਅੱਗੇ ਕਿਹਾ ਕਿ ਜਦੋਂ ਉਹ ਆਪਣੇ ਪਿੰਡ ਦੋਸਾਂਝ ਕਲਾਂ (ਜਲੰਧਰ) ਵਿੱਚ ਹੁੰਦੇ ਸੀ ਤਾਂ ਉਹ ਗੁਰਦੁਆਰਾ, ਸ਼ਿਵ ਮੰਦਰ, ਦਰਗਾਹ ਅਤੇ ਗੂਗਾ ਪੀਰ ਦੀ ਜਗ੍ਹਾ 'ਤੇ ਜਾ ਕੇ ਦੀਵੇ ਜਗਾਉਂਦੇ ਹੁੰਦੇ ਸੀ। ਇਹ ਸਭ ਸ਼ਾਮ 4 ਵਜੇ ਸ਼ੁਰੂ ਹੋ ਜਾਂਦਾ ਸੀ। ਪਹਿਲਾਂ ਦੀਵੇ ਜਗਾਉਣੇ ਫਿਰ ਘਰ ਆ ਕੇ ਪਟਾਕੇ ਚਲਾਉਣੇ। ਜਦੋਂ ਉਹਨਾਂ ਦੇ ਪਟਾਕੇ ਖ਼ਤਮ ਹੋ ਜਾਂਦੇ, ਤਾਂ ਉਹ ਪਿੰਡ ਵਿੱਚ ਆਏ ਹੋਏ ਪ੍ਰਵਾਸੀ ਭਾਰਤੀਆਂ ਦੁਆਰਾ ਚਲਾਏ ਗਏ ਪਟਾਖਿਆਂ ਨੂੰ ਦੇਖਣ ਜਾਂਦੇ ਸੀ। ਪਰ ਹੁਣ ਪਟਾਕਿਆਂ ਤੋਂ ਡਰ ਲੱਗਦਾ ਹੈ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਕਲਾਕਾਰ ਨੇ ਛੱਡੀ ਦੁਨੀਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News