ਪਹਿਲੀ ਵਾਰ ਅਲੀ ਅਸਗਰ ਨੇ ਦੱਸਿਆ ਕਿਉਂ ਛੱਡਿਆ ਸੀ ਕਪਿਲ ਸ਼ਰਮਾ ਦਾ ਸ਼ੋਅ

Thursday, Aug 18, 2022 - 01:35 PM (IST)

ਪਹਿਲੀ ਵਾਰ ਅਲੀ ਅਸਗਰ ਨੇ ਦੱਸਿਆ ਕਿਉਂ ਛੱਡਿਆ ਸੀ ਕਪਿਲ ਸ਼ਰਮਾ ਦਾ ਸ਼ੋਅ

ਨਵੀਂ ਦਿੱਲੀ (ਬਿਊਰੋ) : ਕਾਮੇਡੀਅਨ ਅਲੀ ਅਸਗਰ ਲੰਬੇ ਸਮੇਂ ਤੋਂ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਜੁੜੇ ਹੋਏ ਹਨ। ਦੋਵੇਂ ਕਾਮੇਡੀ ਸਰਕਸ ਦੇ ਸਮੇਂ ਤੋਂ ਇਕੱਠੇ ਹਨ। ਇਹ ਉਨ੍ਹਾਂ ਦੀ ਦੋਸਤੀ ਸੀ ਜਦੋਂ ਕਪਿਲ ਸ਼ਰਮਾ ਨੂੰ ਕਲਰਜ਼ 'ਤੇ ਆਪਣਾ ਕਾਮੇਡੀ ਸ਼ੋਅ ਸ਼ੁਰੂ ਕਰਨ ਦਾ ਆਫਰ ਮਿਲਿਆ ਤਾਂ ਉਨ੍ਹਾਂ ਨੇ ਅਲੀ ਅਸਗਰ ਨੂੰ ਆਪਣੀ ਟੀਮ 'ਚ 'ਦਾਦੀ' ਦਾ ਕਿਰਦਾਰ ਦਿੱਤਾ। ਅਲੀ ਨੇ ਵੀ ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਰ 2017 'ਚ ਇਕ ਦਿਨ ਅਚਾਨਕ ਅਲੀ ਨੇ ਸ਼ੋਅ ਛੱਡ ਦਿੱਤਾ। ਹੁਣ ਇੰਨੇ ਸਾਲਾਂ ਬਾਅਦ ਉਨ੍ਹਾਂ ਨੇ ਸ਼ੋਅ ਛੱਡਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸਰਗੁਣ ਮਹਿਤਾ ਦੀ ਵਿਆਹੇ ਲੋਕਾਂ ਨੂੰ ਖ਼ਾਸ ਸਲਾਹ, ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਦਾ ਦੱਸਿਆ ਨੁਸਖ਼ਾ (ਵੀਡੀਓ)

ਖ਼ਬਰਾਂ ਮੁਤਾਬਕ, ਅਲੀ ਨੇ ਕਿਹਾ ''ਮੈਂ ਰਚਨਾਤਮਕ ਤੌਰ 'ਤੇ ਸੰਤੁਸ਼ਟ ਨਹੀਂ ਸੀ ਕਿਉਂਕਿ ਮੇਰਾ ਕਿਰਦਾਰ (ਨਾਨੀ) ਨਹੀਂ ਵਧ ਰਿਹਾ ਸੀ। ਮੈਂ ਆਸਟ੍ਰੇਲੀਆ (2017) ਜਾਣ ਤੋਂ ਪਹਿਲਾਂ ਹੀ ਟੀਮ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ। ਮੇਰੇ ਕੋਲ ਦਾਦੀ ਦੇ ਤੌਰ 'ਤੇ ਦਿਖਾਉਣ ਲਈ ਬਹੁਤ ਕੁਝ ਸੀ, ਜੋ ਕਿ ਨਾਨੀ ਦੇ ਕਿਰਦਾਰ ਨਾਲ ਨਹੀਂ ਸੀ। ਜਦੋਂ ਮੇਰੇ ਇਕਰਾਰਨਾਮੇ ਦੀ ਸਮੀਖਿਆ ਕਰਨ ਦਾ ਸਮਾਂ ਆਇਆ, ਮੈਂ ਟੀਮ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਮੈਂ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਕਿ ਮੈਂ ਇਸ ਟੀਮ 'ਚ ਬਣੇ ਰਹਿਣ ਲਈ ਤਿਆਰ ਨਹੀਂ ਹਾਂ।''

ਇਹ ਖ਼ਬਰ ਵੀ ਪੜ੍ਹੋ : ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ 'ਚ ਬਣਾਇਆ ਦੋਸ਼ੀ

ਇਸ ਤੋਂ ਇਲਾਵਾ ਅਲੀ ਨੇ ਕਿਹਾ, ''ਬਦਕਿਸਮਤੀ ਨਾਲ, ਕਪਿਲ ਅਤੇ ਸੁਨੀਲ ਵਿਚਕਾਰ ਘਟਨਾ ਉਸੇ ਸਮੇਂ ਹੋਈ। ਸ਼ਾਇਦ ਉਦੋਂ ਤਕ ਕਪਿਲ ਨੂੰ ਨਹੀਂ ਪਤਾ ਹੋਵੇਗਾ ਕਿ ਮੈਂ ਸ਼ੋਅ ਛੱਡਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੂੰ ਸ਼ਾਇਦ ਅੱਜ ਤਕ ਮੇਰੇ ਸ਼ੋਅ ਛੱਡਣ ਦਾ ਕਾਰਨ ਵੀ ਨਹੀਂ ਪਤਾ ਪਰ ਮੈਂ ਇੱਕ ਕਲਾਕਾਰ ਵਜੋਂ ਧੋਖਾ ਨਹੀਂ ਦੇ ਸਕਦਾ। ਜੇਕਰ ਮੈਂ ਖੁਸ਼ ਨਹੀਂ ਹਾਂ, ਤਾਂ ਮੈਂ ਦਰਸ਼ਕਾਂ ਦਾ ਮਨੋਰੰਜਨ ਕਿਵੇਂ ਕਰਾਂਗਾ? ਇਸ ਲਈ ਸ਼ੋਅ ਨੂੰ ਛੱਡਣਾ ਬਿਹਤਰ ਲੱਗਾ ਅਤੇ ਜੇਕਰ ਕੁਝ ਚੰਗਾ ਹੋਇਆ ਤਾਂ ਅਸੀਂ ਦੁਬਾਰਾ ਇਕੱਠੇ ਆ ਸਕਦੇ ਹਾਂ।'' 

ਦੱਸਣਯੋਗ ਹੈ ਕਿ ਅਲੀ ਸਾਗਰ ਜਲਦ ਹੀ ‘ਝਲਕ ਦਿਖਲਾ ਜਾ’ ਦੇ ਨਵੇਂ ਸੀਜ਼ਨ ‘ਚ ਨਜ਼ਰ ਆਉਣ ਵਾਲੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News