ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ

Friday, Jul 11, 2025 - 10:42 AM (IST)

ਕੌਣ ਹੈ ਕਪਿਲ ਸ਼ਰਮਾ ਦੇ ਰੈਸਟੋਰੈਂਟ 'ਤੇ ਗੋਲੀਆਂ ਚਲਾਉਣ ਵਾਲਾ ਹਰਜੀਤ ਲਾਡੀ? ਅਖਿਰ ਗਿਸ ਗੱਲ ਦੀ ਕੱਢੀ ਦੁਸ਼ਮਣੀ

ਮੁੰਬਈ (ਏਜੰਸੀ)- ਕਾਮੇਡੀਅਨ ਤੋਂ ਐਕਟਰ ਬਣੇ ਕਪਿਲ ਸ਼ਰਮਾ ਦੇ ਨਵੇਂ ਸ਼ੁਰੂ ਹੋਏ ਕੈਫੇ ‘Kap’s Cafe’ 'ਤੇ ਬੀਤੇ ਦਿਨ ਹਮਲਾ ਹੋਇਆ ਹੈ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਵਾਪਰੀ, ਜਿੱਥੇ ਕੈਫੇ ਕੁੱਝ ਦਿਨ ਪਹਿਲਾਂ ਹੀ ਖੋਲਿਆ ਗਿਆ ਸੀ। ਰਿਪੋਰਟਾਂ ਮੁਤਾਬਕ ਕੈਫੇ ‘ਤੇ ਘੱਟੋ-ਘੱਟ 9 ਗੋਲੀਆਂ ਚਲਾਈਆਂ ਗਈਆਂ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਅੱਤਵਾਦੀ ਹਰਜੀਤ ਸਿੰਘ ਲਾਡੀ ਨੇ ਲਈ ਹੈ। 

ਇਹ ਵੀ ਪੜ੍ਹੋ: ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...

ਹਰਜੀਤ ਸਿੰਘ ਲਾਡੀ ਕੌਣ ਹੈ?

ਲਾਡੀ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਗੜ੍ਹਪਧਾਨਾ ਦਾ ਰਹਿਣ ਵਾਲਾ ਹੈ। ਉਹ ਸਾਲਾਂ ਤੋਂ ਭਾਰਤ ਤੋਂ ਬਾਹਰ ਰਹਿ ਰਿਹਾ ਹੈ ਅਤੇ ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਉਹ ਖਾਲਿਸਤਾਨੀ ਵੱਖਵਾਦੀ ਗਤੀਵਿਧੀਆਂ ‘ਚ ਵੱਡੇ ਪੱਧਰ ‘ਤੇ ਸ਼ਾਮਲ ਹੈ।  ਲਾਡੀ ਭਾਰਤ ਦੀ NIA ਦਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ ਹੈ ਅਤੇ BKI (ਬੱਬਰ ਖਾਲਸਾ ਇੰਟਰਨੈਸ਼ਨਲ) ਨਾਲ ਜੁੜਿਆ ਹੋਇਆ ਹੈ, ਜੋ ਭਾਰਤ ਵਿੱਚ UAPA (Unlawful Activities Prevention Act) ਤਹਿਤ ਪਾਬੰਦੀਸ਼ੁਦਾ ਹੈ। ਭਾਰਤ ਦੀ NIA (ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ) ਨੇ ਉਸਨੂੰ "most wanted terrorists" ਦੀ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ। ਲਾਡੀ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਘੋਸ਼ਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ

ਇੱਥੇ ਦੱਸ ਦੇਈਏ ਕਿ ਹਰਜੀਤ ਸਿੰਘ ਲਾਡੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਇਹ ਕਪਿਲ ਸ਼ਰਮਾ ਵੱਲੋਂ "ਸਿੱਖ ਸੰਸਕਾਰਾਂ ਅਤੇ ਨਿਹੰਗ ਸਿੱਖਾਂ" ਬਾਰੇ ਕੀਤੇ ਗਏ ਬਿਆਨ ਦੀ "ਸਜ਼ਾ" ਹੈ। ਕੈਨੇਡੀਅਨ ਪੁਲਸ (RCMP) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਫੇ ਦੇ ਆਲੇ-ਦੁਆਲੇ ਸਸੀਟੀਵੀ ਫੁਟੇਜ ਅਤੇ ਗਵਾਹਾਂ ਦੀ ਗਵਾਹੀ ਇਕੱਤਰ ਕੀਤੀ ਜਾ ਰਹੀ ਹੈ। ਭਾਰਤੀ ਏਜੰਸੀਆਂ ਵੀ ਇਸ ਹਮਲੇ ਨਾਲ ਜੁੜੇ ਖਾਲਿਸਤਾਨੀ ਲਿੰਕ ਦੀ ਜਾਂਚ ਕਰ ਰਹੀਆਂ ਹਨ। ਉਥੇ ਹੀ ਇਸ ਹਮਲੇ ਕਾਰਨ ਕੈਨੇਡਾ ਵਿੱਚ ਵੱਸਦੇ ਭਾਰਤੀਆਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ। ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਆਪਣੀ ਪਤਨੀ ਗਿੱਣੀ ਚਤਰਥ ਦੇ ਨਾਲ ਮਿਲ ਕੇ ਇਹ ਕੈਫੇ ਖੋਲ੍ਹਿਆ ਸੀ।

ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News