ਹੱਡੀਆਂ ਦੀ ਮੁੱਠ ਬਣੇ ਕਪਿਲ ਸ਼ਰਮਾ ਨੇ 63 ਦਿਨਾਂ ''ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ

Monday, Jul 07, 2025 - 10:42 AM (IST)

ਹੱਡੀਆਂ ਦੀ ਮੁੱਠ ਬਣੇ ਕਪਿਲ ਸ਼ਰਮਾ ਨੇ 63 ਦਿਨਾਂ ''ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ

ਮੁੰਬਈ: ਹਾਸੇ ਦੀ ਦੁਨੀਆ ਦੇ ਬਾਦਸ਼ਾਹ ਕਹੇ ਜਾਂਦੇ ਕਪਿਲ ਸ਼ਰਮਾ ਇਕ ਵਾਰ ਫਿਰ ਚਰਚਾ 'ਚ ਹਨ। ਹਾਲਾਂਕਿ ਇਸ ਵਾਰ ਗੱਲ ਉਨ੍ਹਾਂ ਦੇ ਜੋਕਸ ਜਾਂ ਸ਼ੋਅ ਦੀ ਨਹੀਂ, ਸਗੋਂ ਉਨ੍ਹਾਂ ਦੀ ਫਿਟਨੈਸ ਟ੍ਰਾਂਸਫ਼ਾਰਮੇਸ਼ਨ ਦੀ ਹੋ ਰਹੀ ਹੈ। ਕਪਿਲ ਨੇ ਸਿਰਫ 63 ਦਿਨਾਂ 'ਚ 11 ਕਿਲੋ ਭਾਰ ਘਟਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਏਅਰਪੋਰਟ 'ਤੇ ਰੋਂਦੀ ਦਿਸੀ ਨੋਰਾ ਫਤੇਹੀ, ਵੀਡੀਓ ਹੋਈ ਵਾਇਰਲ

ਕੀ ਹੈ ਇਹ 21-21-21 ਫਾਰਮੂਲਾ?

ਕਪਿਲ ਦੇ ਭਾਰ ਘਟਾਉਣ ਦੇ ਪਿੱਛੇ ਫਿਟਨੈਸ ਕੋਚ ਯੋਗੇਸ਼ ਭਟੇਜਾ ਅਤੇ ਉਨ੍ਹਾਂ ਦਾ ਫੇਮਸ ਫਿਟਨੈਸ ਫਾਰਮੂਲਾ ਹੈ। ਇਸ ਫਾਰਮੂਲੇ ਵਿਚ ਕੁੱਲ 63 ਦਿਨ ਹੁੰਦੇ ਹਨ, ਜਿਸਨੂੰ 3 ਹਿੱਸਿਆਂ ‘ਚ ਵੰਡਿਆ ਗਿਆ ਹੈ। ਯਾਨੀ 21-21-21।

ਇਹ ਵੀ ਪੜ੍ਹੋ: ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ

ਪਹਿਲੇ 21 ਦਿਨ: ਮੂਵਮੈਂਟ 'ਤੇ ਧਿਆਨ

ਇਸ ਚਰਨ ਵਿਚ ਜਿਮ ਜਾਂ ਹਾਰਡ ਵਰਕਆਊਟ ਦੀ ਲੋੜ ਨਹੀਂ ਹੁੰਦੀ। ਸਰੀਰ ਨੂੰ ਹੋਲੀ-ਹੋਲੀ ਐਕਟਿਵ ਕੀਤਾ ਜਾਂਦਾ ਹੈ। ਹਲਕੀਆਂ-ਫੁਲਕੀਆਂ ਐਕਸਰਸਾਈਜ਼, ਸਟਰੈਚਿੰਗ ਅਤੇ ਪੀ.ਟੀ. ਵਰਗੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਮਾਸਪੇਸ਼ੀਆਂ ਐਕਟਿਵ ਹੋ ਜਾਂਦੀਆਂ ਹਨ ਅਤੇ ਸਰੀਰ ਵਰਕਆਊਟ ਲਈ ਤਿਆਰ ਹੁੰਦਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ICU 'ਚ ਦਾਖ਼ਲ, ਨਹੀਂ ਮਿਲ ਰਿਹਾ ਕਿਡਨੀ ਡੋਨਰ

ਦੂਜੇ 21 ਦਿਨ: ਖਾਣ-ਪੀਣ ’ਤੇ ਫੋਕਸ

ਇਸ ਫੇਜ਼ ‘ਚ ਨਾ ਤਾਂ ਕੋਈ ਹਾਰਡ ਡਾਈਟ ਫਾਲੋ ਕੀਤੀ ਜਾਂਦੀ ਹੈ, ਨਾ ਹੀ ਕੈਲੋਰੀ ਜਾਂ ਕਾਰਬਜ਼ ਦੀ ਗਿਣਤੀ। ਇਹ ਫੇਜ਼ ਖਾਣੇ ਤੋਂ ਡਰਨ ਦੀ ਬਜਾਏ ਖਾਣੇ ਨੂੰ ਸਮਝਣ ਦੀ ਸਲਾਹ ਦਿੰਦਾ ਹੈ।

ਇਹ ਵੀ ਪੜ੍ਹੋ: 77 ਸਾਲਾ ਮੁਮਤਾਜ਼ ਕਰਵਾਉਂਦੀ ਹੈ ਫੇਸ ਫਿਲਰਜ਼, ਕਿਹਾ- ਪਲਾਸਟਿਕ ਸਰਜਰੀ ਕਰਾਉਣੀ ਪਈ ਤਾਂ ਉਹ ਵੀ ਕਰਾਵਾਂਗੀ

ਤੀਜੇ 21 ਦਿਨ: ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ

ਆਖਰੀ 21 ਦਿਨ 'ਚ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਤੰਦਰੁਸਤ ਬਣਾਉਣ ’ਤੇ ਧਿਆਨ ਦਿੱਤਾ ਜਾਂਦਾ ਹੈ। ਵਿਅਕਤੀ ਆਪਣੀਆਂ ਬੁਰੀਆਂ ਆਦਤਾਂ (ਜਿਵੇਂ ਸ਼ਰਾਬ, ਸਿਗਰਟ ਆਦਿ) ਨੂੰ ਪਛਾਣਦਾ ਹੈ ਅਤੇ ਉਨ੍ਹਾਂ ਤੋਂ ਦੂਰੀ ਬਣਾਉਣ ਦਾ ਯਤਨ ਕਰਦਾ ਹੈ।

ਇਹ ਵੀ ਪੜ੍ਹੋ: 40 ਸਾਲ ਦੀ ਉਮਰ 'ਚ ਕੁਆਰੀ ਮਾਂ ਬਣੇਗੀ ਇਹ ਨਾਮੀ ਅਦਾਕਾਰਾ, IVF  ਰਾਹੀਂ ਜੁੜਵਾਂ ਬੱਚਿਆਂ ਨੂੰ ਦੇਵੇਗੀ ਜਨਮ

ਬਿਨਾਂ ਦਬਾਅ ਦੇ ਸਧਾਰਨ ਰਸਤਾ

ਯੋਗੇਸ਼ ਭਾਟੇਜਾ ਅਨੁਸਾਰ ਜ਼ਿਆਦਾਤਰ ਲੋਕ ਸ਼ੁਰੂ ਵਿਚ ਹੀ ਹਾਰ ਜਾਂਦੇ ਹਨ ਕਿਉਂਕਿ ਉਹ ਜ਼ਿਆਦਾ ਡਾਇਟ ਜਾਂ ਵਰਕਆਊਟ ਕਰਦੇ ਹਨ। ਇਸ 21-21-21 ਫਾਰਮੂਲੇ ਦੀ ਖਾਸ ਗੱਲ ਇਹ ਹੈ ਕਿ ਇਹ ਮਨ ਅਤੇ ਸਰੀਰ ਲਈ ਇੱਕ ਸਰਲ, ਕੋਮਲ ਅਤੇ ਟਿਕਾਊ ਤਰੀਕਾ ਹੈ।

ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa

ਕਪਿਲ ਬਣੇ ਮੋਟਿਵੇਸ਼ਨ ਦਾ ਸਰੋਤ

63 ਦਿਨਾਂ ’ਚ ਕਪਿਲ ਸ਼ਰਮਾ ਨੇ ਨਾ ਸਿਰਫ ਆਪਣਾ ਵਜ਼ਨ ਘਟਾਇਆ, ਸਗੋਂ ਹਜ਼ਾਰਾਂ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਵੀ ਬਣ ਗਏ ਹਨ। ਉਹਨਾਂ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਬਦਲਾਅ ਅਸੰਭਵ ਨਹੀਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News