ਕੌਣ ਹੈ ਅਦਾਕਾਰਾ Nargis Fakhri ਦੀ ਭੈਣ ਆਲੀਆ ਜਿਸ ਦੀ ਨਿਊਯਾਰਕ 'ਚ ਹੋਈ ਗ੍ਰਿਫ਼ਤਾਰੀ?
Tuesday, Dec 03, 2024 - 02:27 PM (IST)
ਐਂਟਰਟੇਨਮੈਂਨ ਡੈਸਕ- ਅਦਾਕਾਰਾ ਨਰਗਿਸ ਫਾਖਰੀ ਦੀ ਭੈਣ ਆਲੀਆ ਫਾਖਰੀ (Aliya Fakhri) ਨੂੰ ਨਿਊਯਾਰਕ 'ਚ ਪੁਲਸ ਨੇ ਆਪਣੇ ਸਾਬਕਾ ਪ੍ਰੇਮੀ ਤੇ ਉਸ ਦੇ ਦੋਸਤ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਲਿਆ ਹੈ। ਇੱਕ ਰਿਪੋਰਟ ਦੇ ਅਨੁਸਾਰ, ਆਲੀਆ ਨੂੰ 26 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅਗਲੇ ਦਿਨ ਇਕ ਜਿਊਰੀ ਨੇ ਉਸਨੂੰ ਫਸਟ ਡਿਗਰੀ ਮਰਡਰ ਦੇ ਚਾਰ ਅਤੇ ਸੈਕੇਂਡ ਡਿਗਰੀ ਮਰਡਰ ਦੇ ਚਾਰ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਸੀ। ਅਜੇ ਤਕ ਉਸ ਨੂੰ ਜ਼ਮਾਨਤ ਨਹੀਂ ਮਿਲੀ ਹੈ ਤੇ ਜੇਕਰ ਉਹ ਦੋਸ਼ੀ ਸਾਬਿਤ ਹੁੰਦੀ ਹੈ ਤਾਂ ਅਦਾਕਾਰਾ ਦੀ ਭੈਣ ਨੂੰ ਉਮਰਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਕੌਣ ਹੈ ਆਲੀਆ ਫਾਖਰੀ?
ਆਲੀਆ ਫਾਖਰੀ 43 ਸਾਲ ਦੀ ਹੈ, ਜੋ ਰਾਕਸਟਾਰ ਫੇਮ ਅਦਾਕਾਰਾ ਨਰਗਿਸ ਫਾਖਰੀ ਦੀ ਛੋਟੀ ਭੈਣ ਹੈ। ਆਲੀਆ ਦਾ ਪਾਲਣ ਪੋਸ਼ਣ ਕੁਈਨਜ਼, ਨਿਊਯਾਰਕ ਸਿਟੀ 'ਚ ਹੋਇਆ ਸੀ। ਉਸਦੇ ਪਿਤਾ ਮੁਹੰਮਦ ਫਾਖਰੀ ਪਾਕਿਸਤਾਨੀ ਹਨ, ਜਦੋਂਕਿ ਮਾਂ ਮੈਰੀ ਫਾਖਰੀ ਚੈੱਕ ਹਨ। ਜਦੋਂ ਨਰਗਿਸ ਤੇ ਆਲੀਆ ਛੋਟੀਆਂ ਸਨ ਤਾਂ ਉਨ੍ਹਾਂ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ।
ਨਰਗਿਸ ਫਾਖਰੀ ਦੇ ਕਰੀਬੀ ਸੂਤਰ ਨੇ ਇੰਡੀਆ ਟੂਡੇ ਨੂੰ ਪੁਸ਼ਟੀ ਕੀਤੀ ਹੈ ਕਿ ਅਦਾਕਾਰਾ ਨੇ 20 ਸਾਲਾਂ ਤੋਂ ਆਪਣੀ ਭੈਣ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਨਰਗਿਸ ਨੂੰ ਵੀ ਮੀਡੀਆ ਤੋਂ ਮਿਲੀ। ਫਿਲਹਾਲ ਉਹ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।
ਕੀ ਕਿਹਾ ਆਲੀਆ ਦੇ ਐਕਸ ਮਾਂ ਨੇ?
ਰਿਪੋਰਟਾਂ ਦੱਸਦੀਆਂ ਹਨ ਕਿ ਤਿੰਨ ਬੱਚਿਆਂ ਦੇ ਪਿਤਾ ਅਤੇ ਆਲੀਆ ਦੇ ਐਕਸ ਐਡਵਰਡ ਜੈਕਬਜ਼ ਦਾ ਇਕ ਸਾਲ ਪਹਿਲਾਂ ਤੋਂ ਉਨ੍ਹਾਂ ਨਾਲ ਬ੍ਰੇਕਅਪ ਹੋ ਗਿਆ ਸੀ। ਉਨ੍ਹਾਂ ਦੀ ਮਾਂ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਉਹ ਬ੍ਰੇਕਅੱਪ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੀ ਸੀ। ਜੈਕਬਸ ਦੀ ਮਾਂ ਨੇ ਕਿਹਾ, ਕਿਸੇ ਵੀ ਆਮ ਵਿਅਕਤੀ ਦੀ ਤਰ੍ਹਾਂ ਉਹ ਆਲੀਆ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉਸ ਨੂੰ ਕਹਿ ਰਿਹਾ ਸੀ ਕਿ ਮੈਂ ਤੇਰੇ ਤੋਂ ਤੰਗ ਆ ਗਿਆ ਹਾਂ। ਮੇਰੇ ਤੋਂ ਦੂਰ ਹੋ ਜਾ। ਉਹ ਪਿਛਲੇ ਇਕ ਸਾਲ ਤੋਂ ਉਸ ਨੂੰ ਇਕੱਲਾ ਛੱਡਣ ਲਈ ਕਹਿ ਰਿਹਾ ਸੀ ਪਰ ਉਹ ਮੰਨਣ ਲਈ ਤਿਆਰ ਨਹੀਂ ਸੀ।
ਵਕੀਲਾਂ ਨੇ ਕਿਹਾ ਕਿ ਜਾਣਬੁੱਝ ਕੇ ਲਗਾਈ ਅੱਗ
ਵਕੀਲਾਂ ਨੇ ਦੋਸ਼ ਲਾਇਆ ਕਿ ਆਲੀਆ ਫਾਖਰੀ ਨੇ 23 ਨਵੰਬਰ ਨੂੰ ਕੁਈਨਜ਼ ਦੇ ਬੋਰੋ 'ਚ ਇਕ ਘਰ ਦੇ ਵੱਖਰੇ ਗੈਰੇਜ 'ਚ ਜਾਣਬੁੱਝ ਕੇ ਅੱਗ ਲਗਾਈ ਜਿਸ ਵਿੱਚ ਉਸ ਦੇ ਐਕਸ, 35 ਸਾਲਾ ਐਡਵਰਡ ਜੈਕਬਜ਼ ਤੇ ਉਸ ਦੇ ਦੋਸਤ, 33 ਸਾਲਾ ਅਨਾਸਤਾਸੀਆ ਏਟੀਨੇ ਦੀ ਮੌਤ ਹੋ ਗਈ। ਜਾਂਚ ਅਨੁਸਾਰ ਫਾਖਰੀ ਸਵੇਰੇ 6:20 'ਤੇ ਬਿਲਡਿੰਗ ਪਹੁੰਚੀ ਤੇ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਚੀਕਦੇ ਹੋਏ ਸੁਣਿਆ, 'ਤੁਸੀਂ ਸਭ ਅੱਜ ਮਰਨ ਵਾਲੇ ਹੋ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8