ਅਕਸ਼ੈ ਕੁਮਾਰ ਤੋਂ ਸਿਰਫ 1 ਰੁਪਏ ਵੱਧ ਮੰਗਣਾ ਸ਼ੈੱਫ ਸੰਜੀਵ ਕਪੂਰ ਨੂੰ ਪਿਆ ਭਾਰੀ

Wednesday, Aug 21, 2024 - 04:16 PM (IST)

ਮੁੰਬਈ (ਬਿਊਰੋ) - ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਅਦਾਕਾਰਾਂ 'ਚੋਂ ਇੱਕ ਹਨ। ਉਹ ਆਪਣੇ ਹਰੇਕ ਪ੍ਰੋਜੈਕਟ ਲਈ ਕਰੋੜਾਂ ਰੁਪਏ ਦੀ ਫੀਸ ਵਸੂਲਦੇ ਹਨ ਅਤੇ ਅਜਿਹੀ ਸਥਿਤੀ 'ਚ ਜੇਕਰ ਕੋਈ ਉਨ੍ਹਾਂ ਤੋਂ ਵੱਧ ਫੀਸ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਪ੍ਰੋਜੈਕਟ ਗੁਆਉਣਾ ਪੈਂਦਾ ਹੈ। ਅਜਿਹਾ ਹੀ ਕੁਝ 14 ਸਾਲ ਪਹਿਲਾਂ ਸ਼ੈੱਫ ਸੰਜੀਵ ਕਪੂਰ ਨਾਲ ਹੋਇਆ ਸੀ। ਸਾਲ 2010 'ਚ ਕੁਕਿੰਗ ਰਿਐਲਿਟੀ ਸ਼ੋਅ 'ਮਾਸਟਰ ਸ਼ੈੱਫ ਇੰਡੀਆ' ਭਾਰਤ 'ਚ ਸ਼ੁਰੂ ਹੋਇਆ ਸੀ। ਇਸ ਸ਼ੋਅ ਦੇ ਪਹਿਲੇ ਸੀਜ਼ਨ 'ਚ ਅਕਸ਼ੈ ਕੁਮਾਰ ਵੀ 3 ਜੱਜਾਂ 'ਚੋਂ ਇੱਕ ਸਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਅਕਸ਼ੈ ਕੁਮਾਰ ਤੋਂ ਬਾਅਦ ਇਹ ਸ਼ੋਅ ਭਾਰਤ ਦੇ ਸਭ ਤੋਂ ਵੱਡੇ ਸ਼ੈੱਫ ਸੰਜੀਵ ਕਪੂਰ ਨੂੰ ਆਫਰ ਕੀਤਾ ਗਿਆ ਸੀ। ਉਹ ਸ਼ੋਅ ਲਈ ਸਹਿਮਤ ਵੀ ਹੋ ਗਏ ਸਨ, ਪਰ ਮੇਕਰਸ ਦੇ ਸਾਹਮਣੇ ਅਜਿਹੀ ਮੰਗ ਰੱਖੀ ਕਿ ਸ਼ੋਅ ਚਲਾਉਣ ਵਾਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸੰਜੀਵ ਕਪੂਰ ਨੂੰ ਸ਼ੋਅ 'ਚ ਕਾਸਟ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਾਸਟਰ ਸ਼ੈੱਫ ਸੰਜੀਵ ਕਪੂਰ ਨੇ ਸਿਧਾਰਥ ਕਨਨ ਨਾਲ ਆਪਣੇ ਤਾਜ਼ਾ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ।

ਅਕਸ਼ੈ ਕੁਮਾਰ ਸਨ ਪਹਿਲੇ ਜੱਜ
ਉਨ੍ਹਾਂ ਦੱਸਿਆ, ''ਜਦੋਂ ਮਾਸਟਰ ਸ਼ੈੱਫ ਆਇਆ ਸੀ, ਅਸੀਂ ਪਹਿਲਾਂ ਹੀ ਇੱਕ ਸ਼ੋਅ ਕਰ ਚੁੱਕੇ ਸਨ ਇਹ ਦੇਖਣ ਲਈ ਕਿ ਇਸ ਦਾ ਭਵਿੱਖ ਕੀ ਹੋਵੇਗਾ। ਮੈਨੂੰ MasterChef ਲਈ ਸੰਪਰਕ ਕੀਤਾ ਗਿਆ ਸੀ। ਜਿਵੇਂ ਹੀ ਗੱਲਬਾਤ ਸ਼ੁਰੂ ਹੋਈ, ਮੈਨੂੰ ਦੱਸਿਆ ਗਿਆ ਕਿ ਇੱਕ ਜੱਜ ਨੂੰ ਫਾਈਨਲ ਹੋ ਗਏ ਹਨ ਅਤੇ ਉਹ ਹੈ ਅਕਸ਼ੈ ਕੁਮਾਰ।

ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

ਭਾਰੀ ਪੈ ਗਿਆ '1 ਰੁਪਇਆ'
ਸੰਜੀਵ ਕੁਮਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਮੇਕਰਸ ਨੂੰ ਕਿਹਾ ਕਿ ਉਹ ਸ਼ੋਅ ਜ਼ਰੂਰ ਕਰਨਗੇ ਪਰ ਉਹ ਅਕਸ਼ੈ ਕੁਮਾਰ ਤੋਂ 1 ਰੁਪਿਆ ਜ਼ਿਆਦਾ ਲੈਣਗੇ। ਅਕਸ਼ੇ ਕੁਮਾਰ ਤੋਂ ਵੱਧ ਫੀਸ ਦੇਣ ਦੀ ਗੱਲ ਉਤੇ ਉਸ ਨੂੰ ਸ਼ੋਅ ਤੋਂ ਕੱਢ ਦਿੱਤਾ ਗਿਆ। ਹਾਲਾਂਕਿ, ਪਹਿਲੇ ਸੀਜ਼ਨ ਤੋਂ ਬਾਅਦ, ਨਿਰਮਾਤਾਵਾਂ ਨੇ ਸੰਜੀਵ ਕਪੂਰ ਨੂੰ ਕਾਸਟ ਕਰਕੇ ਅਕਸ਼ੈ ਕੁਮਾਰ ਨਾਲ ਰਿਪਲੇਸ ਕਰ ਦਿੱਤਾ ਸੀ। MasterChef India ਦੇ ਹੁਣ ਤੱਕ 8 ਸੀਜ਼ਨ ਟੈਲੀਕਾਸਟ ਹੋ ਚੁੱਕੇ ਹਨ। ਸੰਜੀਵ ਕਪੂਰ ਦੂਜੇ ਸੀਜ਼ਨ ਤੋਂ ਚੌਥੇ ਸੀਜ਼ਨ ਤੱਕ ਇਸ ਪ੍ਰਸਿੱਧ ਕੁਕਿੰਗ ਸ਼ੋਅ ਦਾ ਹਿੱਸਾ ਸਨ। ਉਸ ਤੋਂ ਬਾਅਦ ਕਈ ਹੋਰ ਸ਼ੈੱਫ ਇਸ ਸ਼ੋਅ 'ਚ ਸ਼ਾਮਲ ਹੋਏ ਅਤੇ ਵਿਕਾਸ ਖੰਨਾ ਅਤੇ ਰਣਵੀਰ ਬਰਾੜ ਸਭ ਤੋਂ ਲੰਬੇ ਸਮੇਂ ਤੱਕ ਸ਼ੋਅ ਦਾ ਹਿੱਸਾ ਬਣੇ ਰਹੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News