ਸਾਜਿਦ ਖ਼ਾਨ ਨੇ ਤੋੜਿਆ ਸੰਜੇ ਦੱਤ ਦਾ ਰਿਕਾਰਡ,  350 ਗਰਲਫਰੈਂਡ ਹੋਣ ਦਾ ਕੀਤਾ ਦਾਅਵਾ

Monday, Oct 17, 2022 - 12:49 PM (IST)

ਸਾਜਿਦ ਖ਼ਾਨ ਨੇ ਤੋੜਿਆ ਸੰਜੇ ਦੱਤ ਦਾ ਰਿਕਾਰਡ,  350 ਗਰਲਫਰੈਂਡ ਹੋਣ ਦਾ ਕੀਤਾ ਦਾਅਵਾ

ਨਵੀਂ ਦਿੱਲੀ (ਬਿਊਰੋ) : ਸਾਜਿਦ ਖ਼ਾਨ ਦੀਆਂ ਮੁਸ਼ਕਿਲਾਂ ਘਟਣ ਦੀ ਬਜਾਏ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। 'ਬਿੱਗ ਬੌਸ' 'ਚ ਸਾਜਿਦ ਦੀ ਐਂਟਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਉਸ ਦੇ ਕਿਰਦਾਰ 'ਤੇ ਉਂਗਲ ਉਠਾਉਂਦੇ ਹੋਏ ਕਈ ਅਦਾਕਾਰਾਂ ਨੇ ਉਸ ਨੂੰ ਸ਼ੋਅ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। #MeToo ਮੁਹਿੰਮ ਤਹਿਤ ਉਸ 'ਤੇ ਕਈ ਗੰਭੀਰ ਦੋਸ਼ ਲਾਏ ਗਏ ਸਨ, ਜਿਸ ਤੋਂ ਬਾਅਦ ਉਸ 'ਤੇ ਕੁਝ ਸਾਲਾਂ ਲਈ ਪਾਬੰਦੀ ਵੀ ਲਗਾ ਦਿੱਤੀ ਗਈ ਸੀ।
ਹੁਣ ਜਦੋਂ ਉਹ ਸਲਮਾਨ ਖ਼ਾਨ ਦੇ 'ਬਿੱਗ ਬੌਸ' ਸ਼ੋਅ 'ਚ ਨਜ਼ਰ ਆ ਰਿਹਾ ਹੈ, ਤਾਂ ਉਸ ਨੂੰ ਦੇਖ ਕੇ ਉਹ ਸਾਰੀਆਂ ਔਰਤਾਂ ਗੁੱਸੇ 'ਚ ਹਨ, ਜੋ ਕਦੇ MeToo ਮੁਹਿੰਮ ਤਹਿਤ ਉਸ ਦੀ 'ਅਸਲੀਅਤ' ਸਾਹਮਣੇ ਲਿਆਈਆਂ ਸਨ। ਸਾਜਿਦ ਖ਼ਾਨ ਦੇ ਕਿਰਦਾਰ 'ਤੇ ਉਂਗਲ ਉਠਾਉਂਦੇ ਹੋਏ ਉਨ੍ਹਾਂ ਦਾ ਇਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਖ਼ੁਦ ਆਪਣਾ ਕਿਰਦਾਰ ਬਾਰੇ ਦੱਸ ਰਿਹਾ ਹੈ।

ਪੁਰਾਣਾ ਵੀਡੀਓ ਵਾਇਰਲ
ਸਾਜਿਦ ਖ਼ਾਨ ਦੇ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਉਹ ਗੌਹਰ ਖ਼ਾਨ ਨਾਲ ਆਪਣੇ ਅਫੇਅਰ ਦੀ ਗੱਲ ਕਰ ਰਹੇ ਹਨ। ਉਹ ਆਖਦਾ ਹੈ ਕਿ ਉਸ ਦੀ ਗੌਹਰ ਖ਼ਾਨ ਨਾਲ ਮੰਗਣੀ ਹੋ ਗਈ ਸੀ ਪਰ ਬਹੁਤ ਜ਼ਿਆਦਾ ਲਿੰਕਅੱਪ ਹੋਣ ਕਾਰਨ ਸਾਡਾ ਰਿਸ਼ਤਾ ਉੱਥੇ ਹੀ ਖ਼ਤਮ ਹੋ ਗਿਆ ਅਤੇ ਵਿਆਹ ਨਹੀਂ ਹੋ ਸਕਿਆ।
ਕਿਰਨ ਜੁਨੇਜਾ ਦੇ ਸ਼ੋਅ ''ਕੋਸ਼ਿਸ਼ ਸੇ ਕਾਮਯਾਬੀ ਤਕ' 'ਚ ਜਦੋਂ ਸਾਜਿਦ ਖ਼ਾਨ ਤੋਂ ਗੌਹਰ ਖ਼ਾਨ ਤੋਂ ਵੱਖ ਹੋਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਆਪਣੇ ਬਾਰੇ 'ਚ ਖ਼ੁਲਾਸਾ ਕਰਦਿਆਂ ਕਿਹਾ, 'ਮੇਰਾ ਕਰੈਕਟਰ ਢਿੱਲਾ ਸੀ।''

ਕਈ ਕੁੜੀਆਂ ਨੂੰ ਕਹਿੰਦੇ ਸਨ 'ਆਈ ਲਵ ਯੂ'
ਇੰਟਰਵਿਊ 'ਚ ਸਾਜਿਦ ਖ਼ਾਨ ਨੇ ਕਿਹਾ, ''ਮੇਰਾ ਕਿਰਦਾਰ ਉਸ ਸਮੇਂ ਢਿੱਲਾ ਸੀ। ਮੈਂ ਬਹੁਤ ਸਾਰੀਆਂ ਕੁੜੀਆਂ ਨਾਲ ਘੁੰਮਦਾ ਰਹਿੰਦਾ ਸੀ ਅਤੇ ਝੂਠ ਬੋਲਦਾ ਰਿਹਾ ਹਾਂ। ਮੈਂ ਗਲਤ ਵਿਵਹਾਰ ਨਹੀਂ ਕੀਤਾ ਪਰ ਹਰ ਇਕ ਨੂੰ ਆਈ ਲਵ ਯੂ ਤੇ ਵਿਲ ਯੂ ਮੈਰੀ ਮੀ ਕਹਿੰਦਾ ਸੀ। ਹੁਣ ਤਕ ਮੇਰੇ 350 ਵਿਆਹ ਹੋ ਜਾਣੇ ਚਾਹੀਦੇ ਸਨ।''

ਜ਼ਿੰਦਗੀ 'ਚ ਕਈ ਆਏ ਉਤਰਾਅ-ਚੜ੍ਹਾਅ
ਇਸੇ ਵੀਡੀਓ 'ਚ ਸਾਜਿਦ ਖ਼ਾਨ ਇਹ ਵੀ ਕਹਿੰਦਾ ਹੈ ਕਿ ਅਰੇਂਜਡ ਮੈਰਿਜ ਉਦੋਂ ਹੀ ਕੰਮ ਕਰਦੀ ਹੈ ਜਦੋਂ ਦੋ ਲੋਕ ਵਿਆਹ ਤੋਂ ਬਾਅਦ ਆਪਣੇ ਰਿਸ਼ਤੇ 'ਚ ਦੋਸਤੀ ਕਰਨ ਦੇ ਯੋਗ ਹੁੰਦੇ ਹਨ। ਸ਼ੁੱਧ ਪ੍ਰੇਮ ਕਹਾਣੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਹੈ। ਖੈਰ, ਇਹ ਵਿਅਕਤੀਗਤ ਵਿਅਕਤੀ 'ਤੇ ਨਿਰਭਰ ਕਰਦਾ ਹੈ।
 


author

sunita

Content Editor

Related News