ਜਦੋਂ ਹਨੀਮੂਨ ਤੋਂ ਵਾਪਸ ਆਉਂਦਿਆਂ ਹੀ ਲੋਕਾਂ ਨੇ ਨਿਸ਼ਾਨੇ ’ਤੇ ਆ ਗਏ ਸਨ ਨੇਹਾ ਕੱਕੜ ਤੇ ਰੋਹਨਪ੍ਰੀਤ

Thursday, Jan 13, 2022 - 01:00 PM (IST)

ਜਦੋਂ ਹਨੀਮੂਨ ਤੋਂ ਵਾਪਸ ਆਉਂਦਿਆਂ ਹੀ ਲੋਕਾਂ ਨੇ ਨਿਸ਼ਾਨੇ ’ਤੇ ਆ ਗਏ ਸਨ ਨੇਹਾ ਕੱਕੜ ਤੇ ਰੋਹਨਪ੍ਰੀਤ

ਮੁੰਬਈ (ਬਿਊਰੋ)– ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ 24 ਅਕਤੂਬਰ, 2020 ਨੂੰ ਵਿਆਹ ਦੇ ਬੰਧਨ ’ਚ ਬੱਝੇ ਸਨ। ਲੋਕ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਨੂੰ ਗੀਤ ਦੀ ਪ੍ਰਮੋਸ਼ਨ ਸਟ੍ਰੈਟਜੀ ਸਮਝ ਰਹੇ ਸਨ। ਫ਼ਿਰ ਦੋਵਾਂ ਦੇ ਵਿਆਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਦੋਵੇਂ ਦੁਬਈ ਤੋਂ ਹਨੀਮੂਨ ਮਨਾ ਕੇ ਪਰਤੇ ਸਨ।

ਦੁਬਈ ਤੋਂ ਪਰਤਣ ਤੋਂ ਬਾਅਦ ਕੁਝ ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕੈਮਰੇ ’ਚ ਕੈਦ ਕੀਤਾ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਨੂੰ ਵੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari

ਵਾਇਰਲ ਵੀਡੀਓ ’ਚ ਰੋਹਨਪ੍ਰੀਤ ਕੈਮਰਾਮੈਨ ਨੂੰ ਹੈਲੋ-ਹਾਏ ਆਖਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਉਹ ਕਾਰ ’ਚੋਂ ਸੈਲੂਨ ਜਾਂਦੇ ਨਜ਼ਰ ਆ ਰਹੇ ਸਨ। ਉਸ ਦੀ ਇਸ ਵੀਡੀਓ ’ਤੇ ਲੋਕਾਂ ਨੇ ਉਸ ਨੂੰ ‘ਨੇਹਾ ਕਾ ਪਤੀ’ ਕਹਿ ਕੇ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਯੂਜ਼ਰ ਨੇ ਲਿਖਿਆ ਸੀ, ‘‘ਹੁਣ ਪੈਪਰਾਜੀ ਬੋਲਣਗੇ, ਉਹ ਵੇਖੋ ਨੇਹਾ ਦਾ ਪਤੀ।’ ਉਥੇ ਹੀ ਦੂਜੇ ਨੇ ਕੁਮੈਂਟ ਕੀਤਾ ਸੀ, ‘‘ਇਸ ਨੂੰ ਸਿਰਫ਼ ਨੇਹਾ ਦੇ ਪਤੀ ਦੇ ਤੌਰ ’ਤੇ ਜਾਣਿਆ ਜਾਵੇਗਾ।’ ਅਜਿਹੇ ਕਈ ਕੁਮੈਂਟਸ ਲੋਕਾਂ ਨੇ ਕੀਤੇ ਸਨ।

PunjabKesari

ਦੱਸ ਦੇਈਏ ਕਿ ਨੇਹਾ ਕੱਕੜ ਰੋਹਨਪ੍ਰੀਤ ਤੋਂ 7 ਸਾਲ ਵੱਡੀ ਹੈ। ਦੋਵੇਂ ‘ਨੇਹੂ ਦਾ ਵਿਆਹ’ ਗੀਤ ਦੀ ਸ਼ੂਟਿੰਗ ਦੌਰਾਨ ਮਿਲੇ ਸਨ। ਰੋਹਨਪ੍ਰੀਤ ਨੂੰ ਨੇਹਾ ਕੱਕੜ ਨੂੰ ਵੇਖਦੇ ਹੀ ਪਿਆਰ ਹੋ ਗਿਆ ਸੀ, ਜਦਕਿ ਨੇਹਾ ਰੋਹਨਪ੍ਰੀਤ ਦੇ ਨਰਮ ਸੁਭਾਅ ਤੋਂ ਇੰਪ੍ਰੈੱਸ ਹੋ ਗਈ ਸੀ। ਦੋਵਾਂ ਨੇ ਆਪਣੇ ਵਿਆਹ ਤੇ ਹਨੀਮੂਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ, ਜੋ ਖ਼ੂਬ ਵਾਇਰਲ ਹੋਈਆਂ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News