ਜਦੋਂ ਪ੍ਰਿਅੰਕਾ ਚੋਪੜਾ ''ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ''ਚ ਕੀਤੀ ਸੀ ਇਹ ਹਰਕਤ

Monday, Aug 23, 2021 - 04:25 PM (IST)

ਜਦੋਂ ਪ੍ਰਿਅੰਕਾ ਚੋਪੜਾ ''ਤੇ ਇਸ ਗੱਲ ਨੂੰ ਲੈ ਕੇ ਭੜਕ ਗਏ ਸੀ ਕਪਿਲ ਸ਼ਰਮਾ, ਗੁੱਸੇ ''ਚ ਕੀਤੀ ਸੀ ਇਹ ਹਰਕਤ

ਨਵੀਂ ਦਿੱਲੀ (ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਅੱਜ ਸਾਡੇ ਦੇਸ਼ ਦੇ ਸਭ ਤੋਂ ਪਾਪੂਲਰ ਸਟੈਂਡ-ਅਪ ਕਾਮੇਡੀਅਨ 'ਚੋਂ ਇਕ ਹੈ। ਆਪਣੇ ਸਟੈਂਡ-ਅਪ ਤੋਂ ਲੈ ਕੇ ਖ਼ੁਦ ਦੇ ਸ਼ੋਅ ਨੂੰ ਹੋਸਟ ਕਰਨ ਤਕ ਕਪਿਲ ਸ਼ਮਾ ਦਾ ਕੋਈ ਸਾਨੀ ਨਹੀਂ ਹੈ। ਇਸ ਅਦਾਕਾਰ ਨੇ ਹਮੇਸ਼ਾ ਪ੍ਰਸਿੱਧੀ ਨਹੀਂ ਦੇਖੀ ਹੈ। ਹਾਲਾਂਕਿ ਇਸ ਸਮਾਂ ਅਜਿਹਾ ਵੀ ਸੀ ਜਦੋਂ ਕਪਿਲ ਸ਼ਰਮਾ ਦਾ ਨਾਂ ਵਿਵਾਦਾਂ 'ਚ ਫਸਿਆ। ਕਪਿਲ ਸ਼ਰਮਾ 'ਤੇ ਕਈ ਵਾਰ ਬਾਲੀਵੁੱਡ ਸਿਤਾਰੇ ਭੜਕ ਚੁੱਕੇ ਹਨ। ਇਸ 'ਚ ਇਕ ਨਾਂ ਪ੍ਰਿਅੰਕਾ ਚੋਪੜਾ ਦਾ ਵੀ ਸ਼ਾਮਲ ਹੈ।

PunjabKesari

ਖ਼ਬਰਾਂ ਮੁਤਾਬਕ, ਇਕ ਐਵਾਰਡ ਸ਼ੋਅ 'ਚ ਪ੍ਰਿਅੰਕਾ ਚੋਪੜਾ ਨੇ ਕਪਿਲ ਸ਼ਰਮਾ ਨੂੰ 3 ਘੰਟੇ ਇੰਤਜਾਰ ਕਰਵਾਇਆ ਸੀ। ਦੇਰ ਨਾਲ ਆਉਣ ਤੋਂ ਬਾਅਦ ਵੀ ਪ੍ਰਿਅੰਕਾ ਚੋਪੜਾ ਐਕਟ ਲਈ ਤਿਆਰ ਨਹੀਂ ਸੀ। ਕਪਿਲ ਸ਼ਰਮਾ ਨੂੰ ਇਸ ਗੱਲ 'ਤੇ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਆਪਣੀ 'ਈਅਰਪੀਸ' ਕੱਢ ਕੇ ਸੁੱਟ ਦਿੱਤਾ ਅਤੇ ਨਾਲ ਹੀ ਕਿਹਾ ਕਿ ਲੇਡੀਜ਼ ਲੋਕਾਂ ਦਾ ਇਹੀ ਪ੍ਰਾਬਲਮ ਹੈ, ਮੈਡਮ ਹਾਲੇ ਤਕ ਤਿਆਰ ਨਹੀਂ ਹਨ। ਹਾਲਾਂਕਿ ਕਪਿਲ ਸ਼ਰਮਾ ਤੇ ਪ੍ਰਿਅੰਕਾ ਚੋਪੜਾ ਦੋਵਾਂ ਨੇ ਟਵਿੱਟਰ 'ਤੇ ਇਸ ਖ਼ਬਰ ਦਾ ਮਜ਼ਾਕ ਉਡਾਉਂਦੇ ਹੋਏ ਅਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ। ਖ਼ਬਰ ਨੂੰ ਵਾਇਰਲ ਹੁੰਦਾ ਦੇਖ ਕਪਿਲ ਸ਼ਰਮਾ ਨੇ ਤੁਰੰਤ ਟਵੀਟ ਕੀਤਾ ਸੀ ਤੁਸੀਂ ਬਹੁਤ ਬੁਰੇ ਹੋ @ਪ੍ਰਿਅੰਕਾ ਚੋਪੜਾ ਤੁਸੀਂ ਇਹ ਨਹੀਂ ਦੱਸਿਆ ਕਿ ਅਸੀਂ ਇਕ-ਦੂਜੇ ਨਾਲ ਪੁਰਸਕਾਰ ਸਮਾਗਮ 'ਚ ਲੜੇ....ਨਿਊਜ਼ 'ਚ ਦੇਖਿਆ ਤਾਂ ਪਤਾ ਚੱਲਿਆ...ਹਾਹਾਹਾ।''

PunjabKesari
ਜਵਾਬ 'ਚ ਪ੍ਰਿਅੰਕਾ ਚੋਪੜਾ ਨੇ ਲਿਖਿਆ ਕਿ, ''ਹਾਹਾ! ਮੈਂ ਝੂਠੀ ਖ਼ਬਰ ਨੂੰ ਮਹੱਤਵ ਨਹੀਂ ਦਿੰਦੀ ਯਾਰ ਕਪਿਲ! ਤੁਸੀਂ ਹਮੇਸ਼ਾ ਮੇਰੇ ਪਸੰਦੀਦਾ ਰਹੋਗੇ ਤੁਹਾਡੇ ਲਈ ਕਾਫ਼ੀ ਪਿਆਰ!!।''

PunjabKesari

ਕਪਿਲ ਸ਼ਰਮਾ ਜਲਦ ਹੀ ਇਕ ਵਾਰ ਮੁੜ ਟੀ. ਵੀ. 'ਤੇ ਧਮਾਕੇਦਾਰ ਵਾਪਸੀ ਕਰਨ ਵਾਲੇ ਹਨ। ਕਪਿਲ ਸ਼ਰਮਾ ਬਾਰੇ ਸਭ ਨੂੰ ਪਤਾ ਹੈ ਕਿ ਉਨ੍ਹਾਂ ਨੇ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਰਾਹੀਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਕਪਿਲ ਨੇ ਇਸ ਸ਼ੋਅ ਨੂੰ ਜਿੱਤਿਆ ਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਸਿਆਂ ਦੇ ਬਾਦਸ਼ਾਹ ਨੇ ਇਕ ਤੋਂ ਬਾਅਦ ਇਕ ਕਾਫੀ ਸ਼ੋਅਜ਼ ਨੂੰ ਆਪਣੇ ਨਾਮ ਕੀਤਾ।
 


author

sunita

Content Editor

Related News