...ਜਦੋਂ 13 ਸਾਲ ਬਾਅਦ ਇਕੱਠੇ ਹੋਏ ਕੰਗਨਾ ਅਤੇ ਮਧੁਰ ਭੰਡਾਕਰ ,ਪ੍ਰਸ਼ੰਸਕਾਂ ਨੇ ਆਖੀ ਇਹ ਗੱਲ (ਤਸਵੀਰਾਂ)

Tuesday, Apr 19, 2022 - 02:58 PM (IST)

...ਜਦੋਂ 13 ਸਾਲ ਬਾਅਦ ਇਕੱਠੇ ਹੋਏ ਕੰਗਨਾ ਅਤੇ ਮਧੁਰ ਭੰਡਾਕਰ ,ਪ੍ਰਸ਼ੰਸਕਾਂ ਨੇ ਆਖੀ ਇਹ ਗੱਲ (ਤਸਵੀਰਾਂ)

ਮੁੰਬਈ– ਅਦਾਕਾਰਾ ਕੰਗਨਾ ਰਣੌਤ ਨੇ ਫ਼ਿਲਮ 'ਗੈਂਗਸਟਰ' ’ਚ ਇਮਰਾਨ ਹਾਸ਼ਮੀ ਅਤੇ ਫਿਰ ਸ਼ਿਨੀ ਆਹੂਜਾ ਦੇ ਨਾਲ ਆਪਣੇ ਫ਼ਿਲਮੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਅਦਾਕਾਰਾ ਹੋਰ ਵੀ ਕਈ ਵੱਖ-ਵੱਖ ਫ਼ਿਲਮਾਂ ’ਚ ਨਜ਼ਰ ਆਈ ਪਰ ਇਕ ਫ਼ਿਲਮ ਨੇ ਲੋਕਾਂ ਦੇ ਦਿਮਾਗ ’ਚ ਬਹੁਤ ਪ੍ਰਭਾਵ ਪਾਇਆ ਅਤੇ ਕੰਗਨਾ ਨੂੰ ਬੇਸ਼ੁਮਾਰ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ। ਉਹ  ਮਧੁਰ ਭੰਡਾਰਕਰ ਦੀ ਫੈਸ਼ਨ ਫ਼ਿਲਮ ਹੈ।

PunjabKesari
ਫ਼ਿਲਮ ’ਚ ਕੰਗਨਾ ਰਣੌਤ ਨੇ ਸੁਪਰ ਮਾਡਲ ਸ਼ੋਨਾਲੀ ਗੁਜਰਾਲ ਦੀ ਭੂਮਿਕਾ ਨਿਭਾਈ ਸੀ। ਜੋ ਤੁਹਾਡੇ ਕਰੀਅਰ ਦੇ ਚਰਮ ’ਤੇ ਪਹੁੰਚ ਕੇ ਵੱਡੀ ਸਫ਼ਲਤਾ ਦਾ ਮੁਕਾਬਲਾ ਕਰਦੀ ਹੈ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਪ੍ਰਿਯੰਕਾ ਚੋਪੜਾ  ਵੀ ਮੁੱਖ ਭੂਮਿਕਾ ’ਚ ਸੀ।

PunjabKesari
ਫ਼ਿਲਮ ’ਚ ਕੰਗਨਾ ਨੂੰ ਸਭ ਤੋਂ ਸਪੋਰਟਿੰਗ ਅਦਾਕਾਰ ਦੇ ਰਾਸ਼ਟਰੀ ਪੁਰਸਕਾਰ ਵੀ ਨਵਾਜ਼ਾ ਗਿਆ। ਪਿਛਲੇ ਸਾਲ ਅਕਤੂਬਰ ’ਚ ਫ਼ਿਲਮ ਨੇ 13 ਸਾਲ ਪੂਰੇ ਕੀਤੇ ਹਨ ਪਰ ਮਧੁਰ ਭੰਡਾਰਕਰ ਅਤੇ ਕੰਗਨਾ ਦੀ ਹਾਲ ਹੀ ’ਚ ਇਕ ਵਿਆਹ ’ਚ ਮੁਲਾਕਾਤ ਕੀਤੀ ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

PunjabKesari
ਤੁਸੀਂ ਵੀ ਵਾਇਰਲ ਹੋ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਦੋਵੇਂ 13 ਸਾਲ ਬਾਅਦ ਮਿਲ ਕੇ ਬੇਹੱਦ ਖੁਸ਼ ਸਨ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਨਾਲ ਕੁਝ ਪ੍ਰਸ਼ੰਸਕਾਂ ਨੇ ਵੀ ਅੰਦਾਜ਼ਾ ਲਗਾਇਆ ਹੈ ਕਿ ਮਧੁਰ ਭੰਡਾਰਕਰ ਸ਼ਾਇਦ ਫੈਸ਼ਨ ਪਾਰਟ -2 ਦੇ ਬਾਰੇ ਸੋਚ ਰਹੇ ਹਨ ਅਤੇ ਇਸ ਵਾਰ ਉਹ ਕੰਗਨਾ ਨੂੰ ਸਪੋਰਟਿੰਗ ਲਈ ਨਹੀਂ ਸਗੋਂ  ਲੀਡ ਰੋਲ ’ਚ ਕਾਸਟ ਕਰਨਾ ਚਾਹੁੰਦੇ ਹਨ।

PunjabKesari
ਜ਼ਿਕਰਯੋਗ ਹੈ ਕਿ ਦਰਸ਼ਕਾਂ ਨੇ ਫਿਲਮ 'ਫੈਸ਼ਨ' ’ਚ ਕੰਗਨਾ ਦੀ ਅਦਾਕਾਰੀ ਨੂੰ ਬੇਹੱਦ ਪਸੰਦ ਕੀਤਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਇਕ ਇੰਟਰਵਿਊ ’ਚ ਕੰਗਨਾ ਨੇ ਫ਼ਿਲਮ ਦੇ ਬਾਰੇ ’ਚ ਗੱਲ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਪ੍ਰਿਯੰਕਾ ਦੇ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ। 


author

Aarti dhillon

Content Editor

Related News