ਅਮਿਤਾਭ ਤੇ ਰੇਖਾ ਨਾਲ ਜੁੜੀ ਪੁਰਾਣੀ ਘਟਨਾ, ਜਦੋਂ ਅਮਿਤਾਭ ਨੇ ਕਰ ਦਿੱਤੀ ਸੀ ਰੇਖਾ ਕਰਕੇ ਇਕ ਸ਼ਖਸ ਦੀ ਕੁੱਟਮਾਰ

11/10/2020 7:55:04 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਨਾਂ ਅਦਾਕਾਰਾ ਰੇਖਾ ਨਾਲ ਪੁਰਾਣੇ ਸਮੇਂ ’ਚ ਕਈ ਵਾਰ ਜੋੜਿਆ ਜਾ ਚੁੱਕਾ ਹੈ। ਦੋਵਾਂ ਦੇ ਅਫੇਅਰ ਦੇ ਚਰਚੇ ਵੀ ਸੁਣਨ ਤੇ ਦੇਖਣ ਨੂੰ ਮਿਲਦੇ ਸਨ। ਅੱਜ ਤੁਹਾਨੂੰ ਅਮਿਤਾਭ ਤੇ ਰੇਖਾ ਨਾਲ ਜੁੜੀ ਇਕ ਅਜਿਹੀ ਖਬਰ ਦੱਸਣ ਜਾ ਰਹੇ ਹਾਂ, ਜਿਸ ’ਚ ਅਮਿਤਾਭ ਬੱਚਨ ਨੇ ਰੇਖਾ ਕਰਕੇ ਕਿਸੇ ਸ਼ਖਸ ਦੀ ਕੁੱਟਮਾਰ ਕਰ ਦਿੱਤੀ ਸੀ।

PunjabKesari

ਉਂਝ ਅਮਿਤਾਭ ਬੱਚਨ ਨੂੰ ਆਪਣੇ ਸ਼ਾਂਤ ਸੁਭਾਅ ਲਈ ਫਿਲਮ ਇੰਡਸਟਰੀ ’ਚ ਜਾਣਿਆ ਜਾਂਦਾ ਹੈ। ਇਕ ਵਾਰ ਜਦੋਂ ਉਨ੍ਹਾਂ ਨੇ ਆਪਣਾ ਗੁੱਸਾ ਦਿਖਾਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਕ ਸਮਾਂ ਸੀ ਜਦੋਂ ਰੇਖਾ ਤੇ ਅਮਿਤਾਭ ਦੇ ਖੂਬ ਚਰਚੇ ਹੁੰਦੇ ਸਨ ਪਰ ਦੋਵਾਂ ਨੇ ਕਦੇ ਵੀ ਆਪਣੇ ਪਿਆਰ ਨੂੰ ਕਬੂਲ ਨਹੀਂ ਕੀਤਾ।

PunjabKesari

ਸ਼ਾਂਤ ਸੁਭਾਅ ਵਾਲੇ ਅਮਿਤਾਭ ਬੱਚਨ ਇਕ ਵਾਰ ਰੇਖਾ ਲਈ ਆਪਣਾ ਆਪਾ ਗਵਾ ਬੈਠੇ ਸਨ। ਉਨ੍ਹਾਂ ਨੇ ਫ਼ਿਲਮ ਦੇ ਸੈੱਟ ’ਤੇ ਇਕ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਸੀ, ਜਿਸ ਨੂੰ ਦੇਖ ਕੇ ਉਥੇ ਮੌਜੂਦ ਲੋਕ ਦੰਗ ਰਹਿ ਗਏ ਸਨ। ਇਹ ਕਿੱਸਾ ਉਦੋਂ ਦਾ ਹੈ, ਜਦੋਂ ਰੇਖਾ ਤੇ ਅਮਿਤਾਭ ਫ਼ਿਲਮ ‘ਗੰਗਾ ਕੀ ਸੌਗੰਧ’ ਦੀ ਸ਼ੂਟਿੰਗ ਲਈ ਜੈਪੁਰ ਗਏ ਹੋਏ ਸਨ। ਉਥੇ ਦੋਵਾਂ ਸਿਤਾਰਿਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁਟੀ ਹੋਈ ਸੀ।

PunjabKesari

ਭੀੜ ’ਚ ਇਕ ਸ਼ਖਸ ਨੇ ਰੇਖਾ ’ਤੇ ਭੱਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਉਸ ਨੂੰ ਵਾਰ-ਵਾਰ ਸਮਝਾਇਆ ਗਿਆ ਪਰ ਉਹ ਨਹੀਂ ਮੁੜਿਆ। ਅਮਿਤਾਭ ਨੂੰ ਉਸ ਸ਼ਖਸ ’ਤੇ ਬਹੁਤ ਗੁੱਸਾ ਆਇਆ ਤੇ ਉਨ੍ਹਾਂ ਨੇ ਆਪਣਾ ਆਪਾ ਗਵਾ ਲਿਆ। ਲੋਕਾਂ ਨੇ ਵਿਚਾਲੇ ਆ ਕੇ ਅਮਿਤਾਭ ਨੂੰ ਸੰਭਾਲਿਆ। ਇਸ ਘਟਨਾ ਤੋਂ ਬਾਅਦ ਰੇਖਾ ਤੇ ਅਮਿਤਾਭ ਬੱਚਨ ਦੇ ਅਫੇਅਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਸੀ।


Rahul Singh

Content Editor Rahul Singh