ਜਦੋਂ ਅਕਸ਼ੈ ਕੁਮਾਰ ਦੀ ਭੈਣ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕਰਾਇਆ ਆਪਣੇ ਤੋਂ 15 ਸਾਲ ਵੱਡੇ ਸ਼ਖ਼ਸ ਨਾਲ ਵਿਆਹ

4/8/2021 3:11:51 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਹਮੇਸ਼ਾ ਚਰਚਾ 'ਚ ਰਹਿੰਦੇ ਹਨ ਹਾਲਾਂਕਿ ਅਕਸ਼ੈ ਕੁਮਾਰ ਦੀ ਭੈਣ ਅਲਕਾ ਭਾਟੀਆ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਲਕਾ ਮਸ਼ਹੂਰ ਪਰਿਵਾਰ ਤੋਂ ਹੋਣ ਦੇ ਬਾਵਜੂਦ ਵੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ। ਅਦਾਕਾਰ ਅਕਸ਼ੈ ਕੁਮਾਰ ਦੀ ਭੈਣ ਅਲਕਾ ਦੀ ਨਿੱਜੀ ਜ਼ਿੰਦਗੀ ਬਹੁਤ ਦਿਲਚਸਪ ਹੈ। ਹਾਲਾਂਕਿ ਅਲਕਾ ਅਕਸਰ ਫ਼ਿਲਮੀ ਸਕ੍ਰੀਨਿੰਗ ਅਤੇ ਕਈ ਈਵੈਂਟਸ 'ਚ ਦਿਖਾਈ ਦਿੰਦੀ ਹੈ ਪਰ ਉਸ ਸਮੇਂ ਅਕਸ਼ੈ ਕੁਮਾਰ ਦੀ ਭੈਣ ਚਰਚਾ 'ਚ ਆਈ ਜਦੋਂ ਉਸ ਨੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਵਿਆਹ ਕਰਨ ਦਾ ਫੈਸਲਾ ਕੀਤਾ। ਅਲਕਾ ਭਾਟੀਆ ਨੇ ਆਪਣੇ ਤੋਂ 15 ਸਾਲ ਵੱਡੇ ਕਾਰੋਬਾਰੀ ਸੁਰੇਂਦਰ ਹੀਰਾਨੰਦਾਨੀ ਨਾਲ ਵਿਆਹ ਕਰਵਾਇਆ।

PunjabKesari
ਅਲਕਾ ਅਤੇ ਸੁਰੇਂਦਰ ਦਾ ਵਿਆਹ ਸਾਲ 2012 ਵਿਚ ਹੋਇਆ ਸੀ। ਸੁਰੇਂਦਰ ਕੰਸਟ੍ਰਕਸ਼ਨ ਕੰਪਨੀ ਹੀਰਾਨੰਦਾਨੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ। ਰਿਪੋਰਟਾਂ ਮੁਤਾਬਕ ਕਿਹਾ ਜਾਂਦਾ ਹੈ ਕਿ ਅਲਕਾ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਅਦਾਕਾਰ ਅਕਸ਼ੇ ਕੁਮਾਰ ਵੀ ਨਹੀਂ ਚਾਹੁੰਦੇ ਸੀ ਕਿ ਅਲਕਾ ਸੁਰੇਂਦਰ ਨਾਲ ਵਿਆਹ ਕਰਵਾਏ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਜੋੜੀ ਦੀ ਉਮਰ ਦਾ ਫਰਕ ਸੀ। 

PunjabKesari
ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਕਾਫ਼ੀ ਸਮੇਂ ਤੋਂ ਅਫੇਅਰ ਚੱਲਿਆ ਸੀ। ਅਕਸ਼ੈ ਕੁਮਾਰ ਅਤੇ ਉਸ ਦਾ ਪਰਿਵਾਰ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਸੀ। ਇਹ ਸੁਰੇਂਦਰ ਦਾ ਦੂਜਾ ਵਿਆਹ ਸੀ। ਗੁਰੂਦੁਆਰੇ 'ਚ ਦੋਹਾਂ ਨੇ ਵਿਆਹ ਕਰਵਾਇਆ ਅਤੇ ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਟਵਿੰਕਲ ਨੇ ਰਸਮਾਂ ਨਿਭਾਈਆਂ ਸੀ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਭੈਣ ਅਲਕਾ ਹਾਊਸ ਵਾਈਫ ਹੈ। ਉਸ ਨੇ ਫ਼ਿਲਮ 'ਫੁਗਲੀ' ਵੀ ਪ੍ਰੋਡਿਊਸ ਕੀਤੀ ਹੈ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਭੈਣ ਦੇ ਵਿਚਕਾਰ ਕਾਫ਼ੀ ਚੰਗੀ ਬਾਂਡਿੰਗ ਹੈ। ਅਕਸ਼ੈ ਕੁਮਾਰ ਦੇ ਨਾਲ-ਨਾਲ ਅਲਕਾ ਦੀ ਭਰਜਾਈ ਟਵਿੰਕਲ ਖੰਨਾ ਨਾਲ ਕਾਫ਼ੀ ਚੰਗੇ ਸਬੰਧ ਹਨ। 

PunjabKesari
ਹਮੇਸ਼ਾ ਹੀ ਪੂਰਾ ਪਰਿਵਾਰ ਇਕੱਠੇ ਖ਼ੂਬ ਮਸਤੀ ਕਰਦੇ ਦਿਖਾਈ ਦਿੰਦਾ ਜਿਨ੍ਹਾਂ ਦੀਆਂ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖ਼ੂਬ ਪਸੰਦ ਕੀਤੀਆਂ ਜਾਂਦੀਆਂ ਹਨ। ਦੱਸ ਦੇਈਏ ਕਿ ਇਨੀਂ ਦਿਨੀਂ ਅਕਸ਼ੈ ਕੁਮਾਰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਆਪਣੇ ਘਰ ’ਚ ਇਕਾਂਤਵਾਸ ਹਨ।  

PunjabKesari


Aarti dhillon

Content Editor Aarti dhillon