ਜਦੋਂ ਸ਼ਾਹਰੁਖ ਖ਼ਾਨ ਤੋਂ ਪ੍ਰਸ਼ੰਸਕ ਨੇ ਪੁੱਛਿਆ ਸਿਹਤ ਦਾ ਹਾਲ, ਤਾਂ ਅੱਗੋ ਮਿਲਿਆ ਮਜ਼ੇਦਾਰ ਜਵਾਬ

Friday, Jun 25, 2021 - 02:49 PM (IST)

ਜਦੋਂ ਸ਼ਾਹਰੁਖ ਖ਼ਾਨ ਤੋਂ ਪ੍ਰਸ਼ੰਸਕ ਨੇ ਪੁੱਛਿਆ ਸਿਹਤ ਦਾ ਹਾਲ, ਤਾਂ ਅੱਗੋ ਮਿਲਿਆ ਮਜ਼ੇਦਾਰ ਜਵਾਬ

ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਦੀਵਾਨਾ' ਨੇ ਰਿਲੀਜ਼ ਦੇ 29 ਸਾਲ ਪੂਰੇ ਕੀਤੇ। ਇਹ ਫ਼ਿਲਮ 25 ਜੂਨ 1992 ਨੂੰ ਰਿਲੀਜ਼ ਹੋਈ ਸੀ। ਸ਼ਾਹਰੁਖ ਦੇ ਕਰੀਅਰ ਦਾ ਇਹ ਖ਼ਾਸ ਪੜਾਅ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਮਨਾਇਆ ਜਾ ਰਿਹਾ ਹੈ ਅਤੇ ਸ਼ਾਹਰੁਖ ਖ਼ਾਨ ਦੇ 29 ਸਾਲ ਟ੍ਰੈਂਡ ਕਰ ਰਹੇ ਹਨ। ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਸ਼ਾਹਰੁਖ ਨੇ ਸ਼ੁੱਕਰਵਾਰ ਨੂੰ ਇਕ ਐੱਸ.ਆਰ.ਕੇ ਸੈਸ਼ਨ ਦਾ ਆਯੋਜਨ ਕੀਤਾ ਅਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਸ਼ਾਹਰੁਖ ਨੇ ਆਪਣੀ ਸਿਹਤ, ਆਉਣ ਵਾਲੀਆਂ ਫ਼ਿਲਮ ਦੀ ਰਿਲੀਜ਼ ਅਤੇ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਬਾਰੇ ਚੱਲ ਰਹੀਆਂ ਖਬਰਾਂ 'ਤੇ ਮਜ਼ਾਕੀਆ ਜਵਾਬ ਦਿੱਤੇ।

PunjabKesari
ਜੌਨ ਅਬ੍ਰਾਹਮ ਜਿਹੀ ਨਹੀਂ ਸਿਹਤ
ਇਕ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ ਕਿ ਤੁਹਾਡੀ ਸਿਹਤ ਕਿਵੇਂ ਹੈ? ਇਸ 'ਤੇ ਕਿੰਗ ਖਾਨ ਨੇ ਲਿਖਿਆ- ਜੌਨ ਅਬ੍ਰਾਹਮ ਜਿਹੀ ਸ਼ਾਨਦਾਰ ਤਾਂ ਨਹੀਂ ਹੈ ਪਰ ਮੈਂ ਠੀਕ ਹਾਂ। ਦੱਸ ਦੇਈਏ ਕਿ ਜੌਨ ਪਹਿਲੀ ਵਾਰ ਯਸ਼ ਰਾਜ ਬੈਨਰ ਦੀ ਅੰਡਰ ਪ੍ਰੋਡਕਸ਼ਨ ਫ਼ਿਲਮ 'ਪਠਾਨ' ਵਿਚ ਸ਼ਾਹਰੁਖ ਦੇ ਵਿਰੁੱਧ ਨਜ਼ਰ ਆਉਣਗੇ। ਫ਼ਿਲਮ ਵਿਚ ਦੀਪਿਕਾ ਪਾਦੁਕੋਣ ਵੀ ਹੈ। ਸ਼ਾਹਰੁਖ ਇਸ ਸਮੇਂ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲਾਂਕਿ ਇਸ ਸੰਬੰਧੀ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸ਼ਾਹਰੁਖ ਖ਼ਾਨ ਦੀ ਆਖ਼ਰੀ ਰਿਲੀਜ਼ 'ਜ਼ੀਰੋ' ਫ਼ਿਲਮ ਹੈ, ਜੋ ਕਿ 2018 ਵਿਚ ਆਈ ਸੀ। ਇਸ ਤੋਂ ਬਾਅਦ ਸ਼ਾਹਰੁਖ ਪਰਦੇ ਤੋਂ ਪੂਰੀ ਤਰ੍ਹਾਂ ਗਾਇਬ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਫ਼ਿਲਮ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਜਦੋਂ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਆਉਣ ਵਾਲੀ ਫਿਲਮ ਦੀ ਘੋਸ਼ਣਾ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ- ਲਾਊਡ ਸਪੀਕਰਜ਼ ਅਨਾਊਂਸ ਕਰਦੇ ਨੇ। ਮੈਂ ਚਾਹੁੰਦਾ ਹਾਂ ਕਿ ਮੇਰੀਆਂ ਫਿਲਮਾਂ ਹੌਲੀ ਹੌਲੀ ਤੁਹਾਡੇ ਦਿਲਾਂ ਵਿਚ ਦਾਖ਼ਲ ਹੋਣ। ਜਲਦੀ ਹੀ।

 

ਰਾਜਕੁਮਾਰ ਹਿਰਾਨੀ ਨਾਲ ਫ਼ਿਲਮ
ਸ਼ਾਹਰੁਖ ਦੀਆਂ ਕਈ ਫ਼ਿਲਮਾਂ ਦੀ ਰਿਲੀਜ਼ ਲਈ ਚਰਚਾਵਾਂ ਚੱਲ ਰਹੀਆਂ ਹਨ। ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਸ਼ਾਹਰੁਖ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਵਿਚ ਕੰਮ ਕਰ ਸਕਦੇ ਹਨ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਸ਼ਾਹਰੁਖ ਨੇ ਮਜ਼ਾਕ ਕਰਦਿਆਂ ਕਿਹਾ- ਮੈਂ ਬੱਸ ਉਨ੍ਹਾਂ ਨੂੰ ਕਾਲ ਕਰਕੇ ਗੁਜ਼ਾਰਿਸ਼ ਕਰਨ ਹੀ ਜਾ ਰਿਹਾ ਹਾਂ, ਉਹ ਦੇਰ ਨਾਲ ਸੌਂਦੇ ਹਨ।
 

 


author

Aarti dhillon

Content Editor

Related News