ਤੁਸੀਂ ਜੋ ਕਰੋਗੇ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਨਾਲ ਵੀ ਹੋਵੇਗਾ, ਇਹੋ ਹੈ ‘ਕਰਮਾ ਕਾਲਿੰਗ’

Thursday, Jan 18, 2024 - 04:58 PM (IST)

ਤੁਸੀਂ ਜੋ ਕਰੋਗੇ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਨਾਲ ਵੀ ਹੋਵੇਗਾ, ਇਹੋ ਹੈ ‘ਕਰਮਾ ਕਾਲਿੰਗ’

‘ਕੇ.ਜੀ.ਐੱਫ.-2’ ਵਿਚ ਆਪਣੀ ਦਮਦਾਰ ਅਦਾਕਾਰੀ ਨਾਲ ਹੋਸ਼ ਉਡਾਉਣ ਵਾਲੀ ਰਵੀਨਾ ਟੰਡਨ ਇਕ ਵਾਰ ਫਿਰ ਲੋਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ। ਅਭਿਨੇਤਰੀ ਨੇ ਨਵੇਂ ਸਾਲ ਮੌਕੇ ਨਵੀਂ ਸੀਰੀਜ਼ ਅਤੇ ਨਵੇਂ ਅਵਤਾਰ ’ਚ ਓ.ਟੀ.ਟੀ. ਪਲੇਟਫਾਰਮ ’ਤੇ ਵਾਪਸੀ ਕੀਤੀ ਹੈ। ਅਸੀਂ ਗੱਲ ਕਰ ਰਹੇ ਹਾਂ ਰਵੀਨਾ ਟੰਡਨ ਦੀ ਨਵੀਂ ਵੈੱਬ ਸੀਰੀਜ਼ ‘ਕਰਮਾ ਕਾਲਿੰਗ’ ਦੀ। ਇਸ ਸੀਰੀਜ਼ ਵਿਚ ਰਵੀਨਾ ਟੰਡਨ ਇੰਦਰਾਣੀ ਕੋਠਾਰੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦਾ ਵਿਆਹ ਇਕ ਕਰੋੜਪਤੀ ਬਿਜ਼ਨੈੱਸਮੈਨ ਨਾਲ ਹੁੰਦਾ ਹੈ। ਸੀਰੀਜ਼ ਵਿਚ ਇੰਦਰਾਣੀ ਕੋਠਾਰੀ ਦਾ ਮੰਨਣਾ ਹੈ ਕਿ ਸਫਲਤਾ ਹਾਸਲ ਕਰਨ ਲਈ ਕੋਈ ਨਿਯਮ ਨਹੀਂ ਹੁੰਦੇ। ਸੀਰੀਜ਼ ਸਬੰਧੀ ਰਵੀਨਾ ਟੰਡਨ ਅਤੇ ਡਾਇਰੈਕਟਰ ਰੂਚੀ ਨਾਰਾਇਣ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

ਰਵੀਨਾ ਟੰਡਨ

ਨਵੀਂ ਪੀੜ੍ਹੀ ਦੀਆਂ ਅਭਿਨੇਤਰੀਆਂ ਨੂੰ 90 ਦੇ ਦਹਾਕੇ ਦੀਆਂ ਅਭਿਨੇਤਰੀਆਂ ਚੰਗਾ ਮੁਕਾਬਲਾ ਦੇ ਰਹੀਆਂ ਹਨ। ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ?
ਤੁਹਾਡਾ ਕੰਮ ਕਰਨ ਦਾ ਤਜ਼ਰਬਾ ਤੁਹਾਡੀ ਕਾਬਲੀਅਤ ਅਤੇ ਹੁਨਰ ਨੂੰ ਹੋਰ ਵਧਾਉਂਦਾ ਹੈ ਪਰ ਮੈਂ ਇਹ ਵੀ ਕਹਾਂਗੀ ਕਿ ਅੱਜ ਦੀ ਨਵੀਂ ਪੀੜ੍ਹੀ ਦੀਆਂ ਅਭਿਨੇਤਰੀਆਂ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਸਾਡੇ ਜ਼ਮਾਨੇ ਵਿਚ ਅਸੀਂ ਪਹਿਲੀ ਤੋਂ ਲੈ ਕੇ 25ਵੀਂ ਫ਼ਿਲਮ ’ਤੇ ਜਾ ਕੇ ਪ੍ਰਫ਼ੈਕਟ ਐਕਟਿੰਗ ਕਰ ਪਾਉਂਦੇ ਸੀ ਪਰ ਅੱਜ ਜੋ ਹੀਰੋਇਨਾਂ ਹਨ, ਉਹ ਆਪਣੀ 5ਵੀਂ ਫ਼ਿਲਮ ਤੱਕ ਹੀ ਪ੍ਰਫ਼ੈਕਟ ਹੋ ਜਾਂਦੀਆਂ ਹਨ।

ਇਕ ਮਹਿਲਾ ਡਾਇਰੈਕਟਰ ਅਤੇ ਮਰਦ ਡਾਇਰੈਕਟਰ ਨਾਲ ਕੰਮ ਕਰਨ ਵਿਚ ਕੀ ਕੋਈ ਅੰਤਰ ਹੈ?
ਮੈਂ ਪਹਿਲੀ ਵਾਰ ਕਲਪਨਾ ਲਾਜ਼ਮੀ ਨਾਲ ‘ਦਮਨ’ ਵਿਚ ਕੰਮ ਕੀਤਾ ਸੀ। ਹੁਣ ਮੈਂ ਰੁਚੀ ਨਾਰਾਇਣ ਨਾਲ ਕੰਮ ਕਰ ਰਹੀ ਹਾਂ, ਜੋ ਮੇਰੀ ਚੰਗੀ ਦੋਸਤ ਵੀ ਹੈ। ਮੈਂ ਇਹ ਕਹਿਣਾ ਚਾਹਾਂਗੀ ਕਿ ਮਹਿਲਾ ਡਾਇਰੈਕਟਰ ਨਾਲ ਕੰਮ ਕਰਨਾ ਥੋੜ੍ਹਾ ਜ਼ਿਆਦਾ ਕੰਫਰਟ ਜ਼ੋਨ ਫੀਲ ਕਰਾਉਂਦਾ ਹੈ ਕਿਉਂਕਿ ਜਿਵੇਂ ਮੈਨ ਟੂ ਮੈਨ ਬਾਂਡਿੰਗ ਹੁੰਦੀ ਹੈ, ਉਸੇ ਤਰ੍ਹਾਂ ਇਕ ਮਹਿਲਾ ਵੀ ਇਕ ਮਹਿਲਾ ਨਾਲ ਹਰ ਤਰ੍ਹਾਂ ਨਾਲ ਜੁੜ ਪਾਉਂਦੀ ਹੈ। ਉਨ੍ਹਾਂ ਨਾਲ ਇਕ ਇਮੋਸ਼ਨਲ ਬਾਂਡ ਹੋ ਜਾਂਦਾ ਹੈ।

90 ਦੇ ਦਹਾਕੇ ਦੀਆਂ ਕਈ ਅਭਿਨੇਤਰੀਆਂ ਹਨ, ਜੋ ਗਲੈਮਰ ਅਤੇ ਐਕਟਿੰਗ ਦੋਵਾਂ ਦਾ ਫੁਲ ਪੈਕੇਜ ਹਨ। ਸ਼ਾਇਦ ਇਸੇ ਲਈ ਹੀ ਅੱਜ ਵੀ ਇੰਨਾ ਵਧੀਆ ਕੰਪੀਟੀਸ਼ਨ ਦੇ ਰਹੀਆਂ ਹਨ?
ਮੈਨੂੰ ਲਗਦਾ ਹੈ ਕਿ ਸਾਡੀ ਇੰਡਸਟ੍ਰੀ ਵਿਚ ਸਾਰਿਆਂ ਲਈ ਜਗ੍ਹਾ ਹੈ। ਅਜਿਹਾ ਨਹੀਂ ਹੈ ਕਿ ਕੋਈ ਇਕ ਹੀ ਰੂਲ ਕਰੇਗਾ। ਅੱਜ ਕੋਈ ਵੀ ਪਲੇਟਫਾਰਮ ਹੋਵੇ, ਓ.ਟੀ.ਟੀ., ਸਿਨੇਮਾ, ਫ਼ਿਲਮਾਂ, ਜਿਨ੍ਹਾਂ ਵਿਚ ਹਰ ਤਰ੍ਹਾਂ ਦੇ ਕਲਾਕਾਰ ਲਈ ਸਪੇਸ ਹੈ, ਜੋ ਆਪਣੇ ਕੰਮ ਪ੍ਰਤੀ ਮਿਹਨਤੀ, ਪ੍ਰਤਿਭਾਸ਼ਾਲੀ ਅਤੇ ਇਮਾਨਦਾਰ ਹੈ, ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਕਰਮਾ ਕਾਲਿੰਗ ਵਿਚ ਇਕ ਲਾਈਨ ਹੈ, what goes around comes around, ਤੁਸੀਂ ਇਸ ’ਤੇ ਕਿੰਨਾ ਵਿਸ਼ਵਾਸ ਕਰਦੇ ਹੋ?
ਮੈਂ ਪੂਰੀ ਤਰ੍ਹਾਂ ਕਰਮ ਅਤੇ ਧਰਮ ਵਿਚ ਵਿਸ਼ਵਾਸ ਕਰਦੀ ਹਾਂ। ਮੈਨੂੰ ਇਸ ਗੱਲ ’ਤੇ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜੋ ਕਰੋਗੇ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਨਾਲ ਹੋਵੇਗਾ, ਉਹ ਘੁੰਮ ਕੇ ਤੁਹਾਡੇ ਕੋਲ ਵੀ ਆਵੇਗਾ। ਕਰਮ ਨੂੰ ਲੈ ਕੇ ਮੇਰਾ ਪੱਕਾ ਭਰੋਸਾ ਹੈ।

ਰੂਚੀ ਨਾਰਾਇਣ
ਹਜ਼ਾਰੋਂ ਖਵਾਹਿਸ਼ੇ ਐਸੀ’ ਸਮੇਂ ਹੀ ਤੁਸੀਂ ਸੋਚ ਲਿਆ ਸੀ ਕਿ ਰਵੀਨਾ ਨਾਲ ਕੰਮ ਕਰਨਾ ਹੈ ਜਾਂ ਬਾਅਦ ਵਿਚ?

ਜਦੋਂ ਮੈਂ ਰਿਵੈਂਜ ਬਾਈ ਏ.ਬੀ.ਸੀ. ਸਟੂਡੀਓ ਦੇਖੀ, ਮੈਂ ਉਸੇ ਸਮੇਂ ਸੋਚ ਲਿਆ ਸੀ ਕਿ ਇਹ ਸ਼ੋਅ ਭਾਰਤੀ ਦਰਸ਼ਕਾਂ ਲਈ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਇਕ ਚੰਗਾ ਵਿਸ਼ਾ ਹੈ, ਜਿਸ ਨੂੰ ਲੈ ਕੇ ਮੈਨੂੰ ਭਾਰਤ ਵਿਚ ਹੀ ਕੰਮ ਕਰਨਾ ਹੈ। ਰਵੀਨਾ ਟੰਡਨ ਤੋਂ ਬਿਹਤਰ ਇਸ ਕਿਰਦਾਰ ਨੂੰ ਕੋਈ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਨ੍ਹਾਂ ਕੋਲ ਇਹ ਪਾਵਰ ਹੈ ਕਿ ਉਹ ਕਿਸੇ ਵੀ ਕਿਰਦਾਰ ਨੂੰ ਪੂਰੀ ਤਰ੍ਹਾਂ ਭਾਰਤੀ ਅੰਦਾਜ਼ ਵਿਚ ਢਾਲ ਸਕਦੀ ਸੀ ਅਤੇ ਇਸ ਭੂਮਿਕਾ ਲਈ ਜੋ ਅਹਿਮ ਚੀਜ਼ਾਂ ਹਨ, ਉਹ ਰਵੀਨਾ ਬਿਹਤਰੀਨ ਤਰੀਕੇ ਨਾਲ ਕਰ ਸਕਦੀ ਸੀ, ਇਸੇ ਲਈ ਮੈਂ ਰਵੀਨਾ ਨੂੰ ਤਾਂ ਚੁਣਨਾ ਹੀ ਸੀ।

ਇਕ ਹਾਲੀਵੁੱਡ ਸ਼ੋਅ ਨੂੰ ਭਾਰਤੀ ਦਰਸ਼ਕਾਂ ਮੁਤਾਬਕ ਤਿਆਰ ਕਰਨ ਵਿਚ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਇਸ ਸ਼ੋਅ ਨੂੰ ਭਾਰਤੀ ਦਰਸ਼ਕਾਂ ਅਨੁਸਾਰ ਬਣਾਉਣਾ ਹੀ ਚੁਣੌਤੀਪੂਰਨ ਸੀ ਕਿਉਂਕਿ ਇਹ ਭਾਸ਼ਾ ਤੋਂ ਪਰੇ ਸੀ। ਭਾਰਤੀ ਸੰਸਕ੍ਰਿਤੀ, ਵਿਚਾਰ, ਵੰਨ-ਸੁਵੰਨਤਾ ਅਤੇ ਸਾਡੇ ਰਿਸ਼ਤੇ ਨਿਭਾਉਣ ਦਾ ਢੰਗ, ਇਹ ਸਭ ਕੁਝ ਅਸੀਂ ਇਸ ਸ਼ੋਅ ਵਿਚ ਪਾਉਣਾ ਸੀ ਅਤੇ ਦੋਵਾਂ ਵਿਚ ਹੀ ਕਾਫੀ ਵਿਭਿੰਨਤਾਵਾਂ ਹਨ।
ਮੈਂ ਇਹ ਵੀ ਸੋਚਦੀ ਹਾਂ ਕਿ ਇਹ ਬਹੁਤ ਦਿਲਚਸਪ ਸੀ ਕਿ ਲੋਕ ਤੁਹਾਨੂੰ ਤੁਹਾਡੇ ਗਲੈਮਰ ਲਈ ਜਾਣਦੇ ਹਨ ਅਤੇ ਫਿਰ ਉਨ੍ਹਾਂ ਨੇ ਇਹ ਸਾਬਤ ਕਰਨਾ ਸੀ ਕਿ ਇਕ ਕਲਾਕਾਰ ਨੂੰ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ ਅਤੇ ਉਸ ਵਿਚ ਉਨ੍ਹਾਂ ਦਾ ਗਲੈਮਰ ਅਤੇ ਐਕਟਿੰਗ ਦੋਵੇਂ ਦਿਖਦੇ ਹਨ। ਇੰਦਰਾਣੀ ਕੋਠਾਰੀ ਵੀ ਇਕ ਅਜਿਹਾ ਹੀ ਕਿਰਦਾਰ ਹੈ, ਜਿਸ ਨੂੰ ਰਵੀਨਾ ਨੇ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ।


author

sunita

Content Editor

Related News