ਰਣਦੀਪ-ਲਿਨ ਦਾ ਵਿਆਹ : ਕੀ ਹੈ ‘ਪੋਟਲੋਈ’, ਜੋ ਬਣੀ ਚਰਚਾ ਦਾ ਵਿਸ਼ਾ, ਜਾਣੋ ਇਸ ਦੀ ਖ਼ਾਸੀਅਤ
Thursday, Nov 30, 2023 - 04:36 PM (IST)
ਮੁੰਬਈ (ਬਿਊਰੋ)– ਜਿਵੇਂ-ਜਿਵੇਂ ਵਿਆਹਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਸ਼ਹਿਨਾਈ ਦੀ ਗੂੰਜ ਇਕ ਵਾਰ ਫਿਰ ਸੁਣਾਈ ਦੇਣ ਲੱਗੀ ਹੈ। ਆਮ ਤੋਂ ਲੈ ਕੇ ਖ਼ਾਸ ਤੱਕ, ਇਸ ਸੀਜ਼ਨ ’ਚ ਬਹੁਤ ਸਾਰੇ ਲੋਕ ਵਿਆਹ ਕਰਵਾ ਰਹੇ ਹਨ। ਫ਼ਿਲਮੀ ਗਲਿਆਰਿਆਂ ’ਚ ਵੀ ਇਕ ਵਾਰ ਫਿਰ ਵਿਆਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ’ਚ ਹਾਲ ਹੀ ’ਚ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀ ਵਿਆਹ ਦੇ ਬੰਧਨ ’ਚ ਬੱਝੇ ਹਨ। ਅਦਾਕਾਰ ਨੇ ਕੱਲ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਤਾਂ ਉਹ ਚਰਚਾ ਦਾ ਵਿਸ਼ਾ ਬਣ ਗਏ। ਦਰਅਸਲ, ਅਦਾਕਾਰ ਨੇ ਆਪਣਾ ਵਿਆਹ ਬੇਹੱਦ ਸਾਦਗੀ ਨਾਲ ਕਰਵਾਇਆ ਸੀ, ਜੋ ਹੁਣ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਇੰਡੀਗੋ ਏਅਰਲਾਈਨਜ਼ 'ਤੇ ਭੜਕੇ ਕਪਿਲ ਸ਼ਰਮਾ, ਵੀਡੀਓ ਸਾਂਝੀ ਕਰ ਸੋਸ਼ਲ ਮੀਡੀਆ ਰਾਹੀਂ ਉਤਾਰਿਆ ਗੁੱਸਾ
ਰਣਦੀਪ ਨੇ ਮਣੀਪੁਰੀ ਅੰਦਾਜ਼ ’ਚ ਲਿਨ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਲੁੱਕ ਸੁਰਖ਼ੀਆਂ ਬਟੋਰ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਰਣਦੀਪ ਤੇ ਲਿਨ ਦੇ ਇਸ ਸਾਦੇ ਪਰ ਖ਼ੂਬਸੂਰਤ ਵਿਆਹ ਦੇ ਲੁੱਕ ਦੀਆਂ ਵਿਸ਼ੇਸ਼ਤਾਵਾਂ–
ਲਿਨ ਨੇ ਮਣੀਪੁਰੀ ਲਾੜੀਆਂ ਦੇ ਰਵਾਇਤੀ ਪਹਿਰਾਵੇ ਪੋਟਲੋਈ ਨੂੰ ਪਹਿਨਿਆ
ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਨੇ ਇੰਫਾਲ, ਮਣੀਪੁਰ ’ਚ ਰਵਾਇਤੀ ਮੈਤੇਈ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ। ਇਸ ਦੌਰਾਨ ਅਦਾਕਾਰਾ ਦੀ ਲਾੜੀ ਲਿਨ ਮੈਤੇਈ ਯਾਨੀ ਮਣੀਪੁਰੀ ਲਾੜੀਆਂ ਦੀ ਰਵਾਇਤੀ ਪੋਟਲੋਈ ਪਹਿਨੀ ਨਜ਼ਰ ਆਈ। ਵਿਆਹ ਦੇ ਇਸ ਪਹਿਰਾਵੇ ’ਚ ਜਿਵੇਂ ਹੀ ਉਸ ਦੀ ਤਸਵੀਰ ਸਾਹਮਣੇ ਆਈ, ਇਹ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਉਸ ਦੇ ਇਸ ਲੁੱਕ ਨੂੰ ਹਰ ਕੋਈ ਕਾਫ਼ੀ ਪਸੰਦ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿਹੜੀ ਪੋਟਲੋਈ ਹੈ, ਜੋ ਲਿਨ ਲੈਸ਼ਰਾਮ ਨੇ ਰਣਦੀਪ ਦੀ ਲਾੜੀ ਬਣਨ ਲਈ ਪਹਿਨੀ ਸੀ।
ਕੀ ਹੈ ਪੋਟਲੋਈ?
ਪੋਟਲੋਈ ਇਕ ਰਵਾਇਤੀ ਮਣੀਪੁਰੀ ਪਹਿਰਾਵਾ ਹੈ, ਜੋ ਆਮ ਤੌਰ ’ਤੇ ਲਾੜੀ ਵਲੋਂ ਪਹਿਨਿਆ ਜਾਂਦਾ ਹੈ। ਇਹ ਮੋਟੇ ਕੱਪੜੇ ਤੇ ਸਖ਼ਤ ਬਾਂਸ ਨਾਲ ਬਣੀ ਇਕ ਸਿਲੰਡਰ ਸਕਰਟ ਹੈ, ਜਿਸ ਨੂੰ ਸਾਟਨ ਕੱਪੜੇ ਤੇ ਹੋਰ ਸ਼ਿੰਗਾਰ ਨਾਲ ਸਜਾਇਆ ਗਿਆ ਹੈ। ਲਿਨ ਦੇ ਪਹਿਰਾਵੇ ਬਾਰੇ ਗੱਲ ਕਰਾਏ ਤਾਂ ਲਿਨ ਨੇ ਕਢਾਈ ਵਾਲੇ ਕਾਲੇ ਬਲਾਊਜ਼ (ਜਿਸ ਨੂੰ ਰੇਸ਼ਮ ਦੀ ਫਿਊਰਿਟੀ ਕਿਹਾ ਜਾਂਦਾ ਹੈ) ਦੇ ਨਾਲ ਇਕ ਮੈਰੂਨ ਰੰਗ ਦੀ ਪੋਟਲੋਈ ਪਹਿਨੀ ਸੀ। ਉਸ ਨੇ ਆਪਣੇ ਇਸ ਬ੍ਰਾਈਡਲ ਲੁੱਕ ਨੂੰ ਸ਼ੀਰ ਆਇਵਰੀ ਟਿਊਲ ਡ੍ਰੇਪ ਤੇ ਹੈਵੀ ਨੈੱਕਲੇਸ ਨਾਲ ਪੂਰਾ ਕੀਤਾ। ਨਾਲ ਹੀ ਹੱਥਾਂ ’ਤੇ ਚਮਕਦਾਰ ਹੱਥ ਫੁੱਲ ਕੈਰੀ ਕੀਤੇ ਸਨ।
ਸੁਰਖ਼ੀਆਂ ਬਟੋਰ ਰਹੀ ਲਿਨ ਦੀ ਲੁੱਕ
ਲਿਨ ਦੇ ਪੋਟਲੋਈ ਪਹਿਰਾਵੇ ਵਿੱਚ ਹੇਠਲੇ ਹਿੱਸੇ ਵਿੱਚ ਸੋਨੇ ਦੀ ਜ਼ਰੀ ਦਾ ਕੰਮ ਹੈ ਅਤੇ ਨਾਲ ਹੀ ਚਾਂਦੀ ਦੇ ਧਾਗੇ ਦੀ ਗੁੰਝਲਦਾਰ ਕਢਾਈ ਹੈ। ਇਸ ਤੋਂ ਇਲਾਵਾ, ਲੇਅਰਡ ਨੇਕਪੀਸ, ਚੂੜੀਆਂ, ਕੜਾ, ਹਥਫੂਲ, ਲੇਅਰਡ ਟਾਇਰਾ, ਭਾਰੀ ਮੁੰਦਰਾ, ਮਾਂਗ-ਟਿਕਾ ਅਤੇ ਇੱਕ ਤਾਜ ਉਸ ਦੀ ਦਿੱਖ ਵਿੱਚ ਸ਼ਾਮਲ ਕੀਤਾ ਗਿਆ ਹੈ। ਮੇਕਅੱਪ ਦੀ ਗੱਲ ਕਰੀਏ ਤਾਂ ਲਿਨ ਨੇ ਸੂਖਮ ਬੇਸ ਮੇਕਅਪ ਅਤੇ ਮਰੂਨ ਲਿਪ ਸ਼ੇਡ ਨਾਲ ਆਪਣੇ ਵਿਆਹ ਦੀ ਲੁੱਕ ਨੂੰ ਪੂਰਾ ਕੀਤਾ।
ਮਣੀਪੁਰੀ ਲਾੜਾ ਬਣ ਖ਼ੂਬ ਜਚੇ ਰਣਦੀਪ
ਰਣਦੀਪ ਹੁੱਡਾ ਦੇ ਲੁੱਕ ਦੀ ਗੱਲ ਕਰੀਏ ਤਾਂ ਆਪਣੇ ਖ਼ਾਸ ਦਿਨ ਲਈ ਅਦਾਕਾਰ ਇਕ ਰਵਾਇਤੀ ਮਣੀਪੁਰੀ ਲਾੜਾ ਬਣੇ ਤੇ ਚਿੱਟੇ ਕੁੜਤੇ, ਸੂਤੀ ਧੋਤੀ ਤੇ ਸੂਤੀ ਸ਼ਾਲ ’ਚ ਦਿਖੇ। ਇਸ ਤੋਂ ਇਲਾਵਾ ਉਸ ਨੇ ਆਪਣੇ ਸਿਰ ’ਤੇ ਰਵਾਇਤੀ ਪੱਗ (ਕੋਕੀਟ) ਵੀ ਪਹਿਨੀ ਹੋਈ ਸੀ। ਮੱਥੇ ’ਤੇ ਚੰਦਨ ਦਾ ਟਿੱਕਾ ਵੀ ਲਗਾਇਆ। ਆਪਣੇ ਵਿਆਹ ਵਾਲੇ ਦਿਨ ਅਦਾਕਾਰ ਇਸ ਖ਼ਾਸ ਰਵਾਇਤੀ ਲੁੱਕ ’ਚ ਬਹੁਤ ਖ਼ੂਬਸੂਰਤ ਲੱਗ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰੇਕ ਸਾਂਝੀ ਕਰੋ।