ਲੰਡਨ ਦੇ ਹੋਟਲ ’ਚ ਵਿਰਾਟ ਦੀ ਧੀ ਦਾ ਸ਼ਾਨਦਾਰ ਸਵਾਗਤ, ਅਨੁਸ਼ਕਾ ਨੇ ਸਾਂਝੀ ਕੀਤੀ ਝਲਕ

Tuesday, Aug 10, 2021 - 01:01 PM (IST)

ਲੰਡਨ ਦੇ ਹੋਟਲ ’ਚ ਵਿਰਾਟ ਦੀ ਧੀ ਦਾ ਸ਼ਾਨਦਾਰ ਸਵਾਗਤ, ਅਨੁਸ਼ਕਾ ਨੇ ਸਾਂਝੀ ਕੀਤੀ ਝਲਕ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਅਤੇ ਧੀ ਵਾਮਿਕਾ ਦੇ ਨਾਲ ਇਨੀਂ ਦਿਨੀਂ ਇੰਗਲੈਂਡ ’ਚ ਹਨ ਜਿਥੋਂ ਉਹ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰਾ ਦੀ ਧੀ ਨੂੰ ਲੰਡਨ ਦੇ ਇਕ ਹੋਟਲ ਦੇ ਸਟਾਫ ਨੇ ਪਿਆਰਾ ਜਿਹਾ ਸਰਪ੍ਰਾਈਜ਼ ਦਿੱਤਾ, ਜਿਸ ਦੀ ਤਸਵੀਰ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਸ਼ੇਅਰ ਕੀਤੀ। ਅਨੁਸ਼ਕਾ ਦੀ ਇਹ ਨਵੀਂ ਇੰਸਟਾ ਸਟੋਰੀ ਖ਼ੂਬ ਪਸੰਦ ਕੀਤੀ ਜਾ ਰਹੀ ਹੈ। 

Bollywood Tadka
ਦਰਅਸਲ ਅਨੁਸ਼ਕਾ ਅਤੇ ਵਿਰਾਟ ਲੰਡਨ ਦੇ ਤਾਜ਼ ਹੋਟਲ ’ਚ ਰੁਕੇ ਹਨ, ਜਿਥੇ ਦੇ ਹੋਟਲ ਸਟਾਫ ਨੇ 7 ਮਹੀਨੇ ਦੀ ਵਾਮਿਕਾ ਲਈ ਇਹ ਪਿਆਰਾ ਜਿਹਾ ਨੋਟ ਲਿਖਿਆ। ਸਟਾਫ ਵਲੋਂ ਧੀ ਲਈ ਇਹ ਪਿਆਰ ਦੇਖ ਕੇ ਅਦਾਕਾਰਾ ਬਹੁਤ ਖੁਸ਼ ਹੋਈ ਅਤੇ ਉਨ੍ਹਾਂ ਨੇ ਇਸ ਦੀ ਤਸਵੀਰ ਕਲਿੱਕ ਕਰਕੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰ ਦਿੱਤੀ।

karwa chauth: virat kohli and anushka sharma shares these Photos, users  says you set new paradigm of love - Karwa Chauth: विराट कोहली ने अनुष्का  शर्मा के लिए किया ऐसा कमेंट, फैंस
ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਕਮਰੇ ’ਚ ਇਕ ਵੱਡਾ ਜਿਹਾ ਗੁਬਾਰਾ ਨਜ਼ਰ ਆ ਰਿਹਾ ਹੈ ਜੋ ਇਕ ਖਿਲੌਨੇ ਨਾਲ ਬੰਨਿ੍ਹਆ ਹੈ ਅਤੇ ਸੋਫੇ ’ਤੇ ਰੱਖਿਆ ਹੈ। ਇਸ ਬੈਲੂਨ ’ਤੇ ਲਿਖਿਆ ਹੈ ‘ਵੈੱਲਕਮ ਬੈਕ’ ਡੀਅਰ ਵਾਮਿਕਾ।
ਦੱੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਨੁਸ਼ਕਾ ਸ਼ਰਮਾ ਨੇ ਲੰਡਨ ’ਚ ਪਤੀ ਵਿਰਾਟ ਨਾਲ ਸਮਾਂ ਬਿਤਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।


author

Aarti dhillon

Content Editor

Related News