ਕੈਟਰੀਨਾ-ਵਿੱਕੀ ਹੀ ਨਹੀਂ ਸਗੋਂ ਇਨ੍ਹਾਂ ਕਲਾਕਾਰਾਂ ਦੇ ਵਿਆਹਾਂ ''ਚ ਲੱਗੀਆਂ ਪਾਬੰਦੀਆਂ ਤੋਂ ਵੀ ਪਰੇਸ਼ਾਨ ਹੋਏ ਸਨ ਮਹਿਮਾਨ

Saturday, Dec 11, 2021 - 03:18 PM (IST)

ਕੈਟਰੀਨਾ-ਵਿੱਕੀ ਹੀ ਨਹੀਂ ਸਗੋਂ ਇਨ੍ਹਾਂ ਕਲਾਕਾਰਾਂ ਦੇ ਵਿਆਹਾਂ ''ਚ ਲੱਗੀਆਂ ਪਾਬੰਦੀਆਂ ਤੋਂ ਵੀ ਪਰੇਸ਼ਾਨ ਹੋਏ ਸਨ ਮਹਿਮਾਨ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦੋਵਾਂ ਨੇ 9 ਦਸੰਬਰ ਨੂੰ ਸਿਕਸ ਸੈਂਸ ਫੋਰਟ ਬਰਵਾੜਾ 'ਚ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਇਆ। ਦੱਸ ਦੇਈਏ ਕਿ ਕੈਟਰੀਨਾ ਅਤੇ ਵਿੱਕੀ ਦੇ ਵਿਆਹ 'ਚ ਬਹੁਤ ਹੀ ਖ਼ਾਸ ਮਹਿਮਾਨ ਸ਼ਾਮਲ ਹੋਏ ਸਨ ਪਰ ਕੈਟਰੀਨਾ ਤੇ ਵਿੱਕੀ ਨੇ ਮਹਿਮਾਨਾਂ ਦੇ ਵਿਆਹ 'ਚ ਸ਼ਾਮਲ ਹੋਣ ਲਈ ਸ਼ਰਤਾਂ ਦੀ ਲੰਮੀ ਸੂਚੀ ਰੱਖੀ ਹੋਈ ਸੀ।

ਰਿਪੋਰਟਾਂ ਦੀ ਮੰਨੀਏ ਤਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਦੇ ਮਹਿਮਾਨ ਸ਼ਰਤਾਂ ਦੀ ਲੰਮੀ ਸੂਚੀ ਤੋਂ ਪਰੇਸ਼ਾਨ ਸਨ। ਵਿਆਹ 'ਚ ਬੁਲਾਏ ਗਏ ਮਹਿਮਾਨ ਨੇ ਬਾਲੀਵੁੱਡ ਲਾਈਫ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ, ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਨਵਾਂ SOP ਜਾਰੀ ਕੀਤਾ ਗਿਆ। ਮਹਿਮਾਨਾਂ ਲਈ ਇਨ੍ਹਾਂ ਸ਼ਰਤਾਂ 'ਚ ਫੋਟੋਗ੍ਰਾਫੀ 'ਤੇ ਪਾਬੰਦੀ, ਲੋਕੇਸ਼ਨ ਸ਼ੇਅਰਿੰਗ ਸਮੇਤ ਫੋਨ 'ਤੇ ਪਾਬੰਦੀ ਸ਼ਾਮਲ ਸੀ। ਕੈਟਰੀਨਾ ਅਤੇ ਵਿੱਕੀ ਬਾਲੀਵੁੱਡ ਦੇ ਪਹਿਲੇ ਸਿਤਾਰੇ ਨਹੀਂ ਹਨ, ਜਿਨ੍ਹਾਂ ਦੇ ਵਿਆਹ 'ਚ ਅਜਿਹੀਆਂ ਸ਼ਰਤਾਂ ਹਨ। ਇਸ ਤੋਂ ਪਹਿਲਾਂ ਵੀ ਸਿਤਾਰਿਆਂ ਦੇ ਵਿਆਹਾਂ 'ਚ ਮਹਿਮਾਨ ਲਈ ਖ਼ਾਸ ਸ਼ਰਤਾਂ ਰੱਖੀਆਂ ਗਈਆਂ ਸਨ।

PunjabKesari

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ 
ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਵਿਆਹ 11 ਦਸੰਬਰ 2017 ਨੂੰ ਇਟਲੀ 'ਚ ਹੋਇਆ ਸੀ। ਉਨ੍ਹਾਂ ਨੇ ਇਟਲੀ 'ਚ ਫੇਅਰੀਟੇਲ ਵੈਡਿੰਗ ਦੀ ਯੋਜਨਾ ਬਣਾਈ ਸੀ। ਵਿਆਹ 'ਚ ਮਹਿਮਾਨਾਂ ਨੂੰ ਫੋਨ ਇਸਤੇਮਾਲ ਕਰਨ 'ਤੇ ਵੀ ਪਾਬੰਦੀ ਸੀ, ਤਾਂ ਜੋ ਵਿਆਹ ਤੋਂ ਪਹਿਲਾਂ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਨਾ ਹੋ ਸਕਣ। ਹਾਲਾਂਕਿ ਲੱਖਾਂ ਸਾਵਧਾਨੀਆਂ ਦੇ ਬਾਵਜੂਦ ਅਨੁਸ਼ਕਾ ਅਤੇ ਵਿਰਾਟ ਦੇ ਵਿਆਹ ਦੀ ਤਸਵੀਰ ਲੀਕ ਹੋ ਗਈ ਸੀ। ਵਿਆਹ ਤੋਂ ਬਾਅਦ ਅਨੁਸ਼ਕਾ ਅਤੇ ਵਿਰਾਟ ਨੇ ਲੋਕਾਂ ਦੇ ਸਵਾਲਾਂ ਅਤੇ ਭੀੜ ਤੋਂ ਬਚਣ ਲਈ ਆਪਣੀ ਹਨੀਮੂਨ ਲੋਕੇਸ਼ਨ ਨੂੰ ਬਹੁਤ ਹੀ ਪ੍ਰਾਈਵੇਟ ਰੱਖਿਆ। ਅਨੁਸ਼ਕਾ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉਸ ਨੂੰ ਪਛਾਣੇ, ਇਸ ਲਈ ਉਸ ਨੇ ਆਪਣੇ ਹਨੀਮੂਨ ਲਈ ਫਿਨਲੈਂਡ ਨੂੰ ਚੁਣਿਆ ਸੀ।

PunjabKesari

ਵਰੁਣ ਧਵਨ ਅਤੇ ਨਤਾਸ਼ਾ ਦਲਾਲ
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ ਇਸ ਸਾਲ 24 ਜਨਵਰੀ ਨੂੰ ਅਲੀਬਾਗ 'ਚ ਸੱਤ ਫੇਰੇ ਲਏ ਸਨ। ਕੋਰੋਨਾ ਦਾ ਡਰ ਅਜੇ ਖ਼ਤਮ ਨਹੀਂ ਹੋਇਆ ਸੀ, ਇਸ ਲਈ ਵਰੁਣ ਅਤੇ ਨਤਾਸ਼ਾ ਦੇ ਵਿਆਹ 'ਚ ਮਹਿਮਾਨਾਂ ਲਈ ਸਖ਼ਤ ਸ਼ਰਤਾਂ ਸਨ। ਜੋੜੇ ਦੇ ਵਿਆਹ 'ਚ ਮਹਿਮਾਨਾਂ ਨੂੰ ਤਸਵੀਰਾਂ ਖਿੱਚਣ ਤੋਂ ਮਨ੍ਹਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਆਹ 'ਚ ਸ਼ਾਮਲ ਹੋਣ ਵਾਲਿਆਂ ਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਸੀ।

PunjabKesari

ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ
ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦਾ ਜੋਧਪੁਰ ਦੇ ਉਮੇਦ ਭਵਨ 'ਚ ਸ਼ਾਨਦਾਰ ਵਿਆਹ ਹੋਇਆ ਸੀ। ਪ੍ਰਿਯੰਕਾ ਦੇ ਰਿਸ਼ਤੇਦਾਰ ਅਤੇ ਨਿਕ ਜੋਨਸ ਦੇ ਪਰਿਵਾਰ ਨੇ ਉਨ੍ਹਾਂ ਦੇ ਵਿਆਹ 'ਚ ਸ਼ਿਰਕਤ ਕੀਤੀ। ਚਾਰ ਦਿਨਾਂ ਦੇ ਇਸ ਵਿਆਹ ਸਮਾਗਮ 'ਚ ਕਰੀਬ 200 ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਜੋੜੇ ਦੇ ਵਿਆਹ 'ਚ ਮਹਿਮਾਨਾਂ ਅਤੇ ਸਟਾਫ਼ ਲਈ ਸਖ਼ਤ ਸ਼ਰਤਾਂ ਰੱਖੀਆਂ ਗਈਆਂ ਸਨ। ਵਿਆਹ 'ਚ ਫੋਨ ਦੀ ਵਰਤੋਂ 'ਤੇ ਪਾਬੰਦੀ ਸੀ। ਪ੍ਰਿਯੰਕਾ ਅਤੇ ਨਿਕ ਦੇ ਵਿਆਹ 'ਚ ਸਟਾਫ਼ ਲਈ ਵੀ ਸਖ਼ਤ ਨਿਯਮ ਰੱਖੇ ਗਏ ਸਨ। ਕੈਮਰਿਆਂ ਵਾਲੇ ਮੋਬਾਈਲ ਫੋਨ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। ਸਾਰੇ ਸਟਾਫ ਨੂੰ ਹਮੇਸ਼ਾ ਆਪਣਾ ਕਾਰਡ ਪਹਿਨ ਕੇ ਵਿਆਹ ਦਾ ਸਮਾਗਮ ਖ਼ਤਮ ਹੋਣ ਤੱਕ ਤੁਰਨਾ ਪੈਂਦਾ ਸੀ। ਇਨ੍ਹਾਂ ਸ਼ਰਤਾਂ ਕਾਰਨ ਵਿਆਹ ਤੋਂ ਪਹਿਲਾਂ ਪ੍ਰਿਯੰਕਾ ਅਤੇ ਨਿਕ ਦੀ ਇਕ ਵੀ ਤਸਵੀਰ ਲੀਕ ਨਹੀਂ ਹੋਈ ਸੀ।

PunjabKesari

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦਾ 20 ਨਵੰਬਰ 2018 ਨੂੰ ਇਟਲੀ ਦੇ ਲੇਕ ਕੋਮੋ ਵਿਖੇ ਸ਼ਾਨਦਾਰ ਵਿਆਹ ਹੋਇਆ ਸੀ। ਉਨ੍ਹਾਂ ਦੇ ਵਿਆਹ 'ਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਕੁਝ ਖਬਰਾਂ ਮੁਤਾਬਕ ਦੀਪਿਕਾ-ਰਣਵੀਰ ਦੇ ਵਿਆਹ 'ਚ ਸਿਰਫ 30 ਲੋਕ ਹੀ ਸ਼ਾਮਲ ਹੋਏ ਸਨ। ਬਾਲੀਵੁੱਡ ਦੇ ਇਸ ਹਾਈ ਪ੍ਰੋਫਾਈਲ ਵਿਆਹ ਦੀ ਝਲਕ ਦੇਖਣ ਲਈ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਜੋੜੇ ਨੇ ਆਪਣੇ ਵਿਆਹ 'ਚ ਮਹਿਮਾਨ ਲਈ ਕੁਝ ਸ਼ਰਤਾਂ ਰੱਖੀਆਂ ਸਨ। ਜੋੜੇ ਨੇ ਆਪਣੇ ਮਹਿਮਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਆਹ 'ਚ ਆਪਣੇ ਫੋਨ ਨਾ ਲੈ ਕੇ ਆਉਣ। ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਵਿਆਹ ਦੀ ਕੋਈ ਵੀ ਤਸਵੀਰ ਜਨਤਕ ਹੋਵੇ।

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
 


author

sunita

Content Editor

Related News