ਥੀਏਟਰਾਂ ''ਚ ਗੂੰਜ ਰਹੀ ਹੈ ''ਮਹਾਵਤਾਰ ਨਰਸਿਮ੍ਹਾ'' ਦੀ ਦਹਾੜ, ਨਿਰਮਾਤਾਵਾਂ ਨੇ OTT ਰਿਲੀਜ਼ ਤੋਂ ਕੀਤਾ ਇਨਕਾਰ
Tuesday, Aug 05, 2025 - 05:20 PM (IST)

ਚੈਨਈ (ਏਜੰਸੀ)– ਹਾਲ ਹੀ ਵਿੱਚ ਰਿਲੀਜ਼ ਹੋਈ ਐਨੀਮੇਟਿਡ ਫਿਲਮ ‘ਮਹਾਵਤਾਰ ਨਰਸਿਮ੍ਹਾ’ ਦੇ ਨਿਰਮਾਤਾਵਾਂ ਨੇ ਮੰਗਲਵਾਰ ਨੂੰ ਦਰਸ਼ਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਅਫਵਾਹਾਂ 'ਤੇ ਧਿਆਨ ਨਾ ਦੇਣ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਫਿਲਮ OTT 'ਤੇ ਉਪਲਬਧ ਹੈ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਫਿਲਮ ਇਸ ਸਮੇਂ ਸਿਰਫ ਸਿਨੇਮਾਘਰਾਂ ਵਿੱਚ ਉਪਲਬਧ ਹੈ।
ਕਲੀਮ ਪ੍ਰੋਡਕਸ਼ਨ ਦੀ ਸਪੱਸ਼ਟੀਕਰਨ ਪੋਸਟ
ਆਪਣੀ X ਟਾਈਮਲਾਈਨ 'ਤੇ ਫਿਲਮ ਦਾ ਨਿਰਮਾਣ ਕਰਨ ਵਾਲੇ ਪ੍ਰੋਡਕਸ਼ਨ ਹਾਊਸ, ਕਲੀਮ ਪ੍ਰੋਡਕਸ਼ਨ ਨੇ ਇੱਕ ਸਪੱਸ਼ਟੀਕਰਨ ਜਾਰੀ ਕੀਤਾ। ਕਲੀਮ ਪ੍ਰੋਡਕਸ਼ਨ ਨੇ ਕਿਹਾ, "ਅਸੀਂ ‘ਮਹਾਵਤਾਰ ਨਰਸਿਮ੍ਹਾ’ ਲਈ ਤੁਹਾਡੇ ਉਤਸ਼ਾਹ ਲਈ ਧੰਨਵਾਦੀ ਹਾਂ। ਪਰ ਜਿਵੇਂ ਕਿ ਕਈ ਓਟੀਟੀ ਸੰਬੰਧੀ ਚਰਚਾਵਾਂ ਚੱਲ ਰਹੀਆਂ ਹਨ, ਅਸੀਂ ਸਪੱਸ਼ਟ ਕਰਦੇ ਹਾਂ ਕਿ ਅਜੇ ਤੱਕ ਕੋਈ ਵੀ OTT ਡੀਲ ਫਾਈਨਲ ਨਹੀਂ ਹੋਈ। ਫਿਲਮ ਫਿਲਹਾਲ ਸਿਰਫ਼ ਥੀਏਟਰਾਂ ਵਿੱਚ ਹੀ ਚਲ ਰਹੀ ਹੈ। ਕਿਰਪਾ ਕਰਕੇ ਸਿਰਫ਼ ਸਾਡੇ ਅਧਿਕਾਰਤ ਹੈਂਡਲ ਤੋਂ ਸਾਂਝੀਆਂ ਕੀਤੀਆਂ ਗਈਆਂ ਪੋਸਟਾਂ 'ਤੇ ਹੀ ਵਿਸ਼ਵਾਸ ਕਰੋ।”
ਇਹ ਵੀ ਪੜ੍ਹੋ: ਇਕ ਹੋਰ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, 34 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਇਸ ਦੇ ਨਾਲ ਉਨ੍ਹਾਂ ਇੱਕ ਪੋਸਟਰ ਵੀ ਸਾਂਝਾ ਕੀਤਾ, ਜਿਸ 'ਤੇ ਲਿਖਿਆ ਸੀ, “ਮਹਾਵਤਾਰ ਨਰਸਿਮ੍ਹਾ– ਅਫ਼ਵਾਹਾਂ ਤੋਂ ਬਚੋ! ਫਿਲਮ ਫਿਲਹਾਲ ਸਿਰਫ ਥੀਏਟਰਾਂ ਵਿੱਚ ਉਪਲਬਧ ਹੈ। ਅਸੀਂ ਅਜੇ ਤੱਕ ਕੋਈ ਵੀ OTT ਪਲੇਟਫਾਰਮ ਫਾਈਨਲ ਨਹੀਂ ਕੀਤਾ। ਸਿਰਫ਼ ਸਾਡੀਆਂ ਅਧਿਕਾਰਿਕ ਪੋਸਟਾਂ ਉੱਤੇ ਵਿਸ਼ਵਾਸ ਕਰੋ। ਤੁਹਾਡਾ ਭਰੋਸਾ ਸਨਾਤਨੀ ਗੂੰਜ ਨੂੰ ਜਿਊਂਦਾ ਰੱਖਦਾ ਹੈ!”
ਇਹ ਵੀ ਪੜ੍ਹੋ: ਵੱਡੀ ਖਬਰ; ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਫਾਇਰਿੰਗ, ਭਾਵੁਕ ਹੋਈ ਮਾਂ ਚਰਨ ਕੌਰ
ਫਿਲਮ ਦੀ ਥੀਮ ਤੇ ਰਿਲੀਜ਼
ਅਸ਼ਵਿਨ ਕੁਮਾਰ ਦੁਆਰਾ ਨਿਰਦੇਸ਼ਤ ਇਸ ਫਿਲਮ ਨੂੰ ਸ਼ਿਲਪਾ ਧਵਨ, ਕੁਸ਼ਲ ਦੇਸਾਈ ਅਤੇ ਚੈਤੰਨਿਆ ਦੇਸਾਈ ਦੁਆਰਾ ਕਲੀਮ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। 25 ਜੁਲਾਈ ਨੂੰ ਸਕ੍ਰੀਨ 'ਤੇ ਆਈ ਇਹ ਫਿਲਮ ਪੰਜ ਭਾਰਤੀ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਹੈ।
ਇਹ ਵੀ ਪੜ੍ਹੋ: ਕੈਫੇ ‘ਤੇ ਫਾਇਰਿੰਗ ਤੋਂ 27 ਦਿਨਾਂ ਬਾਅਦ ਕਪਿਲ ਸ਼ਰਮਾ ਨੇ ਤੋੜੀ ਚੁੱਪੀ, ਪਹਿਲੀ ਵਾਰੀ ਦਿੱਤਾ ਵੱਡਾ ਬਿਆਨ
ਦੱਸਣਯੋਗ ਹੈ ਕਿ... Kleem Productions ਅਤੇ Hombale Films ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਉਹ ਭਗਵਾਨ ਵਿਸ਼ਨੂੰ ਦੇ 10 ਅਵਤਾਰਾਂ 'ਤੇ ਆਧਾਰਤ ਇੱਕ ਐਨੀਮੇਟਿਡ ਫ੍ਰੈਂਚਾਈਜ਼ੀ ਲੈ ਕੇ ਆ ਰਹੇ ਹਨ, ਜੋ ਅਗਲੇ ਦਹਾਕੇ ਤੱਕ ਚੱਲੇਗੀ। ਇਸ ਦੀ ਪਹਿਲੀ ਫਿਲਮ ‘ਮਹਾਵਤਾਰ ਨਰਸਿਮ੍ਹਾ’ ਹੈ, ਜੋ ਹੁਣੇ-ਹੁਣੇ ਰਿਲੀਜ਼ ਹੋਈ ਅਤੇ ਥੀਏਟਰਾਂ ‘ਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਦੀ ਮੌਤ, ਕਾਰ 'ਚੋਂ ਮਿਲੀ ਲਾਸ਼
ਕਹਾਣੀ ਦੀ ਝਲਕ
ਫਿਲਮ ਭਗਤ ਪ੍ਰਹਲਾਦ ਅਤੇ ਉਸ ਦੇ ਨਾਸਤਿਕ ਪਿਤਾ ਹਿਰਣਯਕਸ਼ਿਪੂ 'ਤੇ ਆਧਾਰਤ ਹੈ। ਹਿਰਣਯਕਸ਼ਿਪੂ ਨੂੰ ਭਗਵਾਨ ਬ੍ਰਹਮਾ ਤੋਂ ਅਮਰਤਾ ਦਾ ਵਰਦਾਨ ਮਿਲਦਾ ਹੈ। ਪਰ ਭਗਤ ਪ੍ਰਹਲਾਦ ਦੀ ਰਖਿਆ ਲਈ ਭਗਵਾਨ ਵਿਸ਼ਨੂੰ ਨਰਸਿਮ੍ਹਾ ਅਵਤਾਰ ਧਾਰਣ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8