ਨੈੱਟਫਲਿੱਕਸ ਦਾ ਕ੍ਰਿਸਮਸ ਤੋਹਫ਼ਾ, ਰਿਲੀਜ਼ ਹੋਈ ਪ੍ਰਿਅੰਕਾ ਚੋਪੜਾ ਦੀ ''ਸੁਪਰਹੀਰੋ'' ਫ਼ਿਲਮ

Saturday, Dec 26, 2020 - 01:22 PM (IST)

ਨੈੱਟਫਲਿੱਕਸ ਦਾ ਕ੍ਰਿਸਮਸ ਤੋਹਫ਼ਾ, ਰਿਲੀਜ਼ ਹੋਈ ਪ੍ਰਿਅੰਕਾ ਚੋਪੜਾ ਦੀ ''ਸੁਪਰਹੀਰੋ'' ਫ਼ਿਲਮ

ਮੁੰਬਈ (ਬਿਊਰੋ) : ਨੈੱਟਫਲਿੱਕਸ ਨੇ ਦੁਨੀਆ ਭਰ ਦੇ ਬੱਚਿਆਂ ਨੂੰ ਕ੍ਰਿਸਮਸ ਦਾ ਖ਼ਾਸ ਤੋਹਫ਼ਾ ਦਿੱਤਾ ਹੈ। ਸਟ੍ਰੀਮਿੰਗ ਪਲੇਟਫਾਰਮ ਨੇ ਪ੍ਰਿਅੰਕਾ ਚੋਪੜਾ ਅਭਿਨੈ ਹਾਲੀਵੁੱਡ ਫ਼ਿਲਮ 'We Can Be Heroes' ਨੂੰ ਰਿਲੀਜ਼ ਕਰ ਦਿੱਤਾ ਹੈ। 'ਵੀ ਕੈਨ ਬੀ ਹੀਰੋਜ਼' ਬੱਚਿਆਂ ਦੀ ਸੁਪਰਹੀਰੋ ਫ਼ਿਲਮ ਹੈ, ਜੋ ਨਵੇਂ ਸਾਲ ਦੇ ਪਹਿਲੇ ਦਿਨ ਰਿਲੀਜ਼ ਹੋਣ ਵਾਲੀ ਸੀ। ਪਿ੍ਰਅੰਕਾ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ। ਪ੍ਰਿਅੰਕਾ ਨੇ ਆਪਣੇ ਟਵੀਟ 'ਚ ਲਿਖਿਆ ਕਿ 'ਹੀਰੋਜ਼' ਹੁਣ ਦੁਨੀਆ ਭਰ 'ਚ ਨੈੱਟਫਲਿੱਕਸ 'ਤੇ ਉਪਲੱਬਧ ਹੈ। ਫ਼ਿਲਮ ਦਾ ਨਿਰਦੇਸ਼ਨ ਰਾਡ੍ਰਿੱਗਸ ਨੇ ਕੀਤਾ ਹੈ। ਪ੍ਰਿਅੰਕਾ ਨੇ ਆਪਣੇ ਕਿਰਦਾਰ ਨਾਲ ਫ਼ਿਲਮ ਦੇ ਬਾਕੀ ਕਲਾਕਾਰਾਂ ਪੇਡਰੋ ਪਾਸਕਲ, ਕ੍ਰਿਸਿਟਨ ਸਲੇਟਰ, ਬਾਇਡ ਹਾਲਬਰੂਫ ਅਤੇ ਬਾਲ ਕਲਾਕਾਰ ਯਾਯਾ ਗੋਸਲਿਨ ਨੂੰ ਸੋਸ਼ਲ ਮੀਡੀਆ ਰਾਹੀਂ ਇੰਟ੍ਰੋਡਿਊਸ ਕੀਤਾ ਸੀ। ਪ੍ਰਿਅੰਕਾ ਫ਼ਿਲਮ 'ਚ ਨੈਗੇਟਿਵ ਕਿਰਦਾਰ ਨਿਭਾ ਰਹੀ ਹੈ।

PunjabKesari

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਜਦੋਂ ਫ਼ਿਲਮ ਫਰਸਟ ਲੁੱਕ ਸ਼ੇਅਰ ਕੀਤਾ ਸੀ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਫ਼ਿਲਮ ਨਵੇਂ ਸਾਲ ਦੇ ਪਹਿਲੇ ਦਿਨ ਰਿਲੀਜ਼ ਹੋਵੇਗੀ ਪਰ 4 ਦਸੰਬਰ ਨੂੰ ਪ੍ਰਿਅੰਕਾ ਨੇ ਅਪਡੇਟ ਦਿੱਤੀ ਕਿ ਇਹ ਕ੍ਰਿਸਮਸ 'ਤੇ ਆ ਰਹੀ ਹੈ। ਪ੍ਰਿਅੰਕਾ ਨੇ ਲਿਖਿਆ ਸੀ, 'ਤਾਕਤ ਦਾ ਕੋਈ ਆਕਾਰ ਨਹੀਂ ਹੁੰਦਾ ਅਤੇ ਇਹ ਕ੍ਰਿਸਮਸ 'ਤੇ ਆ ਰਹੀ ਹੈ। ਇਨ੍ਹਾਂ ਸ਼ਾਨਦਾਰ ਬੱਚਿਆਂ ਕੋਲ ਇਕ ਗੁਪਤ ਹਥਿਆਰ ਹੈ - ਟੀਮ ਵਰਕ। ਇਹ ਸੈੱਟ 'ਤੇ ਇਕ ਅਲੱਗ ਤਰ੍ਹਾਂ ਦੀ ਊਰਜਾ ਲੈ ਕੇ ਆਏ ਅਤੇ ਫ਼ਿਲਮ ਦੀ ਜਾਨ ਹਨ। ਇਸ ਲਈ ਜਦੋਂ ਤੁਸੀਂ ਸਾਂਤਾ ਕਲਾਜ਼ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਸ ਲਈ ਇਹ ਜੰਮ੍ਹ ਕੇ ਬੈਠਣ ਦਾ ਸਮਾਂ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਦੱਸਣ ਦਿਓ ਕਿ ਤੁਸੀਂ ਹੀਰੋ ਕਿਵੇਂ ਬਣ ਸਕਦੇ ਹੋ।'

PunjabKesari

ਇਸ ਤੋਂ ਪਹਿਲਾਂ ਪ੍ਰਿਅੰਕਾ ਨੇ ਫ਼ਿਲਮ ਦਾ ਟਰੇਲਰ ਸ਼ੇਅਰ ਕਰਦਿਆਂ ਲਿਖਿਆ ਸੀ 'ਇਸ ਫ਼ਿਲਮ ਦੀ ਸ਼ੂਟਿੰਗ ਕਰਦੇ ਹੋਏ ਮੈਨੂੰ ਬਹੁਤ ਮਜ਼ਾ ਆਇਆ। ਖ਼ਾਸਕਰ ਕੇ ਰਾਬਰਟ ਰਾਡਰਿੱਗਜ਼ ਅਤੇ ਜ਼ਬਰਦਸਤ ਬੱਚਿਆਂ ਨਾਲ। ਤੁਹਾਨੂੰ ਕੀ ਲੱਗਦਾ ਹੈ, ਕੌਣ ਜਿੱਤੇਗਾ - ਉਹ ਜਾਂ ਮੈਂ? ਹੁਣ ਇਸ ਫ਼ਿਲਮ 'ਚ ਕੌਣ ਜਿੱਤਦਾ ਹੈ, ਇਹ ਜਾਣਨ ਲਈ ਤੁਹਾਨੂੰ ਫ਼ਿਲਮ ਵੇਖਣੀ ਪਵੇਗੀ।

PunjabKesari


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News