ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ ਜਾਨੀ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ, ਵੀਡੀਓ ਵਾਇਰਲ

11/13/2020 9:31:49 AM

ਜਲੰਧਰ (ਬਿਊਰੋ) : ਪੰਜਾਬੀ ਗੀਤਕਾਰ ਤੇ ਗਾਇਕ ਜਾਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ ਆਪਣੇ ਨਵੇਂ ਗੀਤ 'ਤਿੱਤਲੀਆਂ' ਕਰਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਜਾਨੀ ਨੇ ਆਪਣਾ ਇਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨਾਲ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਤੇ ਗਾਇਕ ਹਾਰਡੀ ਸੰਧੂ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖ਼ਾਸ ਗੱਲ ਹੈ ਕਿ ਇਸ ਗੀਤ ਦੀ ਵੀਡੀਓ 'ਚ 'ਤਿੱਤਲੀਆਂ' ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ। ਇਸ ਵੀਡੀਓ ਦੇ ਅਖ਼ੀਰ 'ਚ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਗੀਤਕਾਰ ਜਾਨੀ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਨ। ਹਾਰਡੀ ਸੰਧੂ ਤੇ ਸਰਗੁਣ ਜਾਨੀ ਨੂੰ ਮੁੱਕੇ ਮਾਰ-ਮਾਰ ਕੇ ਕੁੱਟਦੇ ਹਨ। ਤਿੰਨਾਂ ਕਲਾਕਾਰਾਂ ਦੀ ਇਹ ਮਸਤੀ ਵਾਲਾ ਅੰਦਾਜ਼ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by JAANI (@jaani777)

ਦੱਸ ਦਈਏ ਕਿ 'ਤਿੱਤਲੀਆਂ' ਗੀਤ ਨੂੰ ਗੀਤਕਾਰ ਜਾਨੀ ਨੇ ਲਿਖਿਆ ਹੈ, ਜਿਸ ਨੂੰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਸਰਗੁਣ ਮਹਿਤਾ ਤੇ ਹਾਰਡੀ ਸੰਧੂ ਨੇ 'ਤਿੱਤਲੀਆਂ' ਗੀਤ ਦੇ ਵੀਡੀਓ 'ਚ ਅਦਾਕਾਰੀ ਕੀਤੀ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਹੁੰਗਾਰਾ ਮਿਲ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by JAANI (@jaani777)

ਇਸ ਤੋਂ ਪਹਿਲਾਂ ਅਫਸਾਨਾ ਖ਼ਾਨ ਨੇ ਵੀ ਇਸ ਗੀਤ 'ਤੇ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਬੈਠੀ ਕਾਫ਼ੀ ਮਸਤੀ ਕਰ ਰਹੀ ਸੀ। ਇਸ ਵੀਡੀਓ 'ਚ ਉਹ ਆਪਣੀ ਮਾਂ ਤੇ ਭੂਆ ਨਾਲ 'ਤਿੱਤਲੀਆਂ' ਗੀਤ ਨੂੰ ਵੱਖਰੇ ਹੀ ਅੰਦਾਜ਼ 'ਚ ਗਾ ਰਹੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ।

 
 
 
 
 
 
 
 
 
 
 
 
 
 
 
 

A post shared by JAANI (@jaani777)


sunita

Content Editor sunita