''ਵਾਰ 2'' ਦੀ ਸ਼ੂਟਿੰਗ ਹੋਈ ਪੂਰੀ, ਭਾਵੁਕ ਹੋਏ ਰਿਤਿਕ ਰੋਸ਼ਨ
Wednesday, Jul 09, 2025 - 04:31 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਐਕਸ਼ਨ ਸਟਾਰ ਰਿਤਿਕ ਰੋਸ਼ਨ ਫਿਲਮ 'ਵਾਰ 2' ਦੀ ਸ਼ੂਟਿੰਗ ਪੂਰੀ ਹੋਣ 'ਤੇ ਭਾਵੁਕ ਹੋ ਗਏ। ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵਾਰ 2' ਲਈ ਸੁਰਖੀਆਂ ਵਿੱਚ ਹਨ। ਰਿਤਿਕ ਰੋਸ਼ਨ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਹ 'ਵਾਰ 2' ਦੀ ਪੂਰੀ ਟੀਮ ਨਾਲ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ।
ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, "ਐਕਸ਼ਨ, ਡਾਂਸ, ਪਸੀਨਾ, ਖੂਨ, ਸੱਟਾਂ ਅਤੇ ਮਿਹਨਤ ਦੇ 149 ਦਿਨ ਅਤੇ ਇਹ ਸਭ ਕੁਝ ਇਸ ਦੇ ਯੋਗ ਸੀ।" ਉਨ੍ਹਾਂ ਲਿਖਿਆ ਕਿ ਜੂਨੀਅਰ ਐੱਨ.ਟੀ.ਆਰ. ਨਾਲ ਕੰਮ ਕਰਨਾ ਸਨਮਾਨ ਦੀ ਗੱਲ ਸੀ, ਜਦੋਂ ਕਿ ਕਿਆਰਾ ਅਡਵਾਨੀ ਬਾਰੇ ਕਿਹਾ, "ਤੁਹਾਡਾ ਖਤਰਨਾਕ ਪੱਖ ਦੁਨੀਆ ਨੂੰ ਦਿਖਾਉਣ ਦਾ ਇੰਤਜ਼ਾਰ ਨਹੀਂ ਹੋ ਰਿਹਾ।" ਉਨ੍ਹਾਂ ਨੇ ਨਿਰਦੇਸ਼ਕ ਅਯਾਨ ਮੁਖਰਜੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਸਫਰ ਹੁਣ ਸ਼ੁਰੂ ਹੋ ਗਿਆ ਹੈ। ਰਿਤਿਕ ਨੇ ਦੱਸਿਆ ਕਿ 'ਵਾਰ 2' 14 ਅਗਸਤ, 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।