21 ਸਾਲ ਦੀ ਉਮਰ ''ਚ ਦੋ ਬੱਚਿਆਂ ਦੀ ਕੁਆਰੀ ਮਾਂ ਬਣੀ ਮਸ਼ਹੂਰ ਅਦਾਕਾਰਾ !

Sunday, Oct 26, 2025 - 10:50 AM (IST)

21 ਸਾਲ ਦੀ ਉਮਰ ''ਚ ਦੋ ਬੱਚਿਆਂ ਦੀ ਕੁਆਰੀ ਮਾਂ ਬਣੀ ਮਸ਼ਹੂਰ ਅਦਾਕਾਰਾ !

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਅੱਜ ਯਾਨੀ 26 ਅਕਤੂਬਰ ਨੂੰ ਆਪਣਾ 53ਵਾਂ ਜਨਮਦਿਨ ਮਨਾ ਰਹੀ ਹੈ। ਰਵੀਨਾ ਨੇ 90 ਦੇ ਦਹਾਕੇ ਵਿੱਚ ਬਾਕਸ ਆਫਿਸ 'ਤੇ ਰਾਜ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਉਨ੍ਹਾਂ ਨੇ ਸਲਮਾਨ ਖਾਨ, ਆਮਿਰ ਖਾਨ, ਅਨਿਲ ਕਪੂਰ, ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਅਤੇ ਇੰਡਸਟਰੀ ਦੀਆਂ ਚੋਟੀ ਦੀਆਂ ਹੀਰੋਇਨਾਂ ਵਿੱਚੋਂ ਇੱਕ ਰਹੀ।

ਇਹ ਵੀ ਪੜ੍ਹੋ- 31 ਅਕਤੂਬਰ ਤੋਂ ਸ਼ੁਰੂ ਹੋਵੇਗਾ ਸ਼ਾਹਰੁਖ ਖਾਨ ਫਿਲਮ ਫੈਸਟੀਵਲ
21 ਸਾਲ ਦੀ ਉਮਰ 'ਚ ਲਿਆ ਸੀ ਵੱਡਾ ਫੈਸਲਾ
ਰਵੀਨਾ ਟੰਡਨ ਨੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੱਕ ਅਜਿਹਾ ਫੈਸਲਾ ਲਿਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਸਿਰਫ 21 ਸਾਲ ਦੀ ਉਮਰ ਵਿੱਚ ਦੋ ਬੱਚੀਆਂ ਦੀ ਮਾਂ ਬਣ ਗਈ ਸੀ। ਦਰਅਸਲ ਇਹ ਬੱਚੀਆਂ ਰਵੀਨਾ ਦੇ ਕਜ਼ਨ ਦੀਆਂ ਧੀਆਂ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਰਵੀਨਾ ਨੇ ਉਨ੍ਹਾਂ ਦੀਆਂ ਦੋਵੇਂ ਧੀਆਂ ਛਾਇਆ (ਉਮਰ 11) ਅਤੇ ਪੂਜਾ (ਉਮਰ 8) ਨੂੰ ਗੋਦ ਲੈ ਲਿਆ ਸੀ ਅਤੇ ਉਨ੍ਹਾਂ ਦੀ ਕਾਨੂੰਨੀ ਸਰਪ੍ਰਸਤ ਬਣ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ।

ਇਹ ਵੀ ਪੜ੍ਹੋ- 'KBC 17' 'ਚ ਪੰਜਾਬ ਦੇ ਪੁੱਤ ਦੁਸਾਂਝਾਵਾਲੇ ਦਾ ਸ਼ਾਨਦਾਰ ਸਵਾਗਤ, ਪੈਰ ਛੂਹ ਲਿਆ ਬਿਗ ਬੀ ਦਾ ਆਸ਼ੀਰਵਾਦ (ਵੀਡੀਓ)
ਅਜੇ ਦੇਵਗਨ ਨਾਲ ਵਿਵਾਦਤ ਬ੍ਰੇਕਅੱਪ
ਰਵੀਨਾ ਟੰਡਨ ਦੀ ਜ਼ਿੰਦਗੀ ਨਾਲ ਜੁੜਿਆ ਸਭ ਤੋਂ ਚਰਚਿਤ ਕਿੱਸਾ ਉਨ੍ਹਾਂ ਦਾ ਅਜੇ ਦੇਵਗਨ ਨਾਲ ਵਿਵਾਦਤ ਬ੍ਰੇਕਅੱਪ ਸੀ। ਕਿਹਾ ਜਾਂਦਾ ਹੈ ਕਿ ਅਜੇ ਤੋਂ ਵੱਖ ਹੋਣ ਤੋਂ ਬਾਅਦ ਰਵੀਨਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਾਲਾਂਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ 1994 ਵਿੱਚ ਅਜੇ ਦੇਵਗਨ ਨੇ ਇੱਕ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਇਸ ਨੂੰ ਪਬਲਿਸਿਟੀ ਸਟੰਟ ਕਰਾਰ ਦੇ ਦਿੱਤਾ ਸੀ।

ਇਹ ਵੀ ਪੜ੍ਹੋ- ਨਹੀਂ ਰਹੇ ਮਸ਼ਹੂਰ ਕਾਮੇਡੀਅਨ, ਘਰ ਪਹੁੰਚੀ ਮ੍ਰਿਤਕ ਦੇਹ, ਅੱਜ 12 ਵਜੇ ਹੋਵੇਗਾ ਸਸਕਾਰ
ਅਜੇ ਦੇਵਗਨ ਨੇ ਫਿਲਮਫੇਅਰ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਰਵੀਨਾ 'ਤੇ ਜ਼ੋਰਦਾਰ ਭੜਾਸ ਕੱਢੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇੱਕ ਦੂਜੇ ਨੂੰ ਮਾਫ਼ ਕਰਕੇ ਅੱਗੇ ਕਿਉਂ ਨਹੀਂ ਵਧਦੇ, ਤਾਂ ਅਜੇ ਨੇ ਕਿਹਾ ਸੀ, "ਤੁਸੀਂ ਮਜ਼ਾਕ ਕਰ ਰਹੇ ਹੋ? ਮੈਂ ਕਿਵੇਂ ਭੁੱਲ ਜਾਵਾਂ, ਸਭ ਜਾਣਦੇ ਹਨ ਕਿ ਉਹ ਜਨਮ ਤੋਂ ਝੂਠੀ ਹੈ। ਇਸ ਲਈ ਛੋਟੇ-ਮੋਟੇ ਬਿਆਨ ਮੈਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦੇ। ਪਰ ਉਨ੍ਹਾਂ ਨੇ ਹੁਣ ਹੱਦ ਪਾਰ ਕਰ ਦਿੱਤੀ ਹੈ। ਉਸਨੂੰ ਆਪਣੇ ਦਿਮਾਗ ਦੀ ਜਾਂਚ ਕਰਾਉਣੀ ਚਾਹੀਦੀ ਹੈ, ਨਹੀਂ ਤਾਂ ਉਸਨੂੰ ਮੈਂਟਲ ਅਸਾਇਲਮ ਜਾਣਾ ਪਵੇਗਾ।"। ਦੱਸਣਯੋਗ ਹੈ ਕਿ ਰਵੀਨਾ ਨੇ ਆਪਣੇ ਕੈਰੀਅਰ ਵਿੱਚ ਪੱਥਰ ਕੇ ਫੂਲ, ਮੋਹਰਾ, ਦਿਲਵਾਲੇ, ਅੰਦਾਜ਼ ਅਪਨਾ ਅਪਨਾ, ਅਤੇ ਬੜੇ ਮੀਆਂ ਛੋਟੇ ਮੀਆਂ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।


author

Aarti dhillon

Content Editor

Related News