ਇਸ ਮਸ਼ਹੂਰ ਹਸਤੀ ਦਾ ਹੋਇਆ ਦਿਹਾਂਤ, 5 ਵੀਂ ਮੰਜ਼ਿਲ ਤੋਂ ਡਿੱਗਿਆ ਇਹ ਸਟਾਰ

Wednesday, Nov 20, 2024 - 11:14 AM (IST)

ਇਸ ਮਸ਼ਹੂਰ ਹਸਤੀ ਦਾ ਹੋਇਆ ਦਿਹਾਂਤ, 5 ਵੀਂ ਮੰਜ਼ਿਲ ਤੋਂ ਡਿੱਗਿਆ ਇਹ ਸਟਾਰ

ਮੁੰਬਈ- ਮਨੋਰੰਜਨ ਜਗਤ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਰੂਸੀ ਬੈਲੇ ਸਟਾਰ ਵਲਾਦੀਮੀਰ ਸ਼ਕਲਿਆਰੋਵ ਦੀ ਇਮਾਰਤ ਤੋਂ ਡਿੱਗ ਕੇ ਮੌਤ ਹੋ ਗਈ ਹੈ। ਰੂਸੀ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਹਾਦਸਾ ਦੱਸਿਆ ਹੈ। ਫਿਲਹਾਲ ਸਥਾਨਕ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ। ਪੁਲਸ ਨੂੰ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਰੂਸੀ ਬੈਲੇ ਸਟਾਰ ਵਲਾਦੀਮੀਰ ਸ਼ਕਲਿਆਰੋਵ ਵਿਸ਼ਵ ਪ੍ਰਸਿੱਧ ਡਾਂਸਰ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਡਿੱਗ ਗਿਆ। ਉਸ ਨੂੰ ਗੰਭੀਰ ਹਾਲਤ 'ਚ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੇ ਗੀਤਾਂ ਉਤੇ ਨੱਚਦੇ ਨਜ਼ਰ ਆਏ ਕਾਰਤਿਕ ਆਰੀਅਨ, ਵੀਡੀਓ ਵਾਇਰਲ

ਮਾਰਿਨਸਕੀ ਥੀਏਟਰ ਦੇ ਸੀ ਸਭ ਤੋਂ ਵਧੀਆ ਡਾਂਸਰ 
ਇਸ ਤੋਂ ਪਹਿਲਾਂ ਉਹ ਮੀਡੀਆ 'ਚ ਕਾਫੀ ਸੁਰਖੀਆਂ 'ਚ ਰਹੇ ਸੀ, ਜਦੋਂ ਉਨ੍ਹਾਂ ਨੇ ਯੂਕਰੇਨ 'ਤੇ ਰੂਸ ਦੇ ਹਮਲੇ ਦੀ ਜਨਤਕ ਤੌਰ 'ਤੇ ਨਿੰਦਾ ਕੀਤੀ ਸੀ। ਸੋਮਵਾਰ ਨੂੰ, ਸੇਂਟ ਪੀਟਰਸਬਰਗ ਵਿੱਚ ਮਾਰਿਨਸਕੀ ਥੀਏਟਰ, ਜਿੱਥੇ ਸ਼ਕਲਿਆਰੋਵ ਸਭ ਤੋਂ ਉੱਚੇ ਦਰਜੇ ਦੇ ਡਾਂਸਰਾਂ ਵਿੱਚੋਂ ਇੱਕ ਸੀ, ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਥੀਏਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਪੂਰੀ ਮਾਰਿਨਸਕੀ ਥੀਏਟਰ ਟੀਮ ਲਈ ਬਹੁਤ ਵੱਡਾ ਨੁਕਸਾਨ ਹੈ।

ਇਹ ਵੀ ਪੜ੍ਹੋ- ਮੁੰਬਈ 'ਚ ਬਾਲੀਵੁੱਡ ਸਿਤਾਰਿਆਂ ਨੇ ਪਾਈ ਵੋਟ, ਦੇਖੋ ਤਸਵੀਰਾਂ

ਰੀੜ੍ਹ ਦੀ ਬਿਮਾਰੀ ਤੋਂ ਪੀੜਤ ਸੀ, ਦੋ ਦਿਨਾਂ ਬਾਅਦ ਹੋਣੀ ਸੀ ਸਰਜਰੀ 
ਰੂਸੀ ਪੁਲਸ ਅਧਿਕਾਰੀਆਂ ਦੇ ਅਨੁਸਾਰ, ਸ਼ੁਰੂਆਤੀ ਜਾਂਚ 'ਚ ਫਿਲਹਾਲ ਇਹ ਪੂਰੀ ਘਟਨਾ ਇੱਕ ਹਾਦਸਾ ਲੱਗ ਰਹੀ ਹੈ। ਮਾਮਲੇ ਦੀ ਜਾਂਚ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਵਲਾਦੀਮੀਰ ਸ਼ਾਕਲਿਆਰੋਵ ਰੀੜ੍ਹ ਦੀ ਹੱਡੀ ਦੀ ਕਿਸੇ ਗੁੰਝਲਦਾਰ ਬੀਮਾਰੀ ਤੋਂ ਪੀੜਤ ਸਨ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨਾਂ ਬਾਅਦ ਉਨ੍ਹਾਂ ਦੀ ਸਰਜਰੀ ਹੋਣੀ ਸੀ। ਬਿਮਾਰੀ ਕਾਰਨ ਉਸ ਨੂੰ ਬਹੁਤ ਦਰਦ ਰਹਿੰਦਾ ਸੀ ਅਤੇ ਉਹ ਇਸ ਲਈ ਦਰਦ ਨਿਵਾਰਕ ਦਵਾਈਆਂ ਦੀਆਂ ਭਾਰੀ ਖੁਰਾਕਾਂ ਲੈਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News