ਵਿਵਿਅਨ ਦਿਸੇਨਾ ਤੇ ਅਦਾਕਾਰਾ ਵਹਬਿਜ਼ ਦੋਰਾਬਜੀ ਦਾ ਤਲਾਕ, ਕਿਹਾ- ਜ਼ਿੰਦਗੀ ਦਾ ਸਫ਼ਰ ਵੱਖ ਰਹਿ ਕੇ ਚਲਾਵਾਂਗੇ
Monday, Dec 27, 2021 - 02:03 PM (IST)
ਨਵੀਂ ਦਿੱਲੀ (ਬਿਊਰੋ) : ਅਦਾਕਾਰ ਵਿਵਿਅਨ ਦਿਸੇਨਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਉਸ ਨੇ ਅਧਿਕਾਰਤ ਤੌਰ 'ਤੇ ਆਪਣੀ ਪਤਨੀ ਤੇ ਟੀ. ਵੀ. ਅਦਾਕਾਰਾ ਵਹਬਿਜ਼ ਦੋਰਾਬਜੀ ਨੂੰ ਤਲਾਕ ਦੇ ਦਿੱਤਾ ਹੈ। ਦੋਵਾਂ ਨੇ ਸਾਲ 2017 'ਚ ਵੱਖ ਹੋਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ ਵਿਵਿਅਨ ਦਿਸੇਨਾ ਅਤੇ ਵਹਬਿਜ਼ ਦੋਰਾਬਜੀ ਦੇ ਤਲਾਕ ਦਾ ਮਾਮਲਾ ਚੱਲ ਰਿਹਾ ਸੀ। 18 ਦਸੰਬਰ ਨੂੰ ਦੋਵਾਂ ਨੇ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - 2300 ਕਰੋੜ ਦੇ ਮਾਲਕ ਨੇ ਸਲਮਾਨ ਖ਼ਾਨ, ਫ਼ਿਲਮਾਂ ਤੋਂ ਇਲਾਵਾ ਇਨ੍ਹਾਂ ਥਾਵਾਂ ਤੋਂ ਕਰਦੇ ਨੇ ਮੋਟੀ ਕਮਾਈ
ਅੰਗਰੇਜ਼ੀ ਵੈੱਬਸਾਈਟ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਵਿਵਿਅਨ ਦਿਸੇਨਾ ਅਤੇ ਵਹਬਿਜ਼ ਦੋਰਾਬਜੀ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਅਧਿਕਾਰਤ ਤੌਰ 'ਤੇ ਆਪਣੇ ਤਲਾਕ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਨੇ ਆਪਣੇ ਬਿਆਨ 'ਚ ਲਿਖਿਆ, ''ਬਹੁਤ ਦੁੱਖ ਨਾਲ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਅਸੀਂ ਕਾਨੂੰਨੀ ਤੌਰ 'ਤੇ ਵੱਖ ਹੋ ਗਏ ਹਾਂ ਅਤੇ ਹੁਣ ਤਲਾਕਸ਼ੁਦਾ ਹੋ ਗਏ ਹਾਂ। ਅਸੀਂ ਕੁਝ ਸਾਲਾਂ ਤੋਂ ਇਹ ਦੇਖਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਕਿ ਸਾਡੇ ਵਿਚਕਾਰ ਕੀ ਸੰਭਵ ਹੈ ਅਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਵੱਖਰੇ ਤੌਰ 'ਤੇ ਅਲੱਗ ਰਹਿ ਕੇ ਜੀਵਾਂਗੇ।''
ਇਹ ਖ਼ਬਰ ਵੀ ਪੜ੍ਹੋ - ਕ੍ਰਿਸਮਸ ਮੌਕੇ ਮਲਾਇਕਾ ਦਾ ਹੌਟ ਅੰਦਾਜ਼ ਦੇਖ ਉੱਡੇ ਸਭ ਦੇ ਹੋਸ਼, ਤੁਸੀਂ ਵੀ ਦੇਖੋ ਤਸਵੀਰਾਂ
ਵਿਵਿਅਨ ਡੀਸੇਨਾ ਅਤੇ ਵਹਬਿਜ਼ ਦੋਰਾਬਜੀ ਨੇ ਬਿਆਨ 'ਚ ਅੱਗੇ ਕਿਹਾ, ''ਇਹ ਆਪਸੀ ਸਹਿਮਤੀ ਵਾਲਾ ਫ਼ੈਸਲਾ ਹੈ ਅਤੇ ਕਿਸੇ ਦਾ ਪੱਖ ਚੁਣਨ ਜਾਂ ਇੱਕ ਦੂਜੇ ਦੀ ਆਲੋਚਨਾ ਕਰਨ ਅਤੇ ਇਸ ਗੱਲ 'ਤੇ ਬਹਿਸ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਕੌਣ ਦੋਸ਼ੀ ਹੈ ਅਤੇ ਸਾਡੇ ਵੱਖ ਹੋਣ ਦੇ ਕੀ ਕਾਰਨ ਹਨ? ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ੰਸਕਾਂ ਦੇ ਪਿਆਰ ਅਤੇ ਸਮਰਥਨ ਨਾਲ, ਅਸੀਂ ਤੁਹਾਡੇ ਕੰਮ ਨੂੰ ਉਸੇ ਤਰ੍ਹਾਂ ਕਰਦੇ ਰਹਾਂਗੇ ਜਿਵੇਂ ਅਸੀਂ ਕਰਦੇ ਰਹੇ ਹਾਂ। ਅਸੀਂ ਭਵਿੱਖ 'ਚ ਬਿਹਤਰ ਪ੍ਰਾਜੈਕਟਾਂ ਰਾਹੀਂ ਪਿਛਲੇ ਸਾਲਾਂ 'ਚ ਪ੍ਰਾਪਤ ਕੀਤੇ ਪਿਆਰ ਅਤੇ ਸਮਰਥਨ ਨੂੰ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।''
ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਦੇ ਚਿਹਰੇ 'ਤੇ ਪਰਤੀ ਰੌਣਕ, ਦੋਸਤ ਦੀ 'ਕੁੜਮਾਈ' 'ਤੇ ਇੰਝ ਲੁੱਟੀ ਮਹਿਫਿਲ (ਤਸਵੀਰਾਂ)
ਦੱਸਣਯੋਗ ਹੈ ਕਿ ਵਿਵਿਅਨ ਦਿਸੇਨਾ ਅਤੇ ਵਹਬਿਜ਼ ਦੋਰਾਬਜੀ ਟੀ. ਵੀ. ਸੀਰੀਅਲ 'ਪਿਆਰ ਕੀ ਏਕ ਕਹਾਣੀ' ਦੌਰਾਨ ਇੱਕ-ਦੂਜੇ ਦੇ ਪਿਆਰ 'ਚ ਪੈ ਗਏ ਸਨ। ਇਸ ਤੋਂ ਬਾਅਦ ਦੋਹਾਂ ਨੇ ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ। ਵਿਵਿਅਨ ਦਿਸੇਨਾ ਅਤੇ ਵਹਬਿਜ਼ ਦੋਰਾਬਜੀ ਦਾ ਵਿਆਹ ਸਾਲ 2013 'ਚ ਹੋਇਆ ਸੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।