‘ਕਾਲੀ’ ਪੋਸਟਰ ਵਿਵਾਦ : ਲੀਨਾ ਮਣੀਮੇਕਲਾਈ ’ਤੇ ਵਿਵੇਕ ਅਗਨੀਹੋਤਰੀ ਨੇ ਕੱਸਿਆ ਤੰਜ, ਕਿਹਾ- ‘ਇਨ੍ਹਾਂ ਪਾਗਲਾਂ ਨੂੰ...’

Tuesday, Jul 12, 2022 - 01:20 PM (IST)

ਮੁੰਬਈ (ਬਿਊਰੋ)– ਡਾਇਰੈਕਟਰ ਲੀਨਾ ਮਣੀਮੇਕਲਾਈ ਦੀ ਡਾਕੂਮੈਂਟਰੀ ਫ਼ਿਲਮ ‘ਕਾਲੀ’ ਪੋਸਟਰ ’ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲੀਨਾ ਖ਼ਿਲਾਫ਼ ਕਈ ਐੱਫ. ਆਈ. ਆਰਜ਼ ਦਰਜ ਕਰਵਾਈਆਂ ਜਾ ਚੁੱਕੀਆਂ ਹਨ। ਇੰਨਾ ਹੀ ਨਹੀਂ, ਨਵੀਂ ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਤਕ ਜਾਰੀ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਇਸ ਦੇ ਤਹਿਤ ਉਸ ਨੂੰ ਕੋਰਟ ’ਚ 6 ਅਗਸਤ ਨੂੰ ਆਪਣੀ ਮੌਜੂਦਗੀ ਦਰਜ ਕਰਵਾਉਣੀ ਪਵੇਗੀ। ਨਾਲ ਹੀ ਆਪਣਾ ਪੱਖ ਰੱਖਣ ਦਾ ਮੌਕਾ ਵੀ ਲੀਨਾ ਮਣੀਮੇਕਲਾਈ ਨੂੰ ਦਿੱਤਾ ਜਾਵੇਗਾ। ਇਸ ਵਿਚਾਲੇ ‘ਦਿ ਕਸ਼ਮੀਰ ਫਾਈਲਜ਼’ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਲੀਨਾ ’ਤੇ ਟਿੱਪਣੀ ਕੀਤੀ ਹੈ।

ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਟਵੀਟ ਰਾਹੀਂ ਲੀਨਾ ਮਣੀਮੇਕਲਾਈ ਨੂੰ ਪਾਗਲ ਦੱਸਿਆ ਹੈ। ਲੀਨਾ ਨੇ ਇਕ ਇੰਟਰਵਿਊ ’ਚ ਆਪਣੀ ਫ਼ਿਲਮ ‘ਕਾਲੀ’ ਦੇ ਵਿਵਾਦਿਤ ਪੋਸਟਰ ਦਾ ਸਮਰਥਨ ਕੀਤਾ ਸੀ।

PunjabKesari

ਲੀਨਾ ਦੀ ਇਸੇ ਗੱਲ ’ਤੇ ਤੰਜ ਕੱਸਦਿਆਂ ਵਿਵੇਕ ਅਗਨੀਹੋਤਰੀ ਨੇ ਉਨ੍ਹਾਂ ਦੇ ਇਕ ਪੁਰਾਣੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘‘ਕੀ ਕੋਈ ਇਨ੍ਹਾਂ ਪਾਗਲਾਂ ਨੂੰ ਖ਼ਤਮ ਕਰ ਸਕਦਾ ਹੈ? ਪਲੀਜ਼।’’ ਇਸ ਦੇ ਨਾਲ ਹੀ ਉਨ੍ਹਾਂ ਨੇ ਜੀਭ ਚਿੜਾਉਣ ਵਾਲੀਆਂ ਇਮੋਜੀਜ਼ ਵੀ ਸਾਂਝੀਆਂ ਕੀਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News