ਵਿਵੇਕ ਅਗਨੀਹੋਤਰੀ ਨੇ ਐਵਾਰਡ ਸ਼ੋਅ ਦਾ ਕੀਤਾ ਬਾਈਕਾਟ, 7 ਸ਼੍ਰੇਣੀਆਂ ’ਚ ਨਾਮੀਨੇਟ ਹੋਈ ‘ਦਿ ਕਸ਼ਮੀਰ ਫਾਈਲਜ਼’
Thursday, Apr 27, 2023 - 06:15 PM (IST)

ਮੁੰਬਈ (ਬਿਊਰੋ)– ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਆਪਣੀ ਰਿਲੀਜ਼ ਨਾਲ ਦੇਸ਼ ਭਰ ’ਚ ਹਲਚਲ ਮਚਾ ਦਿੱਤੀ ਹੈ। ਕਸ਼ਮੀਰੀ ਪੰਡਿਤਾਂ ਦੇ ਦਰਦ ’ਤੇ ਆਧਾਰਿਤ ਇਸ ਫ਼ਿਲਮ ਨੇ ਦਰਸ਼ਕਾਂ ਨੂੰ ਬਹੁਤ ਰੋਇਆ ਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਆਪਣਾ ਘਰ ਗੁਆਉਣਾ ਕੀ ਹੁੰਦਾ ਹੈ। ਇਸ ਫ਼ਿਲਮ ਦੀ ਕਾਫੀ ਤਾਰੀਫ਼ ਹੋਈ ਤੇ ਦਰਸ਼ਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ। ਫ਼ਿਲਮ ਨੂੰ 68ਵੇਂ ਫ਼ਿਲਮਫੇਅਰ ਐਵਾਰਡਸ ’ਚ 7 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਹੈ ਪਰ ਨਿਰਦੇਸ਼ਕ ਅਗਨੀਹੋਤਰੀ ਦਾ ਕਹਿਣਾ ਹੈ ਕਿ ਉਹ ਇਹ ਸਭ ਨਹੀਂ ਚਾਹੁੰਦੇ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਨਵਾਜ਼ੂਦੀਨ ਸਿੱਦੀਕੀ, ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼
ਵਿਵੇਕ ਫ਼ਿਲਮਫੇਅਰ ਐਵਾਰਡ ਨਹੀਂ ਲੈਣਗੇ
ਵਿਵੇਕ ਅਗਨੀਹੋਤਰੀ ਨੇ ਫ਼ਿਲਮਫੇਅਰ ਨੂੰ ਨਾਂਹ ਕਹਿ ਦਿੱਤੀ ਹੈ। ਉਨ੍ਹਾਂ ਨੇ ਆਪਣੇ ਲੰਬੇ ਬਿਆਨ ’ਚ ਐਵਾਰਡ ਲੈਣ ਤੋਂ ਇਨਕਾਰ ਕਰਨ ਦਾ ਕਾਰਨ ਵੀ ਦੱਸਿਆ ਹੈ। ਟਵਿਟਰ ’ਤੇ ਆਪਣੀ ਗੱਲ ਰੱਖਦਿਆਂ ਵਿਵੇਕ ਨੇ ਲਿਖਿਆ, ‘‘ਮੈਨੂੰ ਮੀਡੀਆ ਤੋਂ ਪਤਾ ਲੱਗਾ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਨੂੰ 7 ਸ਼੍ਰੇਣੀਆਂ ’ਚ ਨਾਮਜ਼ਦਗੀ ਮਿਲੀ ਹੈ ਪਰ ਮੈਂ ਇਨ੍ਹਾਂ ਅਨੈਤਿਕ ਤੇ ਵਿਰੋਧੀ ਸਿਨੇਮਾ ਪੁਰਸਕਾਰਾਂ ਨੂੰ ਨਿਮਰਤਾ ਨਾਲ ਰੱਦ ਕਰਦਾ ਹਾਂ। ਮੈਂ ਇਸ ਦਾ ਕਾਰਨ ਵੀ ਦੱਸਦਾ ਹਾਂ।’’
ਉਨ੍ਹਾਂ ਅੱਗੇ ਲਿਖਿਆ, ‘‘ਫ਼ਿਲਮਫੇਅਰ ਦੇ ਮੁਤਾਬਕ ਸਿਤਾਰਿਆਂ ਤੋਂ ਇਲਾਵਾ ਕਿਸੇ ਦਾ ਕੋਈ ਚਿਹਰਾ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਉਥੇ ਹੈ ਜਾਂ ਨਹੀਂ। ਸੰਜੇ ਲੀਲਾ ਭੰਸਾਲੀ ਤੇ ਸੂਰਜ ਬੜਜਾਤੀਆ ਵਰਗੇ ਮਾਸਟਰ ਨਿਰਦੇਸ਼ਕਾਂ ਦਾ ਫ਼ਿਲਮਫੇਅਰ ਦੀ ਅਨੈਤਿਕ ਦੁਨੀਆ ’ਚ ਕੋਈ ਚਿਹਰਾ ਨਹੀਂ ਹੈ। ਭੰਸਾਲੀ ਦੀ ਪਛਾਣ ਆਲੀਆ ਭੱਟ, ਸੂਰਜ ਦੀ ਅਮਿਤਾਭ ਨਾਲ ਤੇ ਅਨੀਸ ਬਜ਼ਮੀ ਦੀ ਕਾਰਤਿਕ ਆਰੀਅਨ ਨਾਲ ਹੈ। ਅਜਿਹਾ ਨਹੀਂ ਹੈ ਕਿ ਫ਼ਿਲਮਫੇਅਰ ਐਵਾਰਡ ਨਾਲ ਕਿਸੇ ਫ਼ਿਲਮਕਾਰ ਦੀ ਇੱਜ਼ਤ ਵਧਦੀ ਹੈ ਪਰ ਸ਼ਰਮ ਦੀ ਇਹ ਵਿਵਸਥਾ ਖ਼ਤਮ ਹੋਣੀ ਚਾਹੀਦੀ ਹੈ।’’
ਐਵਾਰਡ ਸ਼ੋਅ ਨੂੰ ਅਨੈਤਿਕ ਤੇ ਬੇਤੁਕਾ ਕਿਹਾ
ਇਸ ਲਈ ਮੈਂ ਬਾਲੀਵੁੱਡ ਦੇ ਇਸ ਭ੍ਰਿਸ਼ਟ, ਅਨੈਤਿਕ ਤੇ ਜਾਦੂਗਰੀ ਪੁਰਸਕਾਰ ਨੂੰ ਰੱਦ ਕਰਦਾ ਹਾਂ। ਮੈਂ ਅਜਿਹਾ ਕੋਈ ਐਵਾਰਡ ਨਹੀਂ ਲਵਾਂਗਾ। ਮੈਂ ਇਕ ਭ੍ਰਿਸ਼ਟ ਤੇ ਜ਼ਬਰਦਸਤੀ ਪ੍ਰਣਾਲੀ ਦਾ ਹਿੱਸਾ ਬਣਨ ਤੋਂ ਇਨਕਾਰ ਕਰਦਾ ਹਾਂ, ਜੋ ਲੇਖਕਾਂ, ਨਿਰਦੇਸ਼ਕਾਂ, ਹੋਰ ਐੱਚ. ਓ. ਡੀ. ਤੇ ਚਾਲਕ ਦਲ ਦੇ ਮੈਂਬਰਾਂ ਨੂੰ ਸਿਤਾਰਿਆਂ ਤੇ ਉਨ੍ਹਾਂ ਦੇ ਨੌਕਰਾਂ ਤੋਂ ਘਟੀਆ ਸਮਝਦਾ ਹੈ। ਜਿੱਤਣ ਵਾਲਿਆਂ ਨੂੰ ਮੇਰੀਆਂ ਵਧਾਈਆਂ। ਚੰਗੀ ਗੱਲ ਇਹ ਹੈ ਕਿ ਮੈਂ ਇਕੱਲਾ ਨਹੀਂ ਹਾਂ। ਹੌਲੀ-ਹੌਲੀ ਇਕ ਸਮਾਨਾਂਤਰ ਹਿੰਦੀ ਫ਼ਿਲਮ ਇੰਡਸਟਰੀ ਉੱਭਰ ਰਹੀ ਹੈ। ਉਦੋਂ ਤੱਕ... ਹੰਗਾਮਾ ਕਰਨਾ ਮੇਰਾ ਮਕਸਦ ਨਹੀਂ ਹੈ, ਮੇਰੀ ਕੋਸ਼ਿਸ਼ ਹੈ ਕਿ ਇਹ ਚਿਹਰਾ ਬਦਲਿਆ ਜਾਵੇ।’’
ਵਿਵੇਕ ਅਗਨੀਹੋਤਰੀ ਨੂੰ ਆਪਣੀ ਗੱਲ ਲਈ ਕਮਲ ਆਰ. ਖ਼ਾਨ ਉਰਫ ਕੇ. ਆਰ. ਕੇ. ਦਾ ਸਮਰਥਨ ਮਿਲਿਆ ਹੈ। ਕੇ. ਆਰ. ਕੇ. ਨੇ ਕੁਮੈਂਟ ’ਚ ਲਿਖਿਆ, ‘‘ਭਰਾ ਨੇ ਸਹੀ ਫ਼ੈਸਲਾ ਲਿਆ ਹੈ। ਇਹ ਇਕ ਸਾਹਸੀ ਫ਼ੈਸਲਾ ਹੈ। ਮੈਂ ਤੁਹਾਨੂੰ ਸਲਾਮ ਕਰਦਾ ਹਾਂ। ਵਿਵੇਕ ਦੇ ਟਵੀਟ ’ਤੇ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਯੂਜ਼ਰਸ ਨੇ ਨਿਰਦੇਸ਼ਕ ਦੀ ਗੱਲ ਨੂੰ ਸਹੀ ਦੱਸਿਆ ਹੈ। ਇਸ ਲਈ ਕੁਝ ਅਜਿਹੇ ਹਨ, ਜੋ ਉਸ ’ਤੇ ਹੀ ਹਮਲਾ ਕਰ ਰਹੇ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।