ਵਿਵੇਕ ਅਗਨੀਹੋਤਰੀ ਨੇ ਬਾਲੀਵੁੱਡ ਤੋਂ ਲਿਆ ਸੰਨਿਆਸ, ਫ਼ਿਲਮੀ ਕਲਾਕਾਰਾਂ ਨੂੰ ਦੱਸਿਆ ਕਾਰਨ

Tuesday, Aug 29, 2023 - 04:01 PM (IST)

ਵਿਵੇਕ ਅਗਨੀਹੋਤਰੀ ਨੇ ਬਾਲੀਵੁੱਡ ਤੋਂ ਲਿਆ ਸੰਨਿਆਸ, ਫ਼ਿਲਮੀ ਕਲਾਕਾਰਾਂ ਨੂੰ ਦੱਸਿਆ ਕਾਰਨ

ਮੁੰਬਈ (ਬਿਊਰੋ)- 'ਦਿ ਕਸ਼ਮੀਰ ਫਾਈਲਸ' ਦਾ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਕਸਰ ਹੀ ਆਪਣੇ ਵਿਚਾਰਾਂ ਕਾਰਨ ਚਰਚਾ 'ਚ ਰਹਿੰਦੇ ਹਨ। ਹੁਣ ਵਿਵੇਕ ਨੇ ਬਾਲੀਵੁੱਡ ਅਦਾਕਾਰਾਂ ਨੂੰ 'ਮੂਰਖ਼' ਕਹਿੰਦੇ ਹੋਏ ਕਿਹਾ ਕਿ ਮੈਂ ਅਜਿਹੇ ਲੋਕਾਂ ਨਾਲ ਕੰਮ ਨਹੀਂ ਕਰ ਸਕਦਾ ਅਤੇ ਬਾਲੀਵੁੱਡ ਤੋਂ ਅਸਤੀਫ਼ਾ ਦੇ ਰਿਹਾ ਹਾਂ। ਵਿਵੇਕ ਨੇ ਕਿਹਾ ਕਿ ਉਹ ਕਾਮਰਸ਼ੀਅਲ ਫ਼ਿਲਮਾਂ ਤੋਂ ਬ੍ਰੇਕ ਲੈ ਰਿਹਾ ਹੈ। ਇਸ ਦਾ ਕਾਰਨ ਬਾਲੀਵੁੱਡ ਦੇ ਅਨਪੜ੍ਹ ਅਦਾਕਾਰ ਹਨ, ਜਿਨ੍ਹਾਂ ਦਾ ਦੁਨੀਆ ਬਾਰੇ ਕੋਈ ਸੋਚ ਜਾਂ ਦ੍ਰਿਸ਼ਟੀਕੋਣ ਹੀ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਦੇ ਘਰ ਦੇ ਬਾਹਰ ਪਹੁੰਚੇ ਪ੍ਰਦਰਸ਼ਨਕਾਰੀ, ਮੁੰਬਈ ਪੁਲਸ ਨੇ ਵਧਾਈ ਸੁਰੱਖਿਆ, ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਇਕ ਇੰਟਰਵਿਊ ਦੌਰਾਨ ਵਿਵੇਕ ਨੇ ਦੱਸਿਆ ਕਿ ਉਸ ਨੇ ਕਾਮਰਸ਼ੀਅਲ ਸਿਨੇਮਾ ਛੱਡ ਦਿੱਤਾ ਹੈ, ਕਿਉਂਕਿ ਜਿਹੜੇ ਅਦਾਕਾਰਾਂ ਨਾਲ ਉਸ ਨੇ ਕੰਮ ਕੀਤਾ ਹੈ, ਉਨ੍ਹਾਂ ਨੂੰ ਦੁਨੀਆ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਜਿਹਾ ਨਹੀਂ ਕਿ ਮੈਂ ਇਹ ਹੰਕਾਰ 'ਚ ਕਹਿ ਰਿਹਾ ਹਾਂ, ਮੈਂ ਇਹ ਸੱਚ ਕਹਿ ਰਿਹਾ ਹਾਂ। ਮੈਂ ਉਨ੍ਹਾਂ ਅਦਾਕਾਰਾਂ ਤੋਂ ਜ਼ਿਆਦਾ ਸਮਝਦਾਰ ਹਾਂ ਅਤੇ ਮੇਰਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਉਨ੍ਹਾਂ ਤੋਂ ਕਿਤੇ ਵਧੀਆ ਹੈ। ਭਾਰਤੀ ਸਿਨੇਮਾ ਦੇ ਮੂਰਖ਼ ਹੋਣ ਦਾ ਮੁੱਖ ਕਾਰਨ ਇਸ ਦੇ ਅਦਾਕਾਰ ਹਨ। ਇਹ ਲੋਕ ਨਿਰਦੇਸ਼ਕ ਅਤੇ ਲੇਖਕਾਂ ਨੂੰ ਵੀ ਮੂਰਖ਼ ਬਣਾ ਦਿੰਦੇ ਹਨ। ਫ਼ਿਲਮ ਕਦੀ ਵੀ ਨਿਰਦੇਸ਼ਕ ਕਾਰਨ ਨਹੀਂ, ਹਮੇਸ਼ਾ ਮੂਰਖ਼ ਅਦਾਕਾਰ ਕਰਕੇ ਜਾਣੀ ਜਾਂਦੀ ਹੈ। ਇਸ ਲਈ ਮੈਂ ਮਾਨਸਿਕ ਤੌਰ 'ਤੇ ਬਾਲੀਵੁੱਡ ਤੋਂ ਸੰਨਿਆਸ ਲੈ ਰਿਹਾ ਹਾਂ।'

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਨੂੰ ਪਸੰਦ ਆਈ ਸੰਨੀ ਦਿਓਲ ਦੀ 'ਗਦਰ 2', ਬੰਨ੍ਹੇ ਤਾਰੀਫ਼ਾਂ ਦੇ ਪੁਲ

ਦੱਸਣਯੋਗ ਹੈ ਕਿ ਵਿਵੇਕ ਅਗਨੀਹੋਤਰੀ ਨੇ 'ਚਾਕਲੇਟ', 'ਧਨ ਧਨਾ ਧਨ ਗੋਲ', ਅਤੇ 'ਹੇਟ-ਸਟੋਰੀ' ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਪਰ ਪਿਛਲੇ ਕੁਝ ਸਾਲਾਂ 'ਚ ਸਮਾਜ ਦੀ ਸੱਚਾਈ ਦਿਖਾਉਣ ਵਾਲੀਆਂ 'ਦਿ ਤਾਸ਼ਕੰਦ ਫਾਈਲਸ' ਅਤੇ 'ਦਿ ਕਸ਼ਮੀਰ ਫਾਈਲਸ' ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਦੇਸ਼ਨ ਵੀ ਵਿਵੇਕ ਨੇ ਹੀ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News