ਦੀਆ ਮਿਰਜ਼ਾ ਨੇ ਊਧਵ ਠਾਕਰੇ ਲਈ ਕੀਤਾ ਟਵੀਟ, ਵਿਵੇਕ ਅਗਨੀਹੋਤਰੀ ਨੇ ਕਰ ਦਿੱਤੀ ਇਹ ਟਿੱਪਣੀ

Saturday, Jul 02, 2022 - 11:09 AM (IST)

ਦੀਆ ਮਿਰਜ਼ਾ ਨੇ ਊਧਵ ਠਾਕਰੇ ਲਈ ਕੀਤਾ ਟਵੀਟ, ਵਿਵੇਕ ਅਗਨੀਹੋਤਰੀ ਨੇ ਕਰ ਦਿੱਤੀ ਇਹ ਟਿੱਪਣੀ

ਮੁੰਬਈ (ਬਿਊਰੋ)– ਦੀਆ ਮਿਰਜ਼ਾ ਨੇ ਹਾਲ ਹੀ ’ਚ ਊਧਵ ਠਾਕਰੇ ਲਈ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਤੇ ‘ਦਿ ਕਸ਼ਮੀਰ ਫਾਈਲਜ਼’ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਪ੍ਰਤੀਕਿਰਿਆ ਦਿੱਤੀ ਹੈ। ਦੀਆ ਨੇ ਲਿਖਿਆ ਕਿ ਲੋਕਾਂ ਤੇ ਪਲੈਨੇਟ ਦਾ ਧਿਆਨ ਰੱਖਣ ਲਈ ਧੰਨਵਾਦ।

ਇਹ ਖ਼ਬਰ ਵੀ ਪੜ੍ਹੋ : 8 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਫ਼ਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’

ਵਿਵੇਕ ਨੇ ਪ੍ਰਤੀਕਿਰਿਆ ਦਿੰਦਿਆਂ ਦੀਆ ਨੂੰ ਸਵਾਲ ਕੀਤਾ ਕਿਹੜਾ ਪਲੈਨੇਟ? ਨਾਲ ਹੀ ਉਨ੍ਹਾਂ ਕਿਹਾ ਕਿ ਕਿਤੇ ਉਹ ਬਾਲੀਵੁੱਡ ਪਲੈਨੇਟ ਦੀ ਗੱਲ ਤਾਂ ਨਹੀਂ ਕਰ ਰਹੀ ਹੈ।

ਦੀਆ ਨੇ ਆਪਣੇ ਟਵਿਟਰ ਅਕਾਊਂਟ ’ਤੇ ਊਧਵ ਠਾਕਰੇ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਧੰਨਵਾਦ ਨੋਟ ਸਾਂਝਾ ਕੀਤਾ ਹੈ। ਦੀਆ ਨੇ ਲਿਖਿਆ, ‘‘ਧੰਨਵਾਦ ਊਧਵ ਠਾਕਰੇ ਜੀ। ਤੁਸੀਂ ਲੋਕਾਂ ਤੇ ਪਲੈਨੇਟ ਦੀ ਰੱਖਿਆ ਕੀਤੀ। ਇਥੇ ਮੈਂ ਤੁਹਾਡਾ ਧੰਨਵਾਦ ਤੇ ਤੁਹਾਡੇ ਪ੍ਰਤੀ ਸਨਮਾਨ ਪ੍ਰਗਟ ਕਰ ਰਹੀ ਹਾਂ। ਤੁਹਾਨੂੰ ਦੇਸ਼ ਦੀ ਸੇਵਾ ਕਰਨ ਲਈ ਕਈ ਹੋਰ ਮੌਕੇ ਮਿਲਣ।’’

PunjabKesari

ਦੀਆ ਨੇ ਊਧਵ ਠਾਕਰੇ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਆਦਿਤਿਆ ਠਾਕਰੇ ਨੂੰ ਵੀ ਟੈਗ ਕੀਤਾ।

PunjabKesari

ਵਿਵੇਕ ਅਗਨੀਹੋਤਰੀ ਨੇ ਦੀਆ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘‘ਕਿਹੜਾ ਪਲੈਨੇਟ? ਪਲੈਨੇਟ ਬਾਲੀਵੁੱਡ?’’ ਹਾਲਾਂਕਿ ਦੀਆ ਮਿਰਜ਼ਾ ਨੇ ਵਿਵੇਕ ਅਗਨੀਹੋਤਰੀ ਦੇ ਇਸ ਟਵੀਟ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਲੋਕ ਦੀਆ ਨੂੰ ਰੱਜ ਕੇ ਟਰੋਲ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News