ਕੰਗਨਾ ਰਣੌਤ ਨੂੰ ਫ਼ਿਲਮ ’ਚ ਨਹੀਂ ਲੈਣਾ ਚਾਹੁੰਦੇ ਵਿਵੇਕ ਅਗਨੀਹੋਤਰੀ, ਦੱਸੀ ਵਜ੍ਹਾ

04/01/2022 8:58:57 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਜਦੋਂ ਤੋਂ ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਦੇਖੀ ਹੈ, ਉਦੋਂ ਤੋਂ ਉਹ ਫ਼ਿਲਮ ਦੀ ਹਰ ਪਾਸੇ ਤਾਰੀਫ਼ ਕਰਨ ’ਚ ਲੱਗੀ ਹੋਈ ਹੈ। ਸੋਸ਼ਲ ਮੀਡੀਆ ਪੋਸਟ ਤੇ ਵੀਡੀਓ ਰਾਹੀਂ ਵੀ ਕੰਗਨਾ ਰਣੌਤ ਨੇ ਬਾਲੀਵੁੱਡ ਦੇ ਉਨ੍ਹਾਂ ਲੋਕਾਂ ’ਤੇ ਨਿਸ਼ਾਨਾ ਵਿੰਨ੍ਹਿਆ ਸੀ, ਜੋ ਇਸ ਫ਼ਿਲਮ ਨੂੰ ਲੈ ਕੇ ਚੁੱਪ ਬੈਠੇ ਸਨ।

ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਅਨੁਪਮ ਖੇਰ ਦੀ ਵੀ ਤਾਰੀਫ਼ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਤੇ ਵਿਵੇਕ ਅਗਨੀਹੋਤਰੀ ਦੇ ਇਕੱਠਿਆਂ ਫ਼ਿਲਮ ਕਰਨ ਦੀ ਚਰਚਾ ਸ਼ੁਰੂ ਹੋ ਗਈ। ਕਿਹਾ ਜਾਣ ਲੱਗਾ ਕਿ ਵਿਵੇਕ ਅਗਨੀਹੋਤਰੀ ਆਪਣੀ ਅਗਲੀ ਫ਼ਿਲਮ ਲਈ ਕੰਗਨਾ ਰਣੌਤ ਨੂੰ ਜ਼ਰੂਰ ਸਾਈਨ ਕਰਨਗੇ। ਹੁਣ ਇਕ ਇੰਟਰਵਿਊ ’ਚ ਵਿਵੇਕ ਅਗਨੀਹੋਤਰੀ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਦੌਰਾਨ ਵਿਵੇਕ ਨੇ ਦੱਸਿਆ ਕਿ ਉਹ ਕੰਗਨਾ ਰਣੌਤ ਨੂੰ ਆਪਣੀ ਅਗਲੀ ਫ਼ਿਲਮ ਲਈ ਸਾਈਨ ਨਹੀਂ ਕਰਨ ਵਾਲੇ ਹਨ। ਸੋਸ਼ਲ ਮੀਡੀਆ ’ਤੇ ਜਿੰਨੀਆਂ ਵੀ ਰਿਪੋਰਟਸ ਹਨ, ਉਹ ਝੂਠ ਹਨ। ਸੱਚ ਆਖਾਂ ਤਾਂ ਮੈਂ ਅਜੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਸੋਚਿਆ ਤਕ ਨਹੀਂ ਹੈ। ਵਿਵੇਕ ਇਸ ਸਮੇਂ ਆਪਣੀ ਆਗਾਮੀ ਫ਼ਿਲਮ ‘ਦਿ ਦਿੱਲੀ ਫਾਈਲਜ਼’ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹਨ ਤੇ ਤਿਆਰੀਆਂ ’ਚ ਲੱਗੇ ਹਨ।

ਵਿਵੇਕ ਨੇ ਕਿਹਾ ਕਿ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਕਿਸੇ ਸਟਾਰ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਕਲਾਕਾਰ ਚਾਹੀਦੇ ਹਨ। ਜਦੋਂ 12 ਸਾਲ ਪਹਿਲਾਂ ਵਿਵੇਕ ਨੇ ਆਪਣਾ ਸਫਰ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੇ ਤੈਅ ਕੀਤਾ ਸੀ ਕਿ ਉਹ ਆਪਣੇ ਤਰੀਕੇ ਨਾਲ ਫ਼ਿਲਮਾਂ ਬਣਾਉਣਗੇ। ਉਹ ਕਦੇ ਵੀ ਸਟਾਰ ਨੂੰ ਲੈ ਕੇ ਫ਼ਿਲਮਾਂ ਨਹੀਂ ਬਣਾਉਣਗੇ, ਸਗੋਂ ਉਨ੍ਹਾਂ ਦੀਆਂ ਫ਼ਿਲਮਾਂ ਤੋਂ ਸਟਾਰ ਬਣਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News