ਵਿਵੇਕ ਅਗਨੀਹੋਤਰੀ ਨੇ ਆਪਣਾ ਟਵਿੱਟਰ ਅਕਾਊਂਟ ਕੀਤਾ ਬੰਦ, ਕਿਹਾ- ‘ਇਹ ਸਮਾਂ ਮੇਰੇ ਲਈ ਚੰਗਾ ਸੋਚਣ ਦਾ’

Monday, Aug 01, 2022 - 10:50 AM (IST)

ਵਿਵੇਕ ਅਗਨੀਹੋਤਰੀ ਨੇ ਆਪਣਾ ਟਵਿੱਟਰ ਅਕਾਊਂਟ ਕੀਤਾ ਬੰਦ, ਕਿਹਾ- ‘ਇਹ ਸਮਾਂ ਮੇਰੇ ਲਈ ਚੰਗਾ ਸੋਚਣ ਦਾ’

ਮੁੰਬਈ: ਡਾਇਰੈਕਟਰ ਵਿਵੇਕ ਅਗਨੀਹੋਤਰੀ ਆਪਣੇ ਬਿਆਨਾਂ ਨੂੰ ਲੈਕੇ ਅਕਸਰ ਚਰਚਾ ’ਚ ਰਹਿੰਦੀ ਹੈ। ਵਿਵੇਕ ਸੋਸ਼ਲ ਮੀਡੀਆ ’ਤੇ ਵੀ ਪੋਸਟ ਸਾਂਝੀ ਕਰਦੇ ਕਰਦੇ ਰਹਿੰਦੇ ਹਨ।ਵਿਵੇਕ ਆਪਣੀ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਰਹੇ ਸੀ। ਹੁਣ ਡਾਇਰੈਕਟਰ ਨੇ ਆਪਣਾ ਟਵਿੱਟਰ ਅਕਾਊਂਟ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਵਿਵੇਕ ਨੇ ਟਵੀਟ ਕਰਕੇ ਦਿੱਤੀ  ਹੈ।

PunjabKesari
 

ਵਿਵੇਕ ਅਗਨੀਹੋਤਰੀ ਨੇ ਆਪਣੇ ਆਖ਼ਰੀ ਟਵੀਟ ’ਚ ਲਿਖਿਆ ਕਿ ‘ਇਹ ਸਮਾਂ ਮੇਰੇ ਲਈ ਕੁਝ ਚੰਗਾ ਸੋਚਣ ਦਾ ਹੈ। ਇਸ ਲਈ ਟਵਿੱਟਰ ਨੂੰ ਕੁਝ ਸਮੇਂ ਲਈ ਡੀਐਕਟੀਵੇਟ ਕਰ ਰਿਹਾ ਹਾਂ, ਜਲਦੀ ਮਿਲਦੇ ਹਾਂ।’

ਇਹ ਵੀ ਪੜ੍ਹੋ: ਨਿਆ ਸ਼ਰਮਾ ਬੋਲਡ ਲੁੱਕ ’ਚ ਆਈ ਨਜ਼ਰ, ਵੱਖ-ਵੱਖ ਰੰਗਾਂ ਦੇ ਸ਼ੂਅਜ਼ ਨਾਲ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ

PunjabKesari

ਵਿਵੇਕ ਦਾ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਨਿਰਦੇਸ਼ਕ ਦੇ ਇਸ ਫ਼ੈਸਲੇ ਤੋਂ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਫ਼ਿਲਮ ‘ਦਿ ਕਸ਼ਮੀਰ ਫ਼ਾਈਲਜ਼’ ਦੇ ਨਿਰਦੇਸ਼ਕ ਹਨ। 

ਇਹ ਵੀ ਪੜ੍ਹੋ: ਪਿਤਾ ਬੋਨੀ ਅਤੇ ਭੈਣ ਖੁਸ਼ੀ ਨਾਲ ਫ਼ਿਲਮ ਸਕ੍ਰੀਨਿੰਗ ’ਤੇ ਪਹੁੰਚੀ ਜਾਹਨਵੀ, ਸਫ਼ੈਦ ਡਰੈੱਸ ਆਈ ਨਜ਼ਰ

ਫ਼ਿਲਮ ’ਤੇ ਲੋਕਾਂ ’ਚ ਨਫ਼ਰਤ ਫ਼ੈਲਾਉਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਇਸ ਫ਼ਿਲਮ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਵੀ ਕੀਤਾ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਵੀ ਚੰਗੀ ਕਮਾਈ ਕੀਤੀ ਸੀ। ‘ਦਿ ਕਸ਼ਮੀਰ ਫ਼ਾਈਲਜ਼’ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਅਜਿਹੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ।


author

Shivani Bassan

Content Editor

Related News