ਵਿਵੇਕ ਰੰਜਨ ਅਗਨੀਹੋਤਰੀ ਨੇ ‘ਦਿ ਦਿੱਲੀ ਫਾਈਲਜ਼’ ਦੌਰਾਨ ਭਾਵਨਾਤਮਕ ਅਨੁਭਵ ਨੂੰ ਕੀਤਾ ਸਾਂਝਾ!

Thursday, Nov 28, 2024 - 02:20 PM (IST)

ਵਿਵੇਕ ਰੰਜਨ ਅਗਨੀਹੋਤਰੀ ਨੇ ‘ਦਿ ਦਿੱਲੀ ਫਾਈਲਜ਼’ ਦੌਰਾਨ ਭਾਵਨਾਤਮਕ ਅਨੁਭਵ ਨੂੰ ਕੀਤਾ ਸਾਂਝਾ!

ਮੁੰਬਈ (ਬਿਊਰੋ) - ਫਿਲਮਸਾਜ਼ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਬੋਲਡ ਕਹਾਣੀ ਅਤੇ ਸ਼ਕਤੀਸ਼ਾਲੀ ਵਿਸ਼ਿਆਂ ਨਾਲ ਸਿਨੇਮਾ ਵਿਚ ਕਾਫੀ ਸੁਰਖੀਆਂ ਬਟੋਰੀਆਂ ਹਨ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਹੁਣ ਆਪਣੀ ਆਉਣ ਵਾਲੀ ਫਿਲਮ ‘ਦਿ ਦਿੱਲੀ ਫਾਈਲਜ਼’ ਨਾਲ ਇਕ ਹੋਰ ਦਿਲਚਸਪ ਕਹਾਣੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ। 

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

ਵਿਵੇਕ ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਲਿਖਿਆ, ‘‘ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਜਾਣਦੇ ਸੀ ਕਿ ਇਹ ਭਾਰਤ ਦੇ ਇਤਿਹਾਸ ਦਾ ਇਕ ਦਰਦਨਾਕ ਅਧਿਆਏ ਹੈ। ਪਰ, ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇਹ ਸਾਨੂੰ ਤੇ ਖਾਸ ਕਰਕੇ ਨੌਜਵਾਨ ਕ੍ਰਿਊ ਮੈਂਬਰਸ ਨੂੰ ਕਿੰਨਾ ਪ੍ਰਭਾਵਤ ਕਰੇਗਾ। ਸਾਡੇ ਲੋਕਾਂ ਨੇ ਜੋ ਦਰਦ, ਤਸ਼ੱਦਦ ਅਤੇ ਕੁਰਬਾਨੀਆਂ ਝੱਲੀਆਂ, ਉਹ ਉਨ੍ਹਾਂ ਨੂੰ ਲਲੱਗਭੱਗ ਅਕਾਲਪਨਿਕ ਲੱਗਦਾ ਹੈ। ਸੈੱਟ ’ਤੇ ਹਰ ਦਿਨ ਕੋਈ ਨਾ ਕੋਈ ਭਾਵੁਕ ਹੋ ਜਾਂਦਾ ਹੈ।’’ ਇਹ ਫਿਲਮ 15 ਅਗਸਤ, 2025 ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News