ਵਿਸ਼ਾਲ ਪਾਂਡੇ ਦੇ ਕੁਮੈਂਟ ਤੋਂ ਬਾਅਦ ਕ੍ਰਿਤਿਕਾ ਮਲਿਕ ਨੇ ਬੰਦ ਕੀਤੇ Low neck line ਵਾਲੇ ਕੱਪੜੇ ਪਾਉਣਾ

07/10/2024 3:16:53 PM

ਮੁੰਬਈ-'ਬਿੱਗ ਬੌਸ ਓਟੀਟੀ 3' 'ਚ ਵਿਸ਼ਾਲ, ਕ੍ਰਿਤਿਕਾ ਅਤੇ ਅਰਮਾਨ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਯੂਟਿਊਬਰ ਕ੍ਰਿਤਿਕਾ ਮਲਿਕ ਵਿਸ਼ਾਲ ਪਾਂਡੇ ਤੋਂ ਦੂਰੀ ਬਣਾਉਂਦੇ ਨਜ਼ਰ ਆ ਰਹੀ ਹੈ। ਹਾਲ ਹੀ 'ਚ ਅਰਮਾਨ ਦੀ ਪਹਿਲੀ ਪਤਨੀ ਪਾਇਲ ਨੇ ਵਿਸ਼ਾਲ 'ਤੇ ਕ੍ਰਿਤਿਕਾ ਖਿਲਾਫ ਗਲਤ ਟਿੱਪਣੀ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਕ੍ਰਿਤਿਕਾ ਨੇ ਖੁਲਾਸਾ ਕੀਤਾ ਹੈ ਕਿ ਉਹ ਵਿਸ਼ਾਲ ਦੇ ਕਾਰਨ ਘਰ 'ਚ ਡੀਪ ਨੈਕਲਾਈਨ ਵਾਲੇ ਕੱਪੜੇ ਪਾਉਣ ਤੋਂ ਪਰਹੇਜ਼ ਕਰ ਰਹੀ ਹੈ।

ਇਹ ਵੀ ਪੜ੍ਹੋ- Anurag Kashyap ਦੀ ਧੀ ਆਲੀਆ ਨਹੀਂ ਹੋਵੇਗੀ ਅਨੰਤ- ਰਾਧਿਕਾ ਦੇ ਵਿਆਹ 'ਚ ਸ਼ਾਮਲ, ਜਾਣੋ ਕਾਰਨ

ਕੁਝ ਦਿਨ ਪਹਿਲਾਂ ਅਰਮਾਨ ਨੇ ਕ੍ਰਿਤਿਕਾ ਨੂੰ ਤਾੜਿਆ ਸੀ ਕਿ ਉਹ ਉਸ 'ਤੇ ਭੱਦੀ ਟਿੱਪਣੀ ਕਰਨ ਤੋਂ ਬਾਅਦ ਵੀ ਵਿਸ਼ਾਲ ਦੇ ਨਾਲ ਬੈਠੀ ਹੈ। ਸੋਸ਼ਲ ਮੀਡੀਆ 'ਤੇ ਵੀ ਇਹ ਮਾਮਲਾ ਗਰਮ ਹੋਣ 'ਚ ਦੇਰ ਨਹੀਂ ਲੱਗੀ। ਅਰਮਾਨ ਅਤੇ ਵਿਸ਼ਾਲ ਦੀ ਲੜਾਈ ਘੱਟ ਹੋਣ ਦੇ ਸੰਕੇਤ ਨਹੀਂ ਦੇ ਰਹੀ ਹੈ। ਇਸ ਦੌਰਾਨ ਕ੍ਰਿਤਿਕਾ ਆਪਣੇ ਆਪ ਨੂੰ ਅਲਰਟ ਕਰ ਰਹੀ ਹੈ ਅਤੇ ਗੇਮ ਖੇਡ ਰਹੀ ਹੈ। ਉਸ ਨੇ ਆਪਣੇ ਕੱਪੜਿਆਂ ਦੀ ਚੋਣ ਬਾਰੇ ਫੈਸਲਾ ਲਿਆ ਹੈ, ਤਾਂ ਜੋ ਉਹ ਵਿਸ਼ਾਲ ਤੋਂ ਬਚ ਸਕੇ।

ਇਹ ਵੀ ਪੜ੍ਹੋ- ਰੋਹਿਤ ਸ਼ੈੱਟੀ ਨੇ ਦਿੱਗਜ ਅਦਾਕਾਰਾ ਜੈਕੀ ਸ਼ਰਾਫ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

ਸੋਸ਼ਲ ਮੀਡੀਆ 'ਤੇ ਸਰੋਤੇ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ। ਯੂਜ਼ਰਜ਼ ਦਾ ਇੱਕ ਹਿੱਸਾ ਅਰਮਾਨ ਮਲਿਕ ਦਾ ਸਮਰਥਨ ਕਰ ਰਿਹਾ ਹੈ ਅਤੇ ਦੂਜਾ ਵਿਸ਼ਾਲ ਪਾਂਡੇ ਦੇ ਹੱਕ ਵਿੱਚ ਗੱਲ ਕਰਦਾ ਨਜ਼ਰ ਆ ਰਿਹਾ ਹੈ। ਉਥੇ ਹੀ ਪਿਛਲੇ ਐਪੀਸੋਡ 'ਚ ਕ੍ਰਿਤਿਕਾ ਨੇ ਚੰਦਰਿਕਾ ਨੂੰ ਕਿਹਾ ਸੀ ਕਿ ਜੋ ਵੀ ਹੋਇਆ ਉਸ ਤੋਂ ਬਾਅਦ ਉਹ ਟਰੈਂਡੀ ਕੱਪੜੇ ਪਹਿਨਣ 'ਚ ਕਮਫਰਟੇਬਲ ਮਹਿਸੂਸ ਨਹੀਂ ਕਰ ਰਹੀ ਹੈ।ਕ੍ਰਿਤਿਕਾ ਨੇ ਕਿਹਾ ਕਿ ਅੱਜ ਉਸ ਨੇ ਜੋ ਪਹਿਰਾਵਾ ਪਾਇਆ ਸੀ, ਉਸ ਦੀ ਬਜਾਏ ਉਹ ਕੋਈ ਹੋਰ ਪਹਿਰਾਵਾ ਪਹਿਨਣ ਜਾ ਰਹੀ ਸੀ। ਪਰ Low neck line ਕਾਰਨ ਇਸ ਨੂੰ ਨਹੀਂ ਪਹਿਨਿਆ। ਹੁਣ ਉਸ ਨੇ ਚੰਦਰੀਕਾ ਦਾ ਸਾਹਮਣੇ ਸੱਚ ਦੱਸ ਦਿੱਤਾ। ਕ੍ਰਿਤਿਕਾ ਨੇ ਕਿਹਾ, "ਮੈਂ ਝੂਠ ਬੋਲਿਆ ਕਿ ਇਹ ਲੂਜ਼ ਹੈ।" ਇਹ ਲੂਜ਼ ਨਹੀਂ ਸੀ, ਇਹ ਫਿੱਟ ਸੀ। ਉਸ ਦਾ ਗਲਾ ਥੋੜਾ ਵੱਡਾ ਸੀ, ਇਸ ਲਈ ਮੇਰਾ ਮਨ ਨਹੀਂ ਹੋਇਆ। ਇਸ ਘਰ 'ਚ ਨਹੀਂ ਪਹਿਨਣੇ ਹਨ ਇਹ ਵਾਲੇ ਕੱਪੜੇ।


Priyanka

Content Editor

Related News