ਗਰਲਫ੍ਰੈਂਡ ਅਨੁਸ਼ਕਾ ਨੂੰ ਮਨਾਉਣ ਲਈ ਭਰਾ ਦੀ ਮਦਦ ਲੈ ਰਹੇ ਨੇ ਵਿਰਾਟ ਕੋਹਲੀ
Saturday, Feb 27, 2016 - 05:50 PM (IST)

ਮੁੰਬਈ : ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਪਿਛਲੇ ਕਾਫੀ ਸਮੇਂ ਤੋਂ ਚਰਚਾ ''ਚ ਹਨ ਪਰ ਹੁਣ ਖ਼ਬਰ ਹੈ ਕਿ ਵਿਰਾਟ ਅਨੁਸ਼ਕਾ ਨਾਲ ਆਪਣਾ ਰਿਸ਼ਤਾ ਬਿਹਤਰ ਬਣਾਉਣਾ ਚਾਹੁੰਦੇ ਹਨ। ਇਸੇ ਲਈ ਉਹ ਅਨੁਸ਼ਕਾ ਦੇ ਭਰਾ ਦੇ ਸੰਪਰਕ ''ਚ ਹਨ। ਉਨ੍ਹਾਂ ਨੂੰ ਆਸ ਹੈ ਕਿ ਉਹ ਉਨ੍ਹਾਂ ਵਿਚਲੀਆਂ ਦੂਰੀਆਂ ਮਿਟਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜਦੋਂ ਵਿਰਾਟ ਨੇ ਅਨੁਸ਼ਕਾ ਨੂੰ ਇੰਸਟਾਗ੍ਰਾਮ ''ਤੇ ਅਨਫਾਲੋ ਕਰ ਦਿੱਤਾ ਸੀ, ਉਦੋਂ ਤੋਂ ਹੀ ਦੋਹਾਂ ਦੇ ਬ੍ਰੇਕਅੱਪ ਦੀ ਖ਼ਬਰ ਆਈ ਸੀ। ਵਿਰਾਟ ਨੇ ਇਕ ਪਾਰਟੀ ''ਚ ਇਹ ਕਹਿ ਕੇ ਵੀ ਚਰਚਾ ਨੂੰ ਹਵਾ ਦਿੱਤੀ ਸੀ ਕਿ ''ਹੁਣ ਉਹ ਸਿੰਗਲ ਹਨ।'' ਇਸ ਤੋਂ ਇਲਾਵਾ ਵੀ ਵਿਰਾਟ ਨੇ ਇੰਸਟਾਗ੍ਰਾਮ ''ਤੇ ਕਈ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਬ੍ਰੇਕਅੱਪ ਦੀਆਂ ਖ਼ਬਰਾਂ ਨੂੰ ਹਵਾ ਦਿੱਤੀ ਹੈ।