ਜਨਮਦਿਨ 'ਤੇ virat Kohli ਕਰ ਰਹੇ ਨੇ ਇਹ ਕੰਮ, ਅਨੁਸ਼ਕਾ ਨੇ ਦਿਖਾਈ ਝਲਕ

Tuesday, Nov 05, 2024 - 06:16 PM (IST)

ਜਨਮਦਿਨ 'ਤੇ virat Kohli ਕਰ ਰਹੇ ਨੇ ਇਹ ਕੰਮ, ਅਨੁਸ਼ਕਾ ਨੇ ਦਿਖਾਈ ਝਲਕ

ਐਂਟਰਟੇਨਮੈਂਟ ਡੈਸਕ- ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪਤੀ ਅਤੇ ਭਾਰਤ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅੱਜ ਭਾਵ 5 ਨਵੰਬਰ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਅਜਿਹੇ 'ਚ ਹਰ ਕੋਈ ਕ੍ਰਿਕਟ ਦੇ ਬਾਦਸ਼ਾਹ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਹੁਣ ਅਨੁਸ਼ਕਾ ਨੇ ਵੀ ਆਪਣੇ ਪਤੀ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਦਰਅਸਲ, ਅਦਾਕਾਰਾ ਨੇ ਵਿਰਾਟ ਦੇ ਜਨਮਦਿਨ 'ਤੇ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਆਪਣੇ ਪੁੱਤਰ ਅਕਾਏ ਦੀ ਝਲਕ ਦਿਖਾਈ।

ਇਹ ਵੀ ਪੜ੍ਹੋ- Salman Khan ਦੀ ਗੰਦੀ ਹਰਕਤ ਕਾਰਨ ਸਦਮੇ 'ਚ ਚਲੀ ਗਈ ਸੀ ਇਹ ਅਦਾਕਾਰਾ
ਅਨੁਸ਼ਕਾ ਨੇ ਸ਼ੇਅਰ ਕੀਤੀ ਪੁੱਤਰ ਅਕਾਏ ਦੀ ਪਹਿਲੀ ਤਸਵੀਰ
ਦਰਅਸਲ, ਅਨੁਸ਼ਕਾ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਅਕਾਏ ਦੀ ਝਲਕ ਦਿਖਾਉਣ ਲਈ ਪਤੀ ਵਿਰਾਟ ਦੇ ਜਨਮਦਿਨ ਦਾ ਸਭ ਤੋਂ ਖਾਸ ਦਿਨ ਚੁਣਿਆ ਹੈ। ਅਨੁਸ਼ਕਾ ਨੇ ਇਹ ਖੂਬਸੂਰਤ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਵਿਰਾਟ ਪਿਤਾ ਦੀ ਡਿਊਟੀ ਕਰਦੇ ਨਜ਼ਰ ਆ ਰਹੇ ਹਨ, ਤਸਵੀਰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਕਈ ਸਾਰੇ ਰੈੱਡ ਹਾਰਟ ਵਾਲੇ ਇਮੋਜੀ ਬਣਾਏ ਹਨ।

PunjabKesari

ਇਹ ਵੀ ਪੜ੍ਹੋ- 'Fatty Liver' ਕਿਤੇ ਬਣ ਨਾ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ, ਅੱਜ ਹੀ ਕਰੋ ਇਨ੍ਹਾਂ ਆਦਤਾਂ ਤੋਂ ਤੌਬਾ
ਕਿਊਟ ਲੁੱਕ 'ਚ ਦਿਖੇ ਅਕਾਏ ਅਤੇ ਵਾਮਿਕਾ 
ਅਨੁਸ਼ਕਾ ਸ਼ਰਮਾ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਵਿਰਾਟ ਕੋਹਲੀ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਉਨ੍ਹਾਂ ਨੇ ਵ੍ਹਾਈਟ ਰੰਗ ਦੀ ਟੀ-ਸ਼ਰਟ ਦੇ ਨਾਲ ਭੂਰੇ ਰੰਗ ਦੀ ਜੀਨਸ ਪਾਈ ਹੋਈ ਹੈ। ਜਦੋਂ ਕਿ ਉਨ੍ਹਾਂ ਦੀ ਧੀ ਵਾਮਿਕਾ ਬੇਜ ਟੀ-ਸ਼ਰਟ ਦੇ ਨਾਲ ਬਲੈਕ ਟਰਾਊਜ਼ਰ 'ਚ ਨਜ਼ਰ ਆ ਰਹੀ ਹੈ ਅਤੇ ਪੁੱਤਰ ਅਕਾਏ ਵ੍ਹਾਈਟ ਟੀ-ਸ਼ਰਟ 'ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਤਸਵੀਰ 'ਚ ਦੋਹਾਂ ਬੱਚਿਆਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਹਨ। ਕਿਉਂਕਿ ਅਨੁਸ਼ਕਾ ਨੇ ਉਨ੍ਹਾਂ ਦੇ ਚਿਹਰੇ 'ਤੇ ਦਿਲ ਵਾਲਾ ਇਮੋਜੀ ਬਣਾਇਆ ਹੈ।

PunjabKesari

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਅਕਾਏ ਦੀ ਤਸਵੀਰ 'ਤੇ ਪ੍ਰਸ਼ੰਸਕਾਂ ਨੇ ਲੁਟਾਇਆ ਖੂਬ ਪਿਆਰ 
ਅਨੁਸ਼ਕਾ ਸ਼ਰਮਾ ਦੀ ਪੋਸਟ ਅਪਲੋਡ ਹੁੰਦੇ ਹੀ ਵਾਇਰਲ ਹੋਣ ਲੱਗੀ ਹੈ। ਕੁਝ ਹੀ ਮਿੰਟਾਂ 'ਚ ਇਸ 'ਤੇ ਤਿੰਨ ਲੱਖ ਤੋਂ ਵੱਧ ਲਾਈਕਸ ਆ ਗਏ ਹਨ। ਵਿਰਾਟ ਅਤੇ ਉਨ੍ਹਾਂ ਦੇ ਬੱਚਿਆਂ ਦੀ ਕਿਊਟ ਬਾਂਡਿੰਗ 'ਤੇ ਹਰ ਕੋਈ ਆਪਣਾ ਦਿਲ ਹਾਰ ਬੈਠਾ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਨੇ ਇਸ ਸਾਲ 15 ਫਰਵਰੀ ਨੂੰ ਪੁੱਤਰ ਅਕਾਏ ਨੂੰ ਜਨਮ ਦਿੱਤਾ ਸੀ। ਇਸ ਜੋੜੇ ਦੀ ਧੀ ਵਾਮਿਕਾ ਤਿੰਨ ਸਾਲ ਦੀ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Aarti dhillon

Content Editor

Related News