ਵਿਰਾਟ ਕੋਹਲੀ ਨੇ ਇਸ ਮਾਮਲੇ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦਿੱਤੀ ਮਾਤ

7/3/2020 12:09:04 PM

ਜਲੰਧਰ (ਬਿਊਰੋ) — ਇੰਸਟਾਗ੍ਰਾਮ ਰਿਚ ਲਿਸਟ 2020 ਜਾਰੀ ਹੋ ਗਈ ਹੈ। ਇਸ ਲਿਸਟ 'ਚ ਪ੍ਰਿਯੰਕਾ ਚੋਪੜਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਨੇ ਜਗ੍ਹਾ ਬਣਾਈ ਹੈ। ਇਸ ਲਿਸਟ 'ਚ ਫ਼ਿਲਮੀ ਸਿਤਾਰੇ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਪੋਸਟਾਂ ਦੀ ਕਮਾਈ ਦਾ ਬਿਓਰਾ ਦਿੱਤਾ ਗਿਆ ਹੈ। ਅਨੁਸ਼ਕਾ ਸ਼ਰਮਾ ਦੇ ਪਤੀ ਵਿਰਾਟ ਕੋਹਲੀ ਨੂੰ ਇਸ 'ਚ 26ਵੇਂ ਨੰਬਰ 'ਤੇ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੇ ਇਸ ਸੂਚੀ 'ਚ ਪ੍ਰਿਯੰਕਾ ਚੋਪੜਾ ਨੂੰ ਮਾਤ ਦੇ ਕੇ ਇਹ ਸਥਾਨ ਹਾਸਲ ਕੀਤਾ ਹੈ।

 
 
 
 
 
 
 
 
 
 
 
 
 
 

Looks like @therock is having no problem keeping up with the Kardashians 👀💰

A post shared by LADbible (@ladbible) on Jun 30, 2020 at 9:00am PDT

ਇਸ ਸੂਚੀ 'ਚ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ 28ਵੇਂ ਨੰਬਰ 'ਤੇ ਹੈ। ਵਿਰਾਟ ਦੇ ਫਾਲੋਅਰਜ਼ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ 66.2 ਮਿਲੀਅਨ ਫਾਲੋਅਰਜ਼ ਨਾਲ 26ਵੇਂ ਨੰਬਰ 'ਤੇ ਹੈ। ਉਹ ਆਪਣੀ ਇਕ ਇੰਸਟਾਗ੍ਰਾਮ ਪੋਸਟ ਲਈ 2.2 ਕਰੋੜ ਲੈਂਦਾ ਹੈ। ਪ੍ਰਿਯੰਕਾ ਚੋਪੜਾ ਅਤੇ ਵਿਰਾਟ ਕੋਹਲੀ ਦੀ ਕਮਾਈ 'ਚ ਕੋਈ ਜ਼ਿਆਦਾ ਅੰਤਰ ਨਹੀਂ ਹੈ।
Priyanka Chopra and Virat Kohli only Indians on Instagram Rich ...
ਦੱਸ ਦੇਈਏ ਕਿ ਇੰਸਟਾਗ੍ਰਾਮਰ ਰਿਚ ਲਿਸਟ 2020 'ਚ ਹਾਲੀਵੁੱਡ ਦੇ ਐਗਰੀਗੇਟਰ ਡਵੇਨ ਜੌਨਸਨ ਪਹਿਲੇ ਨੰਬਰ ਤੇ ਹਨ। ਜਦੋਂਕਿ ਕਾਇਲੀ ਜੇਨਰ ਨੂੰ ਦੂਜੇ ਨੰਬਰ 'ਤੇ ਜਗ੍ਹਾ ਮਿਲੀ ਹੈ। ਚੋਟੀ ਦੀਆਂ 10 ਸੂਚੀ 'ਚ ਬੇਯੋਨਸੀ, ਸੇਲੀਨਾ ਗੋਮੇਜ਼, ਕਿਮ ਕਾਰਦਾਸ਼ੀਅਨ, ਜਸਟਿਨ ਬੀਬਰ, ਟੇਲਰ ਸਵਿਫਟ ਅਤੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਵਰਗੇ ਨਾਮ ਸ਼ਾਮਲ ਹਨ।


sunita

Content Editor sunita